ਮੁੱਖ ਮੰਤਰੀ ਭਗਵੰਤ ਮਾਨ ਅੱਜ ਲੱਦਾਖ ਹਾਦਸੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰਨਗੇ।ਸ਼ਹੀਦ ਜਵਾਨ ਤਰਨਦੀਪ ਤੇ ਰਮੇਸ਼ ਲਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ। ਦੋਵੇਂ ਸ਼ਹੀਦ ਜਵਾਨਾਂ ਦੇ ਪਰਿਵਾਰ ਨੂੰ 1-1 ਕਰੋੜ ਰੁਪਏ ਦਾ ਚੈੱਕ ਸੌਂਪਣਗੇ। ਸੀਐੱਮ ਮਾਨ 1 ਵਜੇ ਬੱਸੀ ਪਠਾਣਾ ਤੇ 3 ਵਜੇ ਫਰੀਕੋਟ ਪਹੁੰਚਣਗੇ। ਦੱਸ ਦੇਈਏ ਕਿ ਤਰਨਦੀਪ ਬੱਸੀ ਪਠਾਣ ਦੇ ਪਿੰਡ ਕਮਾਲੀ ਤੇ ਦੂਜਾ ਜਵਾਨ ਰਮੇਸ਼ ਲਾਲ ਫਰੀਦਕੋਟ ਦਾ ਰਹਿਣ ਵਾਲਾ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੱਦਾਖ ਵਿਚ ਭਾਰਤੀ ਫੌਜ ਦਾ ਜਹਾਜ਼ ਇਕ ਖੱਡ ਵਿਚ ਡਿੱਗ ਗਿਆ ਸੀ ਜਿਸ ਵਿਚ 9 ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ਵਿਚੋਂ 2 ਜਵਾਨ ਪੰਜਾਬ ਦੇ ਰਹਿਣ ਵਾਲੇ ਸਨ। ਇਨ੍ਹਾਂ ਦੋਵੇਂ ਜਵਾਨਾਂ ਦੀ ਦੁਖਦ ਖਬਰ ਮਿਲਣ ਦੇ ਬਾਅਦ ਸੀਐੱਮ ਮਾਨ ਨੇ ਟਵੀਟ ਕਰਕੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਸੀ ਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਸੀ ਕਿ ਉਹ ਵਾਅਦੇ ਮੁਤਾਬਕ ਸ਼ਹੀਦ ਜਵਾਨਾਂ ਦੇ ਪਰਿਵਾਰ ਦੇ ਨਾਲ ਖੜ੍ਹੇ ਹਨ।
ਵੀਡੀਓ ਲਈ ਕਲਿੱਕ ਕਰੋ -: