ਪੰਜਾਬ ਵਿਧਾਨ ਸਭਾ ਦੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸਦਨ ਵਿਚ ਆਰਡੀਐੱਫ ਦਾ ਬਕਾਇਆ ਨਾ ਦਿੱਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਪ੍ਰਸਤਾਵ ਪਾਸ ਕੀਤਾ ਗਿਆ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਗਲੇ ਹਫਤੇ ਤੱਕ ਬਕਾਇਆ ਜਾਰੀ ਨਾ ਹੋਇਆ ਤਾਂ ਇਕ ਜੁਲਾਈ ਤੋਂ ਸੁਪਰੀਮ ਕੋਰਟ ਖੁੱਲ੍ਹ ਰਹੀ ਹੈ।
ਸਦਨ ਵਿਚ ਪੰਜਾਬ ਐਫਲੀਏਟਿਡ ਕਾਲਜੇਜ ਸੋਧ ਬਿੱਲ 2023 ਪਾਸ ਹੋ ਗਿਆ। ਇਸ ਦੇ ਬਾਅਦ ਸੀਐੱਮ ਮਾਨ ਨੇ ਪੰਜਾਬ ਪੁਲਿਸ ਬਿੱਲ 2023 ਪੇਸ਼ ਕੀਤਾ। ਇਸ ਨੂੰ ਬਿਨਾਂ ਬਹਿਸ ਪਾਸ ਕਰ ਦਿੱਤਾ ਗਿਆ। ਇਸ ਦੇ ਬਾਅਦ ਮੁੱਖ ਮੰਤਰੀ ਨੇ ਸਿੱਖ ਗੁਰਦੁਆਰਾ ਸੋਧ ਬਿੱਲ ਸਦਨ ਵਿਚ ਪੇਸ਼ ਕੀਤਾ। ਇਸ ਬਿੱਲ ‘ਤੇ ਬਹਿਸ ਸ਼ੁਰੂ ਹੋ ਗਈ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਗੈਰ-ਭਾਜਪਾ ਸਰਕਾਰ ਨੂੰ ਜਾਣਬੁਝ ਕੇ ਤੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਹਰ ਸੂਬੇ ਵਿਚ ਬਿਠਾਇਆ ਹੋਇਆ ਹੈ ਜਿਸ ਨੂੰ ਰਾਜਪਾਲ ਕਹਿੰਦੇ ਹਨ।ਉਹ ਸਰਕਾਰਾਂ ਨੂੰ ਤੰਗ ਕਰਦੇ ਹਨ। ਸੀਐੱਮ ਮਾਨ ਨੇ ਇਕ ਫਾਈਲ ਦਿਖਾਉਂਦੇ ਹੋਏ ਕਿਹਾ ਕਿ ਮੈਂ ਕੋਈ ਆਰਡੀਐੱਫ ਲਈ ਤਿਆਰੀ ਨਹੀਂ ਕੀਤੀ ਹੈ। ਇਹ ਉਹ ਫਾਈਲ ਹੈ ਜਿਸ ਵਿਚ ਰਾਜਪਾਲ ਵੱਲੋਂ ਉਨ੍ਹਾਂ ਨੂੰ ਲਿਖੇ ਪੱਤਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੀ ਆਰਡੀਐੱਫ ਦੀ ਰਕਮ ਰਿਲੀਜ਼ ਕਰਵਾਏ ਪਰ ਰਾਜਪਾਲ ਆਪਣੀ ਭੂਮਿਕਾ ਭੁੱਲ ਗਏ ਹਨ। ਉੁਨ੍ਹਾਂ ਕਿਹਾ ਕਿ ਫਸਲ ਖਰੀਦ ਦੇ ਸਮੇਂ ਕਈ ਤਰ੍ਹਾਂ ਤੋਂ ਕੱਟ ਲੱਗਦੇ ਹਨ। ਮਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਨੇ ਅਨਾਜ ਰੋਕਿਆ ਤਾਂ ਕੀ ਹੋਵੇਗਾ।
CM ਮਾਨ ਨੇ ਕਿਹਾ ਕਿ ਸਾਨੂੰ ਦੂਜੇ ਸੂਬਿਆਂ ਵਿਚ ਇਸ ਲਈ ਜਾਣਾ ਪੈ ਰਿਹਾ ਹੈ ਤਾਂ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਪੰਜਾਬ ਵਿਚ ਈਮਾਨਦਾਰ ਸਰਕਾਰ ਆ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: