ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ਦੇ ਸਾਊਥ ਪੋਲ ‘ਤੇ ਸਫਲਤਾਪੂਰਵਕ ਲੈਂਡਿੰਗ ਕਰ ਲਈ ਹੈ। ਚੰਦਰਮਾ ਦੇ ਇਸ ਹਿੱਸੇ ਵਿਚ ਯਾਨ ਉਤਾਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਜਦੋਂ ਕਿ ਚੰਨ੍ਹ ਦੇ ਕਿਸੇ ਵੀ ਹਿੱਸੇ ‘ਚ ਯਾਨ ਉਤਾਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਸੋਵੀਅਤ ਸੰਘ ਤੇ ਚੀਨ ਨੂੰ ਹੀ ਇਹ ਕਾਮਯਾਬੀ ਮਿਲੀ ਹੈ।
ਹੁਣ ਸਾਰਿਆਂ ਨੂੰ ਵਿਕਰਮ ਲੈਂਡਰ ਤੋਂ ਪ੍ਰਗਿਆਨ ਰੋਵਰ ਦੇ ਬਾਹਰ ਆਉਣ ਦਾ ਇੰਤਜ਼ਾਰ ਹੈ। ਧੂੜ ਦਾ ਗੁਬਾਰ ਸ਼ਾਂਤ ਹੋਣ ਦੇ ਬਾਅਦ ਇਹ ਬਾਹਰ ਆਏਗਾ। ਵਿਕਰਮ ਤੇ ਪ੍ਰਗਿਆਨ ਇਕ-ਦੂਜੇ ਦੀ ਫੋਟੋ ਖਿੱਚਣਗੇ ਤੇ ਧਰਤੀ ‘ਤੇ ਭੇਜਣਗੇ।
ਭਾਰਤ ਤੋਂ ਪਹਿਲਾਂ ਰੂਸ ਚੰਦਰਮਾ ਦੇ ਦੱਖਣੀ ਧਰੁਵ ‘ਤੇ ਲੂਨਾ-25 ਯਾਨ ਉਤਾਰਨ ਵਾਲਾ ਸੀ। 21 ਅਗਸਤ ਨੂੰ ਇਹ ਲੈਂਡਿੰਗ ਹੋਣੀ ਸੀ ਪਰ ਆਖਰੀ ਆਰਬਿਟ ਬਦਲਦੇ ਸਮੇਂ ਰਸਤੇ ਤੋਂ ਭਟਕ ਗਿਆ ਤੇ ਚੰਦਰਮਾ ਦੀ ਸਤ੍ਹਾ ‘ਤੇ ਕ੍ਰੈਸ਼ ਹੋ ਗਿਆ।
ਚੰਦਰਯਾਨ-3 ਆਂਧਰਾਪ੍ਰਦੇਸ਼ ਦੇ ਸ੍ਰੀਹਰਿਕੋਟਾ ਤੋਂ 14 ਜੁਲਾਈ ਨੂੰ 3 ਵਜਕੇ 35 ਮਿੰਟ ‘ਤੇ ਲਾਂਚ ਹੋਇਆ ਸੀ।ਇਸ ਨੂੰ ਚੰਦਰਮਾ ਦੀ ਸਤ੍ਹਾ ‘ਤੇ ਲੈਂਡਿੰਗ ਕਰਨ ਵਿਚ 41 ਦਿਨ ਦਾ ਸਮਾਂ ਲੱਗਾ। ਧਰਤੀ ਤੋਂ ਚੰਦਰਮਾ ਦੀ ਕੁੱਲ ਦੂਰੀ 3 ਲੱਖ 84 ਹਜ਼ਾਰ ਕਿਲੋਮੀਟਰ ਹੈ।
ਵੀਡੀਓ ਲਈ ਕਲਿੱਕ ਕਰੋ -: