ਰਸ਼ੀਆ ਨਾਲ ਕਿਸੇ ਵੀ ਸਮੇਂ ਜੰਗ ਦੇ ਖਤਰੇ ਦੇ ਮੱਦੇਨਜ਼ਰ ਕੀਵ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਹਿ ਦਿੱਤਾ ਹੈ।
ਯੂਕਰੇਨ ਸਰਹੱਦ ‘ਤੇ ਰੂਸੀ ਫੌਜੀਆਂ ਦੀ ਹਲਚਲ ਵਧਗਈ ਹੈ। ਅਮੇਰਿਕਾ ਵੀ ਆਪਣਾ ਦੂਤਘਰ ਕੀਵ ਤੋਂ ਹਟਾਉਣ ਲਈ ਮਜਬੂਰ ਹੋ ਗਿਆ ਹੈ। ਭਾਵੇਂ ਰੂਸ ਇਸ ਨੂੰ ਸਿਰਫ ‘ਅਭਿਆਸ’ ਨਾਂ ਦੇ ਕੇ ਟਾਲ ਰਿਹਾ ਹੈ ਉਹ ਇੰਨਾ ਵੱਡਾ ਹੈ ਕਿ ਕਿਸੇ ਵੀ ਵੱਡੇ ਪੱਧਰ ਦੀ ਫੌਜੀ ਕਾਰਵਾਈ ਨੂੰ ਅੰਜਾਮ ਦੇ ਸਕਾਦ ਸਕਦਾ ਹੈ।
ਖੁਫੀਆ ਰਿਪੋਰਟ ਦੇ ਦਾਅਵੇ ਮੁਤਾਬਕ ਰੂਸ ਨੇ ਇੰਨੀ ਵੱਡੀ ਗਿਣਤੀ ਵਿੱਚ ਸੈਨਿਕਾਂ ਨੂੰ ਇਕੱਠਾ ਕਰ ਲਿਆ ਹੈ ਕਿ ਯੂਕਰੇਨ ‘ਤੇ ‘ਚਾਰੇ ਪਾਸਿਓਂ ਹਮਲਾ’ ਕਰ ਸਕਦਾ ਹੈ, ਜਿਸ ਦੀ ਸ਼ੁਰੂਆਤ ਕੀਵ ਤੋਂ ਹੋਵੇਗੀ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਤਿਨ ਬਿਨਾਂ ਕਿਸੇ ਚਿਤਾਵਨੀ ਦੇ ਯੂਕਰੇਨ ‘ਤੇ ਹਮਲੇ ਦਾ ਆਦੇਸ਼ ਦੇਣਗੇ। ਪਰ ਬ੍ਰਿਟੇਨ ਤੇ ਅਮੇਰਿਕਾ ਦਾ ਕਹਿਣਾ ਹੈ ਕਿ ਸ਼ਾਂਤੀ ਦੀਆਂ ਉਮੀਦਾਂ ਅਜੇ ਵੀ ਕਾਇਮ ਹਨ ਤੇ ਕੂਟਨੀਤੀ ਦਾ ਰਸਤਾ ਅਜੇ ਵੀ ਖੁੱਲ੍ਹਾ ਹੋਇਆ ਹੈ। ਪਰ ਇਸੇ ਵਿਚਾਲੇ ਇੱਕ ਪੱਛਮੀ ਖੁਫੀਆ ਰਿਪੋਰਟ ਨੇ ਚਿੰਤਾ ਵਧਾ ਦਿੱਤੀ ਹੈ ਜਿਸ ਵਿੱਚ ਕਈ ਸਿਲਸਿਲੇਵਾਰ ਹਮਲੇ ਦਾ ਅੰਦਾਜ਼ਾ ਲਾਇਆ ਗਿਆ ਹੈ। ਇਸ ਦਾ ਮਤਲਬਾ ਹੈ ਕਿ ਰੂਸ ਲਗਾਤਾਰ ਹਮਲੇ ਕਰਕੇ ਸਭ ਤੋਂ ਪਹਿਲਾਂ ਕੀਵ ‘ਤੇ ਕਬਜ਼ਾ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਇਸ ਦੇ ਆਧਾਰ ‘ਤੇ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਹਮਲਾ ਕਿਸੇ ਵੀ ਵੇਲੇ ਹੋ ਸਕਦਾ ਹੈ। ਰੂਸ ਨੇ ਆਪਣੀ ਸੇਨਾ ਨੂੰ ਬੇਲਾਰੂਸ ਭੇਜ ਦਿੱਤਾ ਹੈ ਜਿਸ ਨੂੰ ਸਾਂਝੇ ਯੁੱਧ ਅਭਿਾਸ ਨਾਂ ਦੇ ਰਿਹਾ ਹੈ। ਪੱਛਮੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਛਲਾਵਾ ਹੈ। ਅਸਲ ‘ਚ ਰੂਸ ਨੇ ਉੱਤਰੀ ਰੂਸ ਨੇ ਉੱਤਰੀ ਸਰਹੱਦ ਤੋਂ ਹਮਲਾ ਕਰਨ ਲਈ ਆਪਣੀ ਫੌਜ ਨੂੰ ਬੇਲਾਰੂਸ ਭੇਜਿਆ ਹੈ।
ਇੱਕ ਅੰਦਾਜ਼ੇ ਮੁਤਾਬਕ ਲਗਭਗ 1,30,000 ਰੂਸੇ ਸੈਨਿਕਾਂ ਨੇ ਯੂਕਰੇਨ ਦੀਆਂ ਸਰਹੱਦਾਂ ਨੂੰ ਘੇਰ ਲਿਆ ਹੈ। ਰੂਸ ਦੇ ਲੜਾਕੂ ਜਹਾਜ਼ ਲਗਾਤਾਰ ਉਥੇ ਗਸ਼ਤ ਕਰ ਰਹੇ ਹਨ। ਨਾਲ ਹੀ ਰੂਸ ਨੇ ਆਪਣੇ ਐੱਸ-400 ਏਅਰ ਡਿਫੈਂਸ ਸਿਸਟਮ ਨੂੰ ਬੇਲਾਰੂਸ-ਯੂਕਰੇਨ ਸਰਹੱਦ ‘ਤੇ ਤਾਇਨਾਤ ਕਰ ਦਿੱਤਾ ਹੈ।