ਕੰਜ਼ਰਵੇਟਿਵ ਪਾਰਟੀ ਨੇ ਲਿਜ਼ ਟ੍ਰਸ ਨੂੰ ਯੂਕੇ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੋਣਿਆ ਹੈ। ਟ੍ਰਸ ਨੇ ਭਾਰਤੀ ਮੂਲ ਦੇ ਰਿਸ਼ੀ ਸੂਨਕ ਨੂੰ ਕਰੀਬੀ ਮੁਕਾਬਲੇ ਵਿਚ ਹਰਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟ੍ਰਸ ਨੂੰ ਬ੍ਰਿਟੇਨ ਦਾ PM ਬਣਨ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਰੋਸਾ ਹੈ ਕਿ ਤੁਹਾਡੀ ਲੀਡਰਸ਼ਿਪ ਵਿਚ ਭਾਰਤ-ਯੂਕੇ ਵਿਆਪਕ ਰਣਨੀਤਕ ਸਾਂਝੇਦਾਰੀ ਤੇ ਮਜ਼ਬੂਤ ਹੋਵੇਗੀ। ਤੁਹਾਨੂੰ ਤੁਹਾਡੀ ਨਵੀਂ ਭੂਮਿਕਾ ਤੇ ਜ਼ਿੰਮੇਵਾਰੀਆਂ ਲਈ ਸ਼ੁੱਭਕਾਮਨਾਵਾਂ।
ਟ੍ਰਸ ਇਸ ਸਮੇਂ ਬ੍ਰਿਟੇਨ ਦੀ ਵਿਦੇਸ਼ ਮੰਤਰੀ ਹਨ। ਸਰਕਾਰੀ ਸਕੂਲ ਵਿਚ ਪੜ੍ਹੀ 47 ਸਾਲ ਦੀ ਟ੍ਰਸ ਦੇ ਪਿਤਾ ਗਣਿਤ ਦੇ ਪ੍ਰੋਫੈਸਰ ਤੇ ਮਾਂ ਇਕ ਨਰਸ ਸੀ। ਲੇਬਰ ਪਾਰਟੀ ਸਮਰਥਕ ਪਰਿਵਾਰ ਤੋਂ ਆਉਣ ਵਾਲੀ ਟ੍ਰਸ ਨੇ ਆਕਸਫੋਰਡ ਤੋਂ ਦਰਸ਼ਨ, ਰਾਜਨੀਤੀ ਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ।
ਪੜ੍ਹਾਈ ਪੂਰੀ ਕਰਨ ਦੇ ਬਾਅਦ ਉਨ੍ਹਾਂ ਨੇ ਕੁਝ ਸਮੇਂ ਲਈ ਅਕਾਊਟੈਂਟ ਵਜੋਂ ਵੀ ਕੰਮ ਕੀਤਾ। ਇਸ ਦੇ ਬਾਅਦ ਉਹ ਸਿਆਸਤ ਵਿਚ ਆ ਗਈ। ਸਭ ਤੋਂ ਪਹਿਲੀ ਚੋਣ ਉਨ੍ਹਾਂ ਨੇ ਕੌਂਸਲਰ ਦੀ ਜਿੱਤੀ ਸੀ। ਪਰਿਵਾਰ ਲੇਬਰ ਪਾਰਟੀ ਦਾ ਸਮਰਥਕ ਸੀ ਪਰ ਟ੍ਰਸ ਨੂੰ ਕੰਜ਼ਰਵੇਟਿਵ ਪਾਰਟੀ ਦੀ ਵਿਚਾਰਧਾਰਾ ਪਸੰਦ ਹੈ। ਟ੍ਰਸ ਨੂੰ ਰਾਈਟ ਵਿੰਗ ਦਾ ਸਮਰਥਕ ਮੰਨਿਆ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
2010 ਵਿਚ ਟ੍ਰਸ ਪਹਿਲੀ ਵਾਰ ਸਾਂਸਦ ਚੁਣੀ ਗਈ। ਟ੍ਰਸ ਸ਼ੁਰੂਆਤ ਵਿਚ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਦੇ ਮੁੱਦੇ ਖਿਲਾਫ ਸੀ। ਹਾਲਾਂਕਿ ਬਾਅਦ ਵਿਚ ਬ੍ਰੈਗਜਿਟ ਦੇ ਹੀਰੋ ਬਣ ਕੇ ਉਭਰੇ ਬੋਰਿਸ ਜਾਨਸਨ ਦੇ ਸਮਰਥਨ ਵਿਚ ਆ ਗਈ। ਬ੍ਰਿਟਿਸ਼ ਮੀਡੀਆ ਅਕਸਰ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥ੍ਰੈਚਰ ਨਾਲ ਉਸ ਦੀ ਤੁਲਨਾ ਕਰਦਾ ਹੈ।