ਪੰਜਾਬ ਵਿਚ ਹੜ੍ਹ ਨਾਲ ਹਾਲਾਤ ਬਹੁਤ ਹੀ ਖਰਾਬ ਹਨ। ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਮਾਨ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨੀਂ CM ਮਾਨ ਸ਼ਾਹਕੋਟ ਨੇੜੇ ਸਤਲੁਜ ਦਰਿਆ ਕੋਲ ਆਈ ਤਰੇੜ ਦਾ ਜਾਇਜ਼ਾ ਲੈਣ ਲਈ ਕਿਸ਼ਤੀ ਵਿਚ ਸਵਾਰ ਹੋ ਗਏ। ਉਨ੍ਹਾਂ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਵੀ ਸਨ। ਇਸ ਦੌਰਾਨ ਉੁਨ੍ਹਾਂ ਨਾਲ ਵੱਡਾ ਹਾਦਸਾ ਵਾਪਰ ਗਿਆ।
CM ਮਾਨ ਜਦੋਂ ਸਥਿਤੀ ਦਾ ਜਾਇਜ਼ਾ ਲੈਣ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਕਿਸ਼ਤੀ ਦਾ ਪਾਣੀ ਵਿਚ ਸੰਤੁਲਨ ਵਿਗੜ ਗਿਆ ਤੇ ਕਿਸ਼ਤੀ ਹਿਚਕੋਲੇ ਖਾਣ ਲੱਗੀ। ਮੁੱਖ ਮੰਤਰੀ ਕਿਸ਼ਤੀ ਵਿਚੋਂ ਬਾਹਰ ਡਿੱਗਦੇ-ਡਿੱਗਦੇ ਮਸਾਂ ਹੀ ਬਚੇ। ਕਿਸ਼ਤੀ ਚਾਲਕ ਨੇ ਆਪਣੀ ਸੂਝ-ਬੂਝ ਨਾਲ ਮੁੱਖ ਮੰਤਰੀ ਮਾਨ ਸਣੇ ਦੂਜੇ ਮੰਤਰੀਆਂ ਨੂੰ ਸੁਰੱਖਿਅਤ ਦੂਜੇ ਪਾਰ ਪਹੁੰਚਾਇਆ।
ਇਹ ਵੀ ਪੜ੍ਹੋ : ਆਗਾਮੀ ਫਿਲਮ “ਬੱਲੇ ਓ ਚਲਾਕ ਸੱਜਣਾ” ਦਾ ਮਜ਼ੇਦਾਰ ਅਤੇ ਭਾਵੁਕ ਕਰਨ ਵਾਲਾ ਟ੍ਰੇਲਰ ਹੋਇਆ ਰਿਲੀਜ਼
ਕਿਸ਼ਤੀ ਚਾਲਕ ਤੋਂ ਜਦੋਂ ਹਾਦਸੇ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਟੈਕਨੀਕਲ ਖਰਾਬੀ ਕਾਰਨ ਅਜਿਹਾ ਹੋਇਆ ਸੀ ਤੇ ਨਾਲ ਹੀ ਉਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਮੋਟਰਬੋਟ ਵਿਚ ਜ਼ਰੂਰਤ ਤੋਂ ਜ਼ਿਆਦਾ ਲੋਕ ਸਵਾਰ ਹੋ ਗਏ ਸਨ ਪਰ ਜਦੋਂ ਮੁੱਖ ਮੰਤਰੀ ਸੁਰੱਖਿਅਤ ਬਾਹਰ ਆਏ ਤਾਂ ਅਧਿਕਾਰੀਆਂ ਨੇ ਸੁੱਖ ਦਾ ਲਾਹ ਲਿਆ।
ਵੀਡੀਓ ਲਈ ਕਲਿੱਕ ਕਰੋ -: