ਹੰਗਰੀ ਦੇ ਬੁਡਾਪੇਸਟ ਵਿਚ ਚੱਲ ਰਹੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤੀ ਖਿਡਾਰੀਆਂ ਨੇ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਭਾਰਤ ਦੀ ਪੁਰਸ਼ ਟੀਮ ਨੇ ਇਸ ਚੈਂਪੀਅਨਸ਼ਿਪ ਦੀ 4X400 ਮੀਟਰ ਰਿਲੇ ਦੌੜ ਮੁਕਾਬਲੇ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਟੀਮ ਨੇ ਪਹਿਲੀ ਵਾਰ ਇਸ ਈਵੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ ਹੈ।
ਮੁਹੰਮਦ ਅਨਸ ਯਾਹੀਆ, ਅਮੋਜ ਜੈਕਬ, ਮੁਹੰਮਦ ਅਜਮਲ ਵਰਿਆਥੋਡੀ ਤੇ ਰਾਜੇਸ਼ ਰਮੇਸ਼ ਦੀ ਭਾਰਤੀ ਚੌਕੜੀ ਨੇ ਇਹ ਯਾਦਗਾਰ ਕਾਮਯਾਬੀ ਹਾਸਲ ਕੀਤੀ। ਭਾਰਤੀ ਪੁਰਸ਼ ਟੀਮ ਨੇ ਦੋ ਮਿੰਟ 59.05 ਸੈਕੰਡ ਦਾ ਸਮਾਂ ਲੈਂਦੇ ਹੋਏ ਚਾਰ ਗੁਣਾ 400 ਮੀਟਰ ਰਿਲੇ ਦੌੜ ਵਿਚ ਏਸ਼ੀਆਈ ਰਿਕਾਰਡ ਤੋੜਿਆ। ਪਿਛਲਾ ਰਿਕਾਰਡ ਜਾਪਾਨੀ ਖਿਡਾਰੀਆਂ (2 ਮਿੰਟ 59.51 ਸੈਕੰਡ) ਦੇ ਨਾਂਸੀ। ਭਾਰਤੀ ਟੀਮ ਨੇ ਅਮਰੀਕਾ ਦੇ ਬਾਅਦ ਦੂਜਾ ਸਥਾਨ ਹਾਸਲ ਕਰਕੇ ਫਾਈਨਲ ਵਿਚ ਜਗ੍ਹਾ ਬਣਾਈ।
ਭਾਰਤ ਨੂੰ ਹੀਟ-1 ਵਿਚ ਅਮਰੀਕਾ ਦੇ ਰੱਖਿਆ ਗਿਆ ਸੀ, ਜਿਸ ਨੇ ਟੌਪ ‘ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਅਮਰੀਕੀ ਖਿਡਾਰੀਆਂ ਨੇ ਦੋ ਮਿੰਟ 58.47 ਸੈਕੰਡ ਵਿਚ ਰੇਸ ਪੂਰੀ ਕੀਤੀ। ਭਾਰਤ ਗ੍ਰੇਟ ਬ੍ਰਿਟੇਨ ਤੇ ਬੋਤਸਵਾਨਾ ਵਰਗੀਆਂ ਟੀਮਾਂ ਤੋਂ ਰੇਸ ਵਿਚ ਅੱਗੇ ਰਿਹਾ, ਜੋ ਕਾਫੀ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਸੀ। ਹੀਟ-2 ਵਿਚ ਜਮੈਕਾ (2:59:82), ਫਰਾਂਸ (3:00:05) ਤੇ ਇਟਲੀ (3:00:14) ਤੇ ਨੀਦਰਲੈਂਡ (3:00:23) ਨੇ ਫਾਈਨਲ ਵਿਚ ਜਗ੍ਹਾ ਬਣਾਈ।
ਇਹ ਵੀ ਪੜ੍ਹੋ : Jio ਅਤੇ Vivo ਕੱਲ੍ਹ ਲਾਂਚ ਕਰਨਗੇ ਆਪਣੇ ਨਵੇਂ ਸਮਾਰਟਫੋਨ, ਇੰਨੀ ਹੋ ਸਕਦੀ ਹੈ ਕੀਮਤ
ਭਾਰਤ ਨੇ ਮੁਹੰਮਦ ਅਨਸ ਯਾਹੀਆ ਦੇ ਨਾਲ ਸ਼ੁਰੂਆਤ ਕੀਤੀ ਜੋ ਪਹਿਲੀ ਦੌੜ ਦੇ ਬਾਅਦ 6ਵੇਂ ਸਥਾਨ ‘ਤੇ ਸਨ। ਇਸ ਦੇ ਬਾਅਦ ਅਮੋਜ ਜੈਕਬ ਦੀ ਸ਼ਾਨਦਾਰ ਰਨਿੰਗ ਨੇ ਭਾਰਤ ਨੂੰ ਦੂਜੇ ਸਥਾਨ ‘ਤੇ ਪਹੁੰਚਾ ਦਿੱਤਾ। ਫਿਰ ਮੁਹੰਮਦ ਅਜਮਲ ਵਰਿਆਥੋਡੀ ਤੇ ਰਾਜੇਸ਼ ਰਮੇਸ਼ ਨੇ ਉਸ ਬਹੁਕੀਮਤੀ ਬੜ੍ਹਤ ਨੂੰ ਬਰਕਰਾਰ ਰੱਖਿਆ। ਰਾਜੇਸ਼ ਨੇ ਤਾਂ ਐਂਕਰ ਲੇਗ ਵਿਚ ਯੂਐੱਸਏ ਦੇ ਜਸਟਿਨ ਰਾਬਿਨਸਨ ਨੂੰ ਪਲ ਭਰ ਲਈ ਪਛਾੜ ਦਿੱਤਾ ਜਿਸ ਨਾਲ ਸਟੇਡੀਅਮ ਵਿਚ ਮੌਜੂਦ ਪ੍ਰਸ਼ੰਸਕ ਹੈਰਾਨ ਰਹਿ ਗਏ।
ਵੀਡੀਓ ਲਈ ਕਲਿੱਕ ਕਰੋ -: