ਜੇਲ੍ਹਾਂ ਵਿਚ ਬੰਦ ਗੈਂਗਸਟਰ ਵਿਦੇਸ਼ ਵਿਚ ਬੈਠੇ ਸਾਥੀਆਂ ਦੀ ਮਦਦ ਨਾਲ ਅੱਜ ਵੀ ਆਪਣਾ ਨੈਟਵਰਕ ਚਲਾ ਰਹੇ ਹਨ। ਇਸ ਨੈਟਵਰਕ ਨੂੰ ਤੋੜਨ ਲਈ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਪੁਲਿਸ ਦੇ ਨਾਲ ਐੱਨਆਈਏ ਨੇ ਹੱਥ ਮਿਲਾ ਲਿਆ ਹੈ। ਇਸ ਸਬੰਧੀ NIA ਡਾਇਰੈਕਟਰ ਜਨਰਲ ਦਿਨਕਰ ਗੁਪਤਾ ਦੀ ਅਗਵਾਈ ਵਿਚ ਪੰਚਕੂਲਾ ਵਿਚ ਉੱਚ ਪੱਧਰੀ ਅੰਤਰਰਾਜੀ ਬੈਠਕ ਹੋਈ। ਇਸ ਵਿਚ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਡੀਜੀਪੀ ਸਣੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਸਨ।
ਬੈਠਕ ਵਿਚ ਉੱਤਰ ਭਾਰਤ ਵਿਚ ਸਰਗਰਮ ਅਪਰਾਧੀਆਂ ਤੇ ਉਨ੍ਹਾਂ ਦੇ ਨੈਟਵਰਕ ਨੂੰ ਸੂਚੀਬੱਧ ਕਰਨ ਲਈ ਸੰਯੁਕਤ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਕਮੇਟੀ ਵਿਚ NIA ਨਾਲ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਦੇ ਪੁਲਿਸ ਅਧਿਕਾਰੀ ਸ਼ਾਮਲ ਹੋਣਗੇ। ਹਰ ਮਹੀਨੇ ਕਮੇਟੀ ਦੀ ਬੈਠਕ ਹੋਵੇਗੀ ਤੇ ਇਹ ਆਪਸ ਵਿਚ ਗੈਂਗਸਟਰਾਂ ਦੇ ਨੈਟਵਰਕ ਦੀ ਸੂਚੀ ਸਾਂਝੀ ਕਰਨਗੇ।
ਸੰਗਠਿਤ ਅਪਰਾਧਿਕ ਅੱਤਵਾਦੀ ਸਿੰਡੀਕੇਟ ਦੇ ਖਤਰੇ ਨਾਲ ਨਿਪਟਣ ਲਈ NIA ਦੇ ਡਾਇਰੈਕਟਰ ਨੇ ਇਹ ਦੂਜੀ ਬੈਠਕ ਬੁਲਾਈ ਸੀ। ਬੈਠਕ ਵਿਚ NIA ਤੋਂ ਇਲਾਵਾ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਅਪਰਾਧਿਕ ਸਿੰਡੀਕੇਟ ਨਾਲ ਜੁੜੇ ਗੈਂਗਸਟਰਾਂ, ਉਸ ਦੀ ਕਾਰਜਪ੍ਰਣਾਲੀ ਤੇ ਮੁੱਖ ਵਿਅਕਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਅਪਰਾਧਿਕ ਤੇ ਅੱਤਵਾਦੀ ਗਠਜੋੜ ਕਾਰਨ ਜੇਲ੍ਹਾਂ ਵਿਚ ਬੰਦ ਹੋਣ ਦੇ ਬਾਅਦ ਵੀ ਗੈਂਗਸਟਰ ਗੁਰਗਿਆਂ ਨਾਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। NIA ਅਜਿਹੇ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਬੈਠਕ ਵਿਚ ਜੇਲ੍ਹਾਂ ਵਿਚ ਚੱਲ ਰਹੇ ਸਿੰਡੀਕੇਟ ਦੀ ਕਾਰਜਪ੍ਰਣਾਲੀ ‘ਤੇ NIA ਨੇ ਆਪਣੀ ਰਿਪੋਰਟ ਰੱਖੀ। ਇਸ ਤੋਂ ਇਲਾਵਾ ਗਵਾਹਾਂ ਦੀ ਸੁਰੱਖਿਆ ਯੋਜਨਾ ਦੇ ਨਾਲ-ਨਾਲ ਗੈਂਗਸਟਰਾਂ ਖਿਲਾਫ ਮੁਕੱਦਮਿਆਂ ਦੀ ਤੇਜ਼ੀ ਨਾਲ ਟਰੈਕਿੰਗ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਫੈਸਲਾ, ਟਰਾਂਸਪੋਰਟ ਵਿਭਾਗ ਦੇ ਨਿੱਜੀ ਆਪ੍ਰੇਟਰਾਂ ਨੂੰ ਟੈਕਸ ਭਰਨ ਦੀ ਛੋਟ ‘ਚ ਕੀਤਾ ਵਾਧਾ
ਵਿਦੇਸ਼ ‘ਚ ਬੈਠੇ ਅਪਰਾਧੀਆਂ ਦੇ ਧਮਕੀ ਦੇਣ ਤੇ ਗਿਰੋਹ ਚਲਾਉਣ ‘ਤੇ ਵੀ ਬੈਠਕ ਵਿਚ ਚਰਚਾ ਹੋਈ। ਕੈਨੇਡਾ, ਯੂਐੱਸ ਤੇ ਪੁਰਤਗਾਲ ਸਣੇ ਹੋਰ ਦੇਸ਼ਾਂ ਵਿਚ ਲੁਕੇ ਗੈਂਗਸਟਰਾਂ ਦੇ ਆਤਮ ਸਮਰਪਣ ਲਈ ਕੋਸ਼ਿਸ਼ਾਂ ‘ਤੇ ਜ਼ੋਰ ਦਿੱਤਾ ਗਿਆ। ਹਰਿਆਣਾ ਦੇ ਡੀਜੀਪੀ ਪੀਕੇ ਅਗਰਵਾਲ ਨੇ ਅਪਰਾਧਿਕ ਸਿੰਡੀਕੇਟ ਦੇ ਨੈਟਵਰਕ ਨੂੰ ਤੋੜਨ ਲਈ ਜਲਦ ਕਾਰਵਾਈ ‘ਤੇ ਜ਼ੋਰ ਦਿੱਤਾ। ਦੂਜੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ‘ਤੇ ਕਾਰਵਾਈ ਜ਼ਰੂਰੀ ਹੈ। ਚੰਡੀਗੜ੍ਹ ਦੇ ਡੀਜੀਪੀ ਪ੍ਰਵੀਨ ਰੰਜਨ ਨੇ ਕਿਹਾ ਕਿ ਅਪਰਾਧੀਆਂ ਅਤੇ ਗੈਂਗਸਟਰਾਂ ਵਿਚਾਲੇ ਵਧ ਰਿਹਾ ਗਠਜੋੜ, ਉਨ੍ਹਾਂ ਦੇ ਅੰਤਰਰਾਜੀ ਸਬੰਧ ਚਿੰਤਾ ਦਾ ਵੱਡਾ ਕਾਰਨ ਹਨ। ਉੱਤਰੀ ਭਾਰਤ ਦੇ ਰਾਜਾਂ ਵਿੱਚ ਫੈਲੇ ਇਨ੍ਹਾਂ ਦੇ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -: