ਉੱਤਰ ਭਾਰਤ ਵਿਚ ਧਰਤੀ ਇਕ ਵਾਰ ਫਿਰ ਕੰਬੀ। ਇਕ ਮਹੀਨੇ ਵਿਚ ਇਹ ਚੌਥੀ ਵਾਰ ਉੱਤਰ ਭਾਰਤ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਵਿਚੋਂ 2 ਵਾਰ ਕੇਂਦਰ ਜੰਮੂ-ਕਸ਼ਮੀਰ ਦੇ ਇਕ ਵਾਰ ਲੇਹ ਲੱਦਾਖ ਰਿਹਾ। ਇਸ ਵਾਰ ਕੇਂਦਰ ਹਰਿਆਣਾ ਦਾ ਰੋਹਤਕ ਰਿਹਾ ਹੈ। ਇਸ ਦਾ ਅਸਰ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ ਤੇ ਚੰਡੀਗੜ੍ਹ ਵਿਚ ਵੀ ਦੇਖਣ ਨੂੰ ਮਿਲਿਆ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਇਸ ਭੂਚਾਲ ਦੀ ਤੀਬਰਤਾ 3.2 ਰਹੀ। ਇਹ ਭੂਚਾਲ ਸਵੇਰੇ 3.57 ਵਜੇ ਮਹਿਸੂਸ ਕੀਤਾ ਗਿਆ ਜਿਸ ਦਾ ਲੈਟੀਚਿਊਡ 29.12,ਲਾਂਗੀਚਿਊਟ 76.35 ਤੇ ਗਹਿਰਾਈ 10 ਕਿਲੋਮੀਟਰ ਸੀ। ਇਸ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 35 ਕਿਲੋਮੀਟਰ ਨਾਰਥ ਵੈਸਟ ਸੀ। ਇਹ ਝਟਕੇ ਸਵੇਰੇ ਆਏ ਜਦੋਂ ਲੋਕ ਸੌਂ ਰਹੇ ਸਨ। ਜੇਕਰ ਇਸ ਦੀ ਤੀਬਰਤਾ ਜ਼ਿਆਦਾ ਹੁੰਦੀ ਤਾਂ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਸੀ।
ਨੈਸਨਲ ਸੈਂਟਰ ਆਫ ਸੀਸਮੋਲਾਜੀ ਇੰਡੀਆ ਮੁਤਾਬਕ 6 ਦਿਨ ਪਹਿਲਾਂ ਭੂਚਾਲ ਐਤਵਾਰ ਸਵੇਰੇ 3.50 ਵਜੇ ਆਇਆ ਸੀ। ਰਿਕਟਰ ਸਕੇਲ ‘ਤੇ ਇਸ ਦੀ ਤੀਬਰਤਾ 4.1 ਮੈਗਨੀਚਿਊਡ ਸੀ। ਇਸ ਦਾ ਕੇਂਦਰ ਕਟਰਾ ਤੋ 80 ਕਿਲੋਮੀਟਰ ਪਹਿਲਾਂ ਧਰਤੀ ਵਿਚ11 ਕਿਲੋਮੀਟਰ ਹੇਠਾਂ ਲੈਟੀਚਿਊਡ 42.96 ਅਤੇ ਲੌਂਗੀਚਿਊਟ 75.79 ਸੀ। ਇਸ ਤੋਂ ਪਹਿਲਾਂ 13 ਜੂਨ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦਾ ਕੇਂਦਰ ਜੰਮੂ-ਕਸ਼ਮੀਰ ਦਾ ਡੋਡਾ ਹੀ ਸੀ। ਇਸ ਦੀ ਤੀਬਰਤਾ 5.4 ਸੀ ਤੇ ਪੂਰਾ ਉੱਤਰ ਭਾਰਤ ਕੰਬਿਆ ਸੀ।
ਇਹ ਵੀ ਪੜ੍ਹੋ : ਨਾਭਾ : ਗੈਸ ਸਿਲੰਡਰ ‘ਚ ਲੀਕੇਜ ਨਾਲ ਘਰ ‘ਚ ਹੋਇਆ ਧਮਾਕਾ, ਬੱਚਿਆਂ ਸਣੇ ਝੁਲਸੇ 5 ਜੀਅ
ਭੂਚਾਲ ਮਾਹਿਰਾਂ ਦਾ ਕਹਿਣਾ ਹੈ ਕਿ ਬੀਤੇ ਕੁਝ ਸਮੇਂ ਤੋਂ ਧਰਤੀ ਦੇ ਹੇਠਾਂ ਪਲੇਟਸ ਵਿਚ ਹਲਚਲ ਦੇ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਜਦੋਂ ਇਕ ਵਾਰ ਪਲੇਟਸ ਆਪਣੀ ਸਥਿਤੀ ਬਦਲਦੀ ਹੈ ਤਾਂ ਵਾਰ-ਵਾਰ ਭੂਚਾਲ ਆਉਣਾ ਸੁਭਾਵਕ ਹੈ।
ਵੀਡੀਓ ਲਈ ਕਲਿੱਕ ਕਰੋ -: