ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ’ ਸਰਕਾਰ ਨੇ ਅੱਜ ਪੰਜਾਬ ਵਿੱਚ ਇੱਕ ਹੋਰ ਗਾਰੰਟੀ ਪੂਰੀ ਕਰ ਦਿੱਤੀ ਹੈ। ਪੰਜਾਬ ‘ਚ ਹੁਣ ਸਸਤੀ ਰੇਤ ਮਿਲੇਗੀ। ਸੀ.ਐਮ ਮਾਨ ਨੇ ਅੱਜ ਲੁਧਿਆਣਾ ਤੋਂ ਸਸਤੀ ਰੇਤ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਜਨਤਕ ਮਾਈਨਿੰਗ ਸਾਈਟ ਦੀ ਸ਼ੁਰੂਆਤ ਕੀਤੀ ਹੈ। ਹੁਣ ਰੇਤਾ ਸਾਢੇ 5 ਰੁ. ਪ੍ਰਤੀ ਘਣ ਫੁੱਟ ਦੇ ਹਿਸਾਬ ਨਾਲ ਮਿਲੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣਗੇ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਨੇੜੇ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ ਸਰਕਾਰੀ ਰੇਤ ਦੇ ਖੱਡਿਆਂ ਦਾ ਉਦਘਾਟਨ ਕੀਤਾ। ਇਸ ਦੌਰਾਨ ਸੀ.ਐਮ. ਮਾਨ ਦੇ ਨਾਲ ਲੁਧਿਆਣਾ ਹਲਕੇ ਦੇ ਵਿਧਾਇਕ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਗੱਡੀ ਲਿਆਓ ਅਤੇ ਰੇਤ ਲੈ ਜਾਓ। ਉਨ੍ਹਾਂ ਦੱਸਿਆ ਕਿ 16 ਟੋਏ ਪਬਲਿਕ ਮਾਈਨਸ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਇੱਥੇ 10 ਲੱਖ ਮੀਟ੍ਰਿਕ ਟਨ ਰੇਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੱਕ 50 ਹੋਰ ਮਾਈਨਸ ਸ਼ੁਰੂ ਕਰ ਦਿੱਤੀਆਂ ਜਾਣਗੀਆਂ।
ਸੀ.ਐੱਮ. ਮਾਨ ਨੇ ਕਿਹਾ ਕਿ ਸਵੇਰੇ 6 ਵਜੇ ਤੋਂ ਸ਼ਾਮ 7 ਵਜੇ ਤੱਕ ਟੋਏ ਤੋਂ ਰੇਤਾ ਲਈ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ 1 ਅਕਤੂਬਰ ਤੋਂ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਟੋਏ ਖੁੱਲੇ ਰਹਿਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਜਾਮ ‘ਚ ਫਸੇ ਬੰਦੇ ਨੇ ਗੁੱਸੇ ‘ਚ ਕੱਢਿਆ ਰਿਵਾਲਰ, ਡਰੇ ਲੋਕਾਂ ਨੇ ਸਕਿੰਟਾਂ ‘ਚ ਦਿੱਤਾ ਰਾਹ
ਮੁੱਖ ਮੰਤਰੀ ਨੇ ਟੋਇਆਂ ਤੋਂ ਰੇਤਾ ਚੁੱਕਣ ਲਈ ਇਹ ਹੁਕਮ ਜਾਰੀ ਜਾਰੀ ਕਰਦਿਆਂ ਕਿਹਾ ਕਿ ਰੇਤਾ ਕੱਢਣ ਲਈ ਤੁਹਾਨੂੰ ਆਪਣਾ ਟਰੈਕਟਰ-ਟਰਾਲੀ ਲਿਆਉਣੀ ਪਵੇਗੀ। ਆਪਣਾ ਗੱਡੀ ਲਿਆਓ ਅਤੇ ਰੇਤਾ ਭਰ ਕੇ ਲੈ ਜਾਓ। ਮਜ਼ਦੂਰੀ ਦਾ ਖਰਚਾ ਤੁਹਾਨੂੰ ਆਪ ਹੀ ਝੱਲਣਾ ਪਵੇਗਾ। ਖੱਡਿਆਂ ਵਿੱਚ ਜੇ.ਸੀ.ਬੀ. ਅਤੇ ਹੋਰ ਮਸ਼ੀਨ ਦੀ ਵਰਤੋਂ ਨਹੀਂ ਕਰ ਸਕਦੇ। ਰੇਤ ਨਾਲ ਭਰੀਆਂ ਟਰਾਲੀਆਂ ਨੂੰ ਤਰਪਾਲਾਂ ਨਾਲ ਢੱਕ ਕੇ ਲਿਜਾਣਾ ਪਵੇਗਾ ਤਾਂ ਜੋ ਰਾਹਗੀਰਾਂ ਨਾਲ ਕੋਈ ਹਾਦਸਾ ਨਾ ਹੋਵੇ।
ਸੀ.ਐਮ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਟਰੈਕਟਰ-ਟਰਾਲੀ ਚਾਲਕਾਂ ਅਤੇ ਮਜ਼ਦੂਰਾਂ ਨੂੰ ਵੀ ਕੰਮ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਮਾਫੀਆ ਦਾ ਲੱਕ ਭੰਨਣ ਵਿੱਚ ਸਫਲ ਹੋਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬੱਸਾਂ ਦਾ ਮਾਫੀਆ ਤੋੜਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਹੋਰ ਵਿਚਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੀ ਵੀ ਪਾਲਣਾ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: