ਦੋ ਦੇਸ਼ਾਂ ਦੀ ਯਾਤਰਾ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਬੰਗਲੁਰੂ ਪਹੁੰਚੇ। ਹਵਾਈ ਅੱਡੇ ਦਾ ਬਾਹਰ ਨਾਗਰਿਕਾਂ ਨੇ ਢੋਲ-ਨਗਾੜਿਆਂ ਨਾਲ ਪੀਐੱਮ ਮੋਦੀ ਦਾ ਸਵਾਗਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਜਨਤਾ ਨੂੰ ਸੰਬੋਧਨ ਕੀਤਾ। ਸੰਬੋਧਨ ਦੌਰਾਨ ਪੀਐੱਮ ਮੋਦੀ ਨੇ ਇਕ ਨਵਾਂ ਨਾਅਰਾ ਦਿੱਤਾ-‘ਜੈ ਵਿਗਿਆਨ-ਜੈ ਅਨੁਸੰਧਾਨ’। ਪੀਐੱਮ ਮੋਦੀ ਨੇ ਬੰਗਲੁਰੂ ਵਿਚ ਰੋਡ ਸ਼ੋਅ ਕੀਤਾ ਤੇ ਲੋਕਾਂ ਦਾ ਧੰਨਵਾਦ ਸਵੀਕਾਰ ਕੀਤਾ।
ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲੁਰੂ ਵਿਚ ਚੰਦਰਯਾਨ-3 ਮਿਸ਼ਨ ਵਿਚ ਸ਼ਾਮਲ ਇਸਰੋ ਮੁਖੀ ਐੱਸ. ਸੋਮਨਾਥ ਦੇ ਟੀਮ ਤੇ ਹੋਰ ਵਿਗਿਆਨਕਾਂ ਨਾਲ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ 23 ਅਗਸਤ ਨੂੰ ਚੰਦਰਮਾ ‘ਤੇ ਚੰਦਰਯਾਨ ਦੀ ਸਫਲ ਲੈਂਡਿੰਗ ਲਈ ਪੂਰੀ ਟੀਮ ਨੂੰ ਵਧਾਈ ਦਿੱਤੀ। ਮੁਲਾਕਾਤ ਇਸਰੋ ਟੈਲੀਮੈਟ੍ਰੀ ਟ੍ਰੈਕਿੰਗ ਐਂਡ ਕਮਾਂਡ ਨੈਟਵਰਕ ਮਿਸ਼ਨ ਕੰਟਰੋਲ ਕੰਪਲੈਕਸ ਵਿਚ ਹੋਈ।ਇਸ ਦੇ ਬਾਅਦ ਇਸਰੋ ਮੁਖੀ ਨੇ ਪੀਐੱਮ ਮੋਦੀ ਨੂੰ ਮਿਸ਼ਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੈਂਡਰ ਅਤੇ ਰੋਵਰ ਕਿਵੇਂ ਕੰਮ ਕਰ ਰਹੇ ਹਨ ਤੇ ਅੱਗੇ ਉਹ ਕੀ-ਕੀ ਕਰਨਗੇ।
ਪੀਐੱਮ ਮੋਦੀ ਨੇ ਸੰਬੋਧਨ ਕਰਦਿਆਂਕਿਹਾ ਕਿ ਦੇਸ਼ ਦੇ ਵਿਗਿਆਨਕ ਜਦੋਂ ਦੇਸ਼ ਨੂੰ ਇੰਨੀ ਵੱਡੀ ਸੌਗਾਤ ਦਿੰਦੇ ਹਨ, ਇੰਨੀ ਵੱਡੀ ਸਿੱਧੀ ਪ੍ਰਾਪਤ ਕਰਦੇ ਹਨ ਤਾਂਇਹ ਦ੍ਰਿਸ਼ ਜੋ ਮੈਨੂੰ ਬੰਗਲੁਰੂ ਵਿਚ ਦਿਖ ਰਿਹਾ ਹੈ, ਉਹੀ ਦ੍ਰਿਸ਼ ਮੈਨੂੰ ਗ੍ਰੀਸ ਵਿਚ ਵੀ ਦਿਖਿਆ। ਜੋਹਾਨਸਬਰਗ ਵਿਚ ਵੀ ਦਿਖਾਈ ਦਿੱਤਾ। ਦੁਨੀਆ ਦੇ ਹਰ ਕੋਨੇ ਵਿਚ ਨਾ ਸਿਰਫ ਭਾਰਤੀ ਸਗੋਂ ਵਿਗਿਆਨ ਵਿਚ ਵਿਸ਼ਵਾਸ ਕਰਨ ਵਾਲੇ, ਭਵਿੱਖ ਨੂੰ ਦੇਖਣ ਵਾਲੇ, ਮਨੁੱਖਤਾ ਨੂੰ ਸਮਰਪਿਤ ਸਾਰੇ ਲੋਕ ਇੰਨੇ ਹੀ ਉਮੰਗ ਤੇ ਉਤਸ਼ਾਹ ਨਾਲ ਭਰੇ ਹੋਏ ਹਨ।
ਇਹ ਵੀ ਪੜ੍ਹੋ : ‘ਮੁਸਲਮਾਨ ਬਣੋ ਜਾਂ…’- PAK ‘ਚ ਸਿੱਖਾਂ ਨੂੰ ਮਿਲ ਰਹੀਆਂ ਧਮਕੀਆਂ, ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗੀ ਮਦਦ
ਉਨ੍ਹਾਂ ਕਿਹਾ ਕਿ ਤੁਸੀਂ ਲੋਕ ਸਵੇਰੇ-ਸਵੇਰੇ ਇੰਨੇ ਜਲਦੀ ਇਥੇ ਆਏ। ਛੋਟੇ-ਛੋਟੇ ਬੱਚੇ, ਜੋ ਭਾਰਤ ਦੇ ਭਵਿੱਖ ਹਨ, ਉਹ ਵੀ ਇੰਨੀ ਸਵੇਰੇ ਇਥੇ ਆਏ ਹਨ। ਲੈਂਡਿੰਗ ਸਮੇਂ ਮੈਂ ਵਿਦੇਸ਼ ਵਿਚ ਸੀ ਪਰ ਮੈਂ ਸੋਚਿਆਸੀ ਕਿ ਭਾਰਤ ਜਾਂਦੇ ਹੀ ਸਭ ਤੋਂ ਪਹਿਲਾਂ ਬੰਗਲੁਰੂ ਜਾਵਾਂਗਾ। ਭਾਰਤ ਜਾਂਦੇ ਹੀ ਸਭ ਤੋਂ ਪਹਿਲਾਂ ਮੈਂ ਵਿਗਿਆਨਕਾਂ ਨੂੰ ਨਮਨ ਕਰਾਂਗਾ। ਇਹ ਸਮਾਂ ਮੇਰੇ ਸੰਬੋਧਨ ਦਾ ਨਹੀਂ ਹੈ ਕਿਉਂਕਿ ਮੇਰਾ ਮਨ ਵਿਗਿਆਨਕਾਂ ਕੋਲ ਪਹੁੰਚਣ ਲਈ ਬਹੁਤ ਉਤਸੁਕ ਹੈ।
ਵੀਡੀਓ ਲਈ ਕਲਿੱਕ ਕਰੋ -: