ਮਲੇਸ਼ੀਆ ਵਿਚ ਬੀਤੇ ਦਿਨੀਂ ਇਕ ਪ੍ਰਾਈਵੇਟ ਪਲੇਨ ਕ੍ਰੈਸ਼ ਹੋਣ ਨਾਲ 10 ਲੋਕਾਂ ਦੀ ਮੌਤ ਹੋ ਗਈ। ਹਾਦਸਾ ਲੈਂਡਿੰਗ ਦੌਰਾਨ ਏਲਮਿਨਾ ਟਾਊਨਸ਼ਿਪ ਨੇੜੇ ਹੋਇਆ। ਪਲੇਨ ਵਿਚ 2 ਕਰੂ ਮੈਂਬਰ ਤੇ 6 ਯਾਤਰੀ ਸਵਾਰ ਸਨ। ਹਾਦਸੇ ਵਿਚ ਸੜਕ ਤੋਂ ਲੰਘ ਰਹੇ ਦੋ ਲੋਕਾਂ ਦੀ ਵੀ ਮੌਤ ਹੋ ਗਈ। ਇਹ ਦੋ ਲੋਕ ਇਕ ਕਾਰ ਤੇ ਬਾਈਕ ‘ਤੇ ਸਵਾਰ ਸਨ।
ਹਾਦਸੇ ਤੋਂ ਕੁਝ ਦੇਰ ਪਹਿਲਾਂ ਪਲੇਨ ਦਾ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ।ਉਹ ਹਾਈਵੇ ‘ਤੇ ਲੈਂਡ ਕਰਨ ਲੱਗਾ, ਉਸੇ ਦੌਰਾਨ ਇਕ ਕਾਰ ਤੇ ਇਕ ਬਾਈਕ ਨਾਲ ਟਕਰਾ ਦਿੱਤਾ। ਸਿਵਲ ਏਵੀਏਸ਼ਨ ਅਥਾਰਟੀ ਮੁਤਾਬਕ ਪ੍ਰਾਈਵੇਟ ਜੈੱਟ ਨੇ ਹਾਲੀਡੇ ਆਈਲੈਂਡ ਤੋਂ ਕੁਆਲਾਲੰਪੁਰ ਨੇੜੇ ਅਬਦੁਲ ਅਜੀਜ ਸ਼ਾਹ ਏਅਰਪੋਰਟ ਲਈ ਉਡਾਣ ਭਰੀ ਸੀ।
ਇਹ ਵੀ ਪੜ੍ਹੋ : ਚੈਟ ਵਾਇਰਲ ਕਰਨ ‘ਤੇ ਬੁਆਏਫ੍ਰੈਂਡ ਦੀ ਛਿੱਤਰ-ਪਰੇਡ, ਪੰਚਾਇਤ ਨੇ ਕੁੜੀ ਤੋਂ ਹੀ ਚੱਪਲਾਂ ਨਾਲ ਕੁਟਵਾਇਆ
ਸੇਲਾਂਗੋਰ ਦੇ ਪੁਲਿਸ ਚੀਫ ਹੁਸੈਨ ਓਮਾਰ ਖਾਨ ਨੇ ਦੱਸਿਆ ਕਿ ਪਲੇਨ ਨੂੰ ਲੈਂਡ ਕਰਨ ਲਈ ਕਲੀਅਰੈਂਸ ਦੇ ਦਿੱਤਾ ਗਿਆ ਸੀ। ਪਾਇਲਟ ਵੱਲੋਂ ਕੋਈ ਐਮਰਜੈਂਸੀ ਸਿਗਨਲ ਨਹੀਂ ਦਿੱਤਾ ਗਿਆ ਸੀ। ਏਵੀਏਸ਼ਨ ਅਥਾਰਟੀ ਦੇ ਚੀਫ ਐਗਜ਼ੀਕਿਊਟਿਵ ਨੋਰਾਜਮਾਨ ਨੇ ਦੱਸਿਆ ਕਿ ਪਾਇਲਟ ਨੇ 2 ਵਜ ਕੇ 47 ਮਿੰਟ ‘ਤੇ ਏਅਰ ਟ੍ਰੈਫਿਕ ਕੰਟਰੋਲ ਟਾਵਰ ਨਾਲ ਸੰਪਰਕ ਕੀਤਾ ਸੀ, ਉਸ ਨੂੰ 2 ਵਜ ਕੇ 48 ਮਿੰਟ ‘ਤੇ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਇਸ ਦੇ ਬਾਅਦ ਉਨ੍ਹਾਂ ਦੇ ਪਲੇਨ ਨਾਲ ਕੋਈ ਸੰਪਰਕ ਨਹੀਂ ਹੋਇਆ ਤੇ 2 ਵਜ ਕੇ 51 ਮਿੰਟ ‘ਤੇ ਉਨ੍ਹਾਂ ਨੂੰ ਕ੍ਰੈਸ਼ ਸਾਈਟ ਤੋਂ ਧੂੰਆਂ ਦਿਖਿਆ। ਇਸ ਪਲੇਨ ਨੂੰ ਜੇਟ ਵੈਲੇਟ ਕੰਪਨੀ ਆਪ੍ਰੇਟ ਕਰ ਰਹੀ ਸੀ। ਉਸ ਨੇ ਇਸ ਘਟਨਾ ‘ਤੇ ਕੋਈ ਵੀ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: