ਵੀਆਈਪੀ ਗੱਡੀਆਂ ਤੋਂ ਲਾਲ ਬੱਤੀ ਹਟਾਉਣ ਦੇ ਬਾਅਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਹੁਣ VIP ਗੱਡੀਆਂ ਤੋਂ ਸਾਇਰਨ ਹਟਾਉਣ ਦੀ ਯੋਜਨਾ ਬਣਾ ਰਹੇ ਹਨ। ਕੇਂਦਰੀ ਮੰਤਰੀ ਗਡਕਰੀ ਨੇ ਇਸ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸਾਇਰਨ ਨੂੰ ਭਾਰਤੀ ਸੰਗੀਤ ਯੰਤਰਾਂ ਦੀ ਆਵਾਜ਼ ਨਾਲ ਬਦਲਿਆ ਜਾਵੇਗਾ।
ਗਡਕਰੀ ਨੇ ਕਿਹਾ ਕਿ ਆਵਾਜ਼ ਪ੍ਰਦੂਸ਼ਣ ਵਿਚਾਰਅਧੀਨ ਹੈ। ਇਸ ਨੂੰ ਕੰਟਰੋਲ ਕਰਨਾ ਬਹੁਤ ਮਹੱਤਵਪੂਰਨ ਹੈ। ਮੈਂ ਕਿਸਮਤ ਵਾਲਾ ਹਾਂ ਕਿ ਮੈਨੂੰ ਵੀਆਈਪੀ ਗੱਡੀਆਂ ਤੋਂ ਲਾਲ ਬੱਤੀਆਂ ਹਟਾਉਣ ਦਾ ਮੌਕਾ ਮਿਲਿਆ। ਹੁਣ ਮੈਂ VIP ਗੱਡੀਆਂ ਤੋਂ ਸਾਇਰਨ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਹਾਰਨ ਸਾਇਨਰ ਦੀ ਆਵਾਜ਼ ਨੂੰ ਭਾਰਤੀ ਸੰਗੀਤ ਯੰਤਰਾਂ ਦੇ ਮਧੁਰ ਸੰਗੀਤ ਨਾਲ ਬਦਲਿਆ ਜਾਵੇ। ਮੈਂ ਇਸ ਲਈ ਨੀਤੀ ਬਣਾ ਰਿਹਾ ਹਾਂ ਕਿ ਸਾਇਰਨ ਦੀ ਜਗ੍ਹਾ ਬਾਂਸੁਰੀ, ਤਬਲਾ, ਸ਼ੰਖ ਦੀ ਆਵਾਜ਼ ਨਾਲ ਬਦਲ ਦਿੱਤਾ ਜਾਵੇ। ਇਸ ਨਾਲ ਲੋਕਾਂ ਨੂੰ ਸਾਇਰਨ ਦੀ ਆਵਾਜ਼ ਤੋਂ ਰਾਹਤ ਮਿਲੇਗੀ। ਆਵਾਜ਼ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਇਸ ਦੇਸ਼ ਵਿੱਚ ਹੁੰਦੀ ਏ ਸੱਪਾਂ ਦੀ ਖੇਤੀ, ਕਰੋੜਾਂ ਕਮਾ ਰਹੇ ਲੋਕ, ਇੱਕ-ਇੱਕ ਘਰ ‘ਚ 30,000 ਸੱਪ
ਗਡਕਰੀ ਨੇ ਚਾਂਦਨੀ ਚੌਕ ਫਲਾਈਓਵਰ ਪ੍ਰਾਜੈਕਟ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਯੋਜਨਾ ਵਿਚ ਕੁੱਲ ਚਾਰ ਫਲਾਈਓਵਰ, ਇਕ ਅੰਡਰਪਾਸ ਤੇ ਦੋ ਨਵੇਂ ਅੰਡਰਪਾਸ ਬਣਾਏਗਏ ਹਨ। ਯੋਜਨਾ ਦਾ ਟੀਚਾ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਆਵਾਜਾਈ ਨੂੰ ਘੱਟ ਕਰਨਾ ਹੈ। ਗਡਕਰੀ ਨੇ ਕਿਹਾ ਕਿ 16.98 ਕਿਲੋਮੀਟਰ ਲੰਬਾ ਪੁਲ ਪੁਣੇ ਸ਼ਹਿਰ ਤੇ ਜ਼ਿਲ੍ਹੇ ਵਿਚ ਟ੍ਰੈਫਿਕ ਨੂੰ ਘੱਟ ਕਰੇਗਾ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। 2.2 ਕਿਲੋਮੀਟਰ ਲੰਬੇ ਚਾਂਦਨੀ ਚੌਕ ਇੰਟਰਚੇਂਜ ਦਾ ਕੰਮ ਪੂਰਾ ਹੋ ਚੁੱਕਾ ਹੈ। 865 ਕਰੋੜ ਰੁਪਏ ਦੀ ਲਾਗਤ ਨਾਲ ਰਾਜਮਾਰਗ ਦੇ ਦੋਵੇਂ ਕਿਨਾਰੇ ਦੋ ਅੰਦਰੂਨੀ ਤੇ ਦੋ ਬਾਹਰੀ ਸਰਵਿਸ ਲੇਨ ਹਨ। ਇਕ ਹੀ ਇੰਟਰਚੇਂਜ ਤੋਂ 8 ਵੱਖ-ਵੱਖ ਦਿਸ਼ਾਵਾਂ ਵਿਚ ਜਾਣ ਲਈ 8 ਰੈਂਪ ਬਣਾਏ ਗਏ ਹਨ। ਇਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: