ਸਪੇਨ ਦੀ ਮਹਿਲਾ ਟੀਮ ਨੇ ਫੀਫਾ ਫੁੱਟਬਾਲ ਵਰਲਡ ਕੱਪ ਦੇ ਫਾਈਨਲ ਵਿਚ ਇਤਿਹਾਸ ਰਚਦੇ ਹੋਏ ਪਹਿਲੀ ਵਾਰ ਟਰਾਫੀ ‘ਤੇ ਕਬਜ਼ਾ ਕੀਤਾ। ਇੰਗਲੈਂਡ ਦੀ ਟੀਮ ਨੂੰ 1-0 ਨਾਲ ਹਰਾ ਕੇ ਇਸ ਟੀਮ ਨੇ 13 ਸਾਲ ਬਾਅਦ ਪੁਰਸ਼ ਟੀਮ ਦੀ ਕਾਮਯਾਬੀ ਦੁਹਰਾਉਂਦੇ ਹੋਏ ਸਪੇਨ ਦੀ ਟੀਮ ਦੇ ਵਿਸ਼ਵ ਕੱਪ ਜਿੱਤ ਦਾ ਜਸ਼ਨ ਮਨਾਉਣ ਦਾ ਇਕ ਵਾਰ ਫਿਰ ਤੋਂ ਮੌਕਾ ਦਿੱਤਾ। ਸਪੇਨ ਦੀ ਟੀਮ ਮਹਿਲਾ ਵਿਸ਼ਵ ਕੱਪ ਕਬਜ਼ਾ ਜਮਾਉਣ ਵਾਲੀ 5ਵੀਂ ਟੀਮ ਬਣ ਗਈ ਹੈ।
ਮਹਿਲਾ ਫੀਫਾ ਫੁੱਟਬਾਲ ਵਿਸ਼ਵ ਕੱਪ ਰੋਮਾਂਚਕ ਮੁਕਾਬਲੇ ਵਿਚ ਐਤਵਾਰ ਨੂੰ ਸਪੇਨ ਦੀ ਟੀਮ ਨੇ ਇੰਗਲੈਂਡ ‘ਤੇ ਜਿੱਤ ਦਰਜ ਕਰਦੇ ਹੋਏ ਟਰਾਫੀ ਆਪਣੇ ਨਾਂ ਕੀਤੀ। ਸਾਲ 2023 ਦੀ ਵਿਸ਼ਵ ਕੱਪ ਮਹਿਲਾ ਟਰਾਫੀ ਨੂੰ ਇੰਗਲੈਂਡ ਹਾਸਲ ਕਰਨ ਤੋਂ ਚੂਕ ਗਈ। ਸਖਤ ਮੁਕਾਬਲੇ ਵਿਚ ਪਹਿਲੇ ਹਾਫ ਵਿਚ ਸਪੇਨ ਦੀ ਟੀਮ ਨੂੰ ਗੋਲ ਕਰਨ ਦਾ ਮੌਕਾ ਮਿਲਿਆ ਜਿਸ ਨੂੰ ਉਨ੍ਹਾਂ ਨੇ ਨਹੀਂ ਗੁਆਇਆ।ਇਸ ਮੁਕਾਬਲੇ ਦਾ ਇਕੋ-ਇਕ ਗੋਲ ਸਪੇਨ ਦੀ ਕਪਾਤਨ ਓਲਗਾ ਕਾਰਮੋਨਾ ਨੇ 29ਵੇਂ ਮਿੰਟ ਵਿਚ ਦਾਗਿਆ ਤੇ ਇਹੀ ਪੂਰੇ ਮੁਕਾਬਲੇ ਦਾ ਫੈਸਲਾਕੁੰਨ ਮੋੜ ਸਾਬਤ ਹੋਇਆ। ਇਸ ਇਕ ਗੋਲ ਦੀ ਬਦੌਲਤ ਕਪਤਾਨ ਨੇ ਇਤਿਹਾਸ ਰਚਦੇ ਹੋਏ ਟੀਮ ਨੂੰ ਚੈਂਪੀਅਨ ਬਣਾਇਆ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਸ਼ਹੀਦ ਹੋਇਆ ਤਰਨਦੀਪ ਸੀ ਪਰਿਵਾਰ ਦਾ ਇਕਲੌਤਾ ਪੁੱਤ, ਦਸੰਬਰ ‘ਤੇ ਛੁੱਟੀ ‘ਤੇ ਆਉਣਾ ਸੀ ਘਰ
ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਸਪੇਨ 5ਵੀਂ ਟੀਮ ਬਣ ਗਈ ਹੈ। ਮਹਿਲਾ ਵਿਸ਼ਵ ਕੱਪ ਵਿਚ ਅਮਰੀਕਾ ਦੀ ਟੀਮ ਦਾ ਦਬਦਬਾ ਰਿਹਾ ਹੈ। ਸਭ ਤੋਂ ਵੱਧ 4 ਵਾਰ ਉਨ੍ਹਾਂ ਨੇ ਟਰਾਫੀ ਨੂੰ ਆਪਣੇ ਨਾਂ ਕੀਤਾ। ਵਰਲਡ ਕੱਪ ਜਿੱਤਣ ਦੇ ਮਾਮਲੇ ਵਿਚ ਜਰਮਨੀ ਨੇ ਦੋ ਖਿਤਾਬ ਨਾਲ ਦੂਜੇ ਨੰਬਰ ‘ਤੇ ਆਉਂਦੀ ਹੈ। ਨਾਰਵੇ ਤੇ ਜਾਪਾਨ ਨੇ ਇਕ-ਇਕ ਵਾਰ ਮਹਿਲਾ ਫੀਫਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਹੁਣ ਸਪੇਨ ਦੀ ਟੀਮ ਇਸ ਲਿਸਟ ਵਿਚ ਸ਼ਾਮਲ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: