ਸ਼੍ਰੀਲੰਕਾ ਸਰਕਾਰ ਹੁਣ ਸੋਨੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕਰੇਗੀ। ਸ਼੍ਰੀਲੰਕਾ ‘ਚ ਹਵਾਈ ਯਾਤਰੀ ਦੇ ਰੂਪ ‘ਚ ਜਹਾਜ਼ਾਂ ‘ਚ ਸਵਾਰ ਹੋ ਕੇ ਵੱਡੇ ਪੱਧਰ ‘ਤੇ ਸੋਨੇ ਦੀ ਤਸਕਰੀ ਹੋ ਰਹੀ ਹੈ। ਇਸ ਕਾਰਨ ਸ੍ਰੀਲੰਕਾ ਸਰਕਾਰ ਨੇ ਹੁਣ ਕਸਟਮ ਵਿਭਾਗ ਨੂੰ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਵਿੱਤ ਮੰਤਰਾਲੇ ਨੇ ਕਿਹਾ ਕਿ ਕਿਸੇ ਨੂੰ ਵੀ ਕੰਟਰੋਲਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੀ ਇਜਾਜ਼ਤ ਤੋਂ ਬਿਨਾਂ 22 ਕੈਰੇਟ ਤੋਂ ਵੱਧ ਸੋਨੇ ਦੇ ਗਹਿਣੇ ਪਹਿਨਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸ਼੍ਰੀਲੰਕਾ ਸਰਕਾਰ ਨੇ ਇਹ ਫੈਸਲਾ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਲਿਆ ਹੈ ਜੋ ਗੈਰ-ਕਾਨੂੰਨੀ ਵਪਾਰ ਰਾਹੀਂ ਸੋਨੇ ਦੀ ਤਸਕਰੀ ਕਰਨ ‘ਚ ਸਫਲ ਹੁੰਦੇ ਹਨ। 26 ਨਵੰਬਰ ਨੂੰ ਵਿੱਤ ਰਾਜ ਮੰਤਰੀ ਰੰਜੀਤ ਸਿਆਮਬਲਾਪੀਤੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਗੈਰ-ਜ਼ਰੂਰੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਪਹਿਨਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।ਕਿਉਂਕਿ ਸੋਨੇ ਦੀ ਤਸਕਰੀ ਦੇ ਮਾਮਲੇ ਵਧਦੇ ਜਾ ਰਹੇ ਹਨ। ਹੁਕਮਾਂ ਮੁਤਾਬਕ ਹੁਣ ਤੋਂ 22 ਕੈਰੇਟ ਤੋਂ ਵੱਧ ਸੋਨਾ ਲਿਜਾਣ ਲਈ ਕੰਟਰੋਲਰ ਜਨਰਲ ਆਫ ਇੰਪੋਰਟ ਐਂਡ ਐਕਸਪੋਰਟ ਦੀ ਇਜਾਜ਼ਤ ਲੈਣੀ ਜ਼ਰੂਰੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸ਼੍ਰੀਲੰਕਾ ਸਰਕਾਰ ਨੇ ਕਸਟਮ ਅਧਿਕਾਰੀਆਂ ਨੂੰ 22 ਕੈਰੇਟ ਤੋਂ ਵੱਧ ਸੋਨੇ ਦਾ ਪਤਾ ਲਗਾਉਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਦੇਸ਼ ਵਿੱਚ ਹਰ ਰੋਜ਼ 50 ਕਿਲੋ ਤੋਂ ਵੱਧ ਸੋਨੇ ਦੀ ਤਸਕਰੀ ਹੋ ਰਹੀ ਹੈ। ਇਸ ਬੇਈਮਾਨ ਰੈਕੇਟ ਨਾਲ ਦੇਸ਼ ਦੇ ਰਾਸ਼ਟਰੀ ਖਜ਼ਾਨੇ ਨੂੰ 30 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਮਹੀਨਾਵਾਰ ਨੁਕਸਾਨ ਹੋ ਰਿਹਾ ਹੈ।