ਅਫਗਾਨਿਸਤਾਨ ਵਿੱਚ ਲੜਕੀਆਂ ਨੂੰ ਯੂਨੀਵਰਸਿਟੀਆਂ ਵਿੱਚ ਪੜ੍ਹਨ ਤੋਂ ਰੋਕਣ ਦੇ ਹੁਕਮ ‘ਤੋਂ ਬਾਅਦ ਬੁੱਧਵਾਰ ਨੂੰ ਵਿਦਿਆਰਥੀਆਂ ਵੱਲੋਂ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਜਾਣਕਾਰੀ ਅਨੁਸਾਰ ਜ਼ਿਆਦਾਤਰ ਵਿਦਿਆਰਥੀ ਕੰਧਾਰ ਅਤੇ ਜਲਾਲਾਬਾਦ ਯੂਨੀਵਰਸਿਟੀਆਂ ਦੇ ਬਾਹਰ ਇਕੱਠੇ ਹੋਏ ਸਨ। ਜਾਰੀ ਕੀਤੇ ਇਸ ਹੁਕਮ ‘ਤੋਂ ਬਾਅਦ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਜਲਾਲਾਬਾਦ ਯੂਨੀਵਰਸਿਟੀ ‘ਚ ਮੈਡੀਕਲ ਵਿਦਿਆਰਥੀਆਂ ਵੱਲੋਂ ਇਮਤਿਹਾਨ ਦੇ ਪੇਪਰ ਪਾੜ ਦਿੱਤੇ ਗਏ ਅਤੇ ਨਾਅਰੇ ਵੀ ਲਾਏ ਗਏ, ‘ਜਾਂ ਤਾਂ ਸਾਰੇ ਜਾਂ ਕੋਈ ਨਹੀਂ’।
ਇਸ ਸਬੰਧੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਭਰੋਸੇ ਦੇ ਬਾਵਜੂਦ ਲੜਕੀਆਂ ਦੇ ਅਧਿਕਾਰ ਖੋਹ ਲਏ। ਅਫਗਾਨਿਸਤਾਨ ਮਹਿਲਾ ਏਕਤਾ ਅਤੇ ਏਕਤਾ ਸਮੂਹ ਦੀਆਂ ਔਰਤਾਂ ਵੱਲੋਂ ਕਾਬੁਲ ਵਿੱਚ ਪ੍ਰਦਰਸ਼ਨ ਵੀ ਕੀਤਾ ਗਿਆ। ਪਰ ਤਾਲਿਬਾਨ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਹਟਾ ਦਿੱਤਾ। ਜਲਾਵਤਨੀ ਵਿੱਚ ਇੱਕ ਅਫਗਾਨ ਸੰਸਦ ਮੈਂਬਰ ਨਾਹਿਦ ਫਰੀਦ ਨੇ ਕਿਹਾ ਕਿ ਇਹ ਅਫਗਾਨ ਔਰਤਾਂ ਲਈ ਇੱਕ ਡਰਾਉਣਾ ਸੁਪਨਾ ਹੈ।
ਇਹ ਵੀ ਪੜ੍ਹੋ : NPPA ਨੇ ਕੋਰੋਨਾ ‘ਚ ਵਰਤੀ ਜਾਣ ਵਾਲੀ ਦਵਾਈ ਕੀਤੀ ਸਸਤੀ, 119 ਦਵਾਈਆਂ ਦੀ ਕੀਮਤ ਤੈਅ
ਅਫਗਾਨ ਮਹਿਲਾ ਅਧਿਕਾਰ ਕਾਰਕੁਨ ਖਾਦੀਜਾ ਅਹਿਮਦੀ ਨੇ ਦੱਸਿਆ ਕਿ, “ਤਾਲਿਬਾਨ ਨੇ ਪਿਛਲੇ 20 ਸਾਲਾਂ ਵਿੱਚ ਔਰਤਾਂ ਨੂੰ ਮਿਲੇ ਸਾਰੇ ਅਧਿਕਾਰ ਖੋਹ ਲਏ ਹਨ।” ਮਹਿਲਾ ਮੁਲਾਜ਼ਮਾਂ ਨੂੰ ਪਹਿਲਾਂ ਹੀ ਹਟਾ ਦਿੱਤਾ ਗਿਆ ਹੈ। ਅਫਗਾਨ ਸਿੱਖਿਆ ਸ਼ਾਸਤਰੀ ਅਹਿਮਦ ਫਰਹਾਦ ਨੇ ਕਿਹਾ, ਤਾਲਿਬਾਨ ਨੂੰ ਡਰ ਹੈ ਕਿ ਜੇਕਰ ਔਰਤਾਂ ਨੂੰ ਸਿੱਖਿਅਤ ਕੀਤਾ ਗਿਆ ਤਾਂ ਉਹ ਉਨ੍ਹਾਂ ਦੀ ਕੱਟੜਪੰਥੀ ਵਿਚਾਰਧਾਰਾ ਦਾ ਵਿਰੋਧ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਤਾਲਿਬਾਨ ਵੱਲੋਂ ਜਾਰੀ ਕੀਤੇ ਇਸ ਫੈਸਲੇ ਨੂੰ ਲੈ ਕੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ, ਤਾਲਿਬਾਨ ਉਦੋਂ ਤੱਕ ਅੰਤਰਰਾਸ਼ਟਰੀ ਭਾਈਚਾਰੇ ਦਾ ਮੈਂਬਰ ਨਹੀਂ ਬਣ ਸਕਦਾ ਜਦੋਂ ਤੱਕ ਉਹ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਨਹੀਂ ਕਰਦਾ। ਇਸਦੇ ਨਾਲ ਹੀ ਇਸਲਾਮਿਕ ਸਹਿਯੋਗ ਸੰਗਠਨ ਨੇ ਵੀ ਇਸ ਫੈਸਲੇ ਦੀ ਨਿੰਦਾ ਕੀਤੀ ਹੈ ਅਤੇ ਫੈਸਲੇ ਨੂੰ ਬਦਲਣ ਦੀ ਚਿਤਾਵਨੀ ਦਿੱਤੀ ਹੈ।