ਭਾਰਤ ਤੇ ਵੈਸਟਇੰਡੀਜ਼ ਵਿਚ ਖੇਡੇ ਜਾ ਰਹੇ ਦੂਜੇ ਟੈਸਟ ਵਿਚ ਕਈ ਵੱਡੇ ਰਿਕਾਰਡ ਬਣੇ ਤੇ ਟੁੱਟੇ। ਇਸ ਦੌਰਾਨ ਟੀਮ ਇੰਡੀਆ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਆ। ਦੂਜੇ ਟੈਸਟ ਦੀ ਦੂਜੀ ਪਾਰੀ ਵਿਚ ਭਾਰਤੀ ਬੱਲੇਬਾਜ਼ਾਂ ਨੇ ਟੀ-20 ਵਰਗੀ ਬੱਲੇਬਾਜ਼ੀ ਕੀਤੀ। ਇਸ ਦੇ ਨਾਲ ਹੀ ਦੋ ਵਡੇ ਰਿਕਾਰਡ ਦਰਜ ਹੋ ਗਏ।
ਦੂਜੀ ਭਾਰਤ ਵਿਚ ਭਾਰਤ ਲਈ ਯਸ਼ਸਵੀ ਜਾਇਸਵਾਲ ਨੇ 30 ਗੇਂਦਾਂ ਵਿਚ ਇਕ ਛੱਕੇ ਤੇ ਚਾਰ ਚੌਕਿਆਂ ਦੀ ਬਦੌਲਤ 38 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ ਨੇ 44 ਗੇਂਦਾਂ ‘ਤੇ 57 ਦੌੜਾਂ ਦੀ ਪਾਰੀ ਖੇਡੀ। ਇਸ ਦੇ ਬਾਅਦ ਈਸ਼ਾਨ ਕਿਸ਼ਨ ਨੇ ਸਿਰਫ 34 ਗੇਂਦਾਂ ਵਿਚ 52 ਦੌੜਾਂ ਬਣਾਈਆਂ। ਈਸ਼ਾਨ ਦੇ ਬੱਲੇ ਤੋਂ 4 ਚੌਕੇ ਤੇ 2 ਛੱਕੇ ਨਿਕਲੇ। ਉਨ੍ਹਾਂ ਨਾਲ ਸ਼ੁਭਮਨ ਗਿਲ 37 ਗੇਂਦਾਂ ਵਿਚ 29 ਦੌੜਾਂ ‘ਤੇ ਨਾਟਆਊਟ ਰਹੇ।
ਇਹ ਵੀ ਪੜ੍ਹੋ : ਚੋਰਾਂ ਦਾ ਪਸੀਜਿਆ ਦਿਲ… ਇੰਜੀਨੀਅਰ ਦੇ ਘਰੋਂ ਚੋਰੀ ਲਾਇਕ ਕੁੱਝ ਨਾ ਮਿਲਣ ਤੇ 500 ਰੁਪਏ ਛੱਡ ਕੇ ਗਏ ਚੋਰ
ਟੀਮ ਇੰਡੀਆ ਨੇ ਦੂਜੀ ਪਾਰਟੀ ਵਿਚ ਸਿਰਫ 12.2 ਓਵਰਾਂ ਵਿਚ ਹੀ 100 ਦੌੜਾਂ ਦਾ ਅੰਕੜਾ ਛੂਹ ਲਿਆ। ਇਸ ਦੇ ਨਾਲ ਹੀ ਭਾਰਤੀ ਟੀਮ ਦੇ ਨਾਂ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ 100 ਦੌੜਾਂ ਬਣਾਉਣ ਦਾ ਰਿਕਾਰਡ ਹੋ ਗਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਸ਼੍ਰੀਲੰਕਾ ਦੇ ਨਾਂ ਸੀ। ਸ਼੍ਰੀਲੰਕਾ ਨੇ 2001 ਵਿਚ ਬੰਗਲਾਦੇਸ਼ ਖਿਲਾਫ 13.2 ਓਵਰਾਂ ਵਿਚ 100 ਦੌੜਾਂ ਬਣਾਈਆਂ ਸਨ। ਇਸ ਰਿਕਾਰਡ ਲਿਸਟ ਵਿਚ ਤੀਜੇ ਨੰਬਰ ‘ਤੇ ਇੰਗਲੈਂਡ ਹੈ। ਇੰਗਲੈਂਡ ਨੇ 1994 ਵਿਚ ਦੱਖਣੀ ਅਫਰੀਕਾ ਖਿਲਾਫ 13.3 ਓਵਰਾਂ ਵਿਚ 100 ਦੌੜਾਂ ਬਣਾਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: