ਰੂਸ ਲਗਾਤਾਰ ਯੂਕਰੇਨ ‘ਤੇ ਤਾਬੜਤੋੜ ਹਮਲੇ ਕਰ ਰਿਹਾ ਹੈ। ਕਈ ਹਵਾਈ ਅੱਡਿਆਂ, ਈਂਧਨ ਕੇਂਦਰਾਂ ਤੇ ਹੋਰ ਸੰਸਥਾਵਾਂ ‘ਤੇ ਹਮਲੇ ਤੋਂ ਬਾਅਦ ਰੂਸੀ ਸੇਨਾ ਐਤਵਾਰ ਨੂੰ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਦਾਖਲ ਹੋ ਗਈ ਤੇ ਉਹ ਦੱਖਣੀ ਇਲਾਕੇ ਵਿੱਚ ਸਥਿਤ ਰਣਨੀਤਕ ਬੰਦਰਗਾਹਾਂ ‘ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸੇ ਵਿਚਾਲੇ ਯੂਕਰੇਨ ਬੇਲਾਰੂਸ ਵਿੱਚ ਰੂਸ ਨਾਲ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਉਸ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਯੂਕਰੇਨ ਨੇ ਬੇਲਾਰੂਸ ਬਾਰਡਰ ‘ਤੇ ਬੈਠਕ ਦੀ ਪੁਸ਼ਟੀ ਕੀਤੀ ਹੈ। ਯੂਕਰੇਨੀ ਵਫ਼ਦ ਰੂਸੀ ਧਿਰ ਨਾਲ ਗੱਲਬਾਤ ਕਰਨ ਲਈ ਗੋਮੇਲ ਲਈ ਰਵਾਨਾ ਹੋ ਚੁੱਕੇ ਹਨ। ਰੂਸੀ ਮੀਡੀਆ ਨੇ ਕਿਹਾ ਹੈ ਕਿ ਇਹ ਅਪਡੇਟ ਬੇਲਾਰੂਸੀ ਨੇਤਾ ਲੁਕਾਸ਼ੇਂਕੋ ਵੱਲੋਂ ਆਪਣੇ ਯੂਕਰੇਨੀ ਹਮਰੁਤਬਾ ਨਾਲ ਆਖਰੀ ਘੰਟੇ ਵਿੱਚ ਗੱਲ ਕਰਨ ਤੋਂ ਬਾਅਦ ਆਇਆ ਹੈ।
ਇਸ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਰੂਸ ਨਾਲ ਸ਼ਾਂਤੀ ਵਾਰਤਾ ਕਰਨ ਲਈ ਤਿਆਰ ਹੈ, ਪਰ ਬੇਲਾਰੂਸ ਵਿੱਚ ਨਹੀਂ, ਜੋ ਮਾਸਕੋ ਦੀ ਤਿੰਨ ਦਿਨ ਤੋਂ ਚੱਲ ਰਹੇ ਹਮਲੇ ਲਈ ਜ਼ਮੀਨੀ ਮਦਦ ਕਰ ਰਿਹਾ ਹੈ। ਜ਼ੇਲੇਂਸਕੀ ਨੇ ਐਤਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਗੱਲਬਾਤ ਦੇ ਬਦਲਵੇਂ ਸਥਾਨਾਂ ਵਜੋਂ ਵਾਰਸਾ, ਬ੍ਰਾਤਿਸਲਾਵਾ, ਇਸਤਾਂਬੁਲ, ਬੁਡਾਪੇਸਟ ਜਾਂ ਬਾਕੂ ਦਾ ਨਾਂ ਲਿਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਰੂਸ ਨੇ ਯੂਕਰੇਨ ਨੂੰ ਗੱਲਬਾਤ ਲਈ ਵਿਚਾਰ ਕਰਨ ਲਈ 2 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਰੂਸ ਨੇ ਕਿਹਾ ਸੀ ਕਿ ਦੋ ਘੰਟੇ ਵਿੱਚ ਯੂਕਰੇਨ ਸੋਚ ਲਵੇ ਕਿ ਗੱਲ ਕਰਨੀ ਹੈ ਜਾਂ ਨਹੀਂ। ਨਹੀਂ ਤਾਂ ਖੂਨਖਰਾਬੇ ਦਾ ਜ਼ਿੰਮੇਵਾਰ ਯੂਕਰੇਨ ਹੋਵੇਗਾ।
ਦੂਜੇ ਪਾਸੇ ਨਾਟੋ ਦੇ ਹਮਲਾਵਰ ਬਿਆਨਾਂ ‘ਤੇ ਰੂਸੀ ਪਰਮਾਣੂ ਪ੍ਰਤੀਰੋਧਕ ਦਸਤਿਆਂ ਨੂੰ ਹਾਈ ਅਲਰਟ ‘ਤੇ ਰਹਿਣ ਲਈ ਕਿਹਾ ਹੈ। ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਐਤਵਾਰ ਨੂੰ ਨਾਟੋ ਦੇ ਹਮਲਾਵਰ ਬਿਆਨਾਂ ਤੋਂ ਬਾਅਦ ਸੇਨਾ ਨੂੰ ਦੇਸ਼ ਦੇ ਪਰਮਾਣੂ ਰੋਕੂ ਦਸਤਿਆਂ ਨੂੰ ਹਾਈ ਅਲਰਟ ‘ਤੇ ਰਹਿਣ ਦਾ ਹੁਕਮ ਦਿੱਤਾ ਹੈ। ਪੁਤਿਨ ਨੇ ਕਿਹਾ ਕਿ ਗਠਜੋੜ ਨੇ ਨਾ ਸਿਰਫ ਆਰਥਿਕ ਖੇਤਰ ਵਿੱਚ ਰੂਸ ਦੇ ਖਿਲਾਫ ਅਸੱਭਿਅਕ ਕਾਰਵਾਈ ਕੀਤੀ ਹੈ, ਸਗੋਂ ਸੀਨੀਅਰ ਅਧਿਕਾਰੀਆਂ ਨੂੰ ਮਾਸਕੋ ਦੀ ਦਿਸ਼ਾ ਵਿੱਚ ਹਮਲਾਵਰ ਬਿਆਨ ਦੇਣ ਦੀ ਇਜਾਜ਼ਤ ਦਿੱਤੀ ਹੈ।