ਬਰਨਾਲਾ ਵਿਚ ਅੱਜ ਸਵੇਰੇ ਇਕ ਮਕਾਨ ਡਿਗਣ ਨਾਲ 3 ਲੋਕ ਉਸ ਦੇ ਮਲਬੇ ਵਿਚ ਦਬ ਗਏ। ਇਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਇਹ ਤਿੰਨੋਂ ਮਕਾਨ ਵਿਚ ਅੰਦਰ ਸੁੱਤੇ ਹੋਏ ਸਨ। ਇਨ੍ਹਾਂ ਨੂੰ ਮਲਬੇ ਤੋਂ ਕੱਢਕੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਲਬਾ ਹਟਾਉਣ ਲਈ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਪਹੁੰਚੀਆਂ ਸਨ। ਉਨ੍ਹਾਂ ਨੇ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਵਾਇਆ। ਅਧਿਕਾਰੀਆਂ ਨੇ 3 ਲਾਸ਼ਾਂ ਬਰਾਮਦ ਹੋਣ ਦੇ ਬਾਅਦ ਵੀ ਕਈ ਘੰਟੇ ਤੱਕ ਜੇਸੀਬੀ ਚਲਵਾਈ ਤਾਂ ਕਿ ਜੇਕਰ ਕੋਈ ਹੋਰ ਵੀ ਮਲਬੇ ਵਿਚ ਦਬਿਆ ਹੋਵੇ ਤਾਂ ਉਸ ਨੂੰ ਵੀ ਕੱਢਿਆ ਜਾ ਸਕੇ।

ਦੱਸਿਆ ਜਾ ਰਿਹਾ ਹੈ ਕਿ ਮਕਾਨ ਦੀ ਨੀਂਹ ਧੱਸ ਜਾਣ ਮਗਰੋਂ ਉਸ ਨੂੰ ਜੈੱਕ ਨਾਲ ਉਪਰ ਚੁੱਕਣ ਦਾ ਕੰਮ ਚੱਲ ਰਿਹਾ ਸੀ। ਜਿਹੜੇ ਲੋਕਾਂ ਦੀ ਮੌਤ ਹੋਈ ਹੈ, ਉਹ ਇਸੇ ਕੰਮ ਵਿਚ ਲੱਗੇ ਹੋਏ ਸਨ। ਕੁੱਲ 4 ਲੋਕ ਕੰਮ ‘ਤੇ ਲੱਗੇ ਹੋਏ ਸਨ ਪਰ ਇਕ ਵਿਅਕਤੀ ਸ਼ਨੀਵਾਰ ਸ਼ਾਮ ਨੂੰ ਹੀ ਘਰ ਚਲਾ ਗਿਆ ਸੀ ਜਿਸ ਨਾਲ ਉਸ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ : ਉਦਯੋਗਿਕ ਪਲਾਟਾਂ ਨੂੰ ਲੀਜ਼ਹੋਲਡ ਤੋਂ ਫ਼੍ਰੀਹੋਲਡ ‘ਚ ਬਦਲਣ ਸਣੇ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਕਈ ਅਹਿਮ ਫ਼ੈਸਲੇ
ਸਰਪੰਚ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 4.15 ਵਜੇ ਇਹ ਬਿਲਡਿੰਗ ਡਿੱਗ ਗਈ। ਹਾਦਸੇ ਸਮੇਂ ਬਿਲਡਿੰਗ ਵਿਚ ਕੰਮ ਕਰਨ ਵਾਲੇ 3 ਮਜ਼ਦੂਰ ਸੁੱਤੇ ਹੋਏ ਸਨ। ਉਹ ਮਲਬੇ ਵਿਚ ਦਬ ਗਏ। ਬਿਲਡਿੰਗ ਡਿਗਣ ਨਾਲ ਜ਼ੋਰਦਾਰ ਆਵਾਜ਼ ਵੀ ਹੋਈ ਜਿਸ ਨਾਲ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਤੁਰੰਤ ਗੁਰਦੁਆਰਾ ਸਾਹਿਬ ਵਿਚ ਐਲਾਨ ਕਰਵਾ ਕੇ ਲੋਕਾਂ ਤੋਂ ਮਦਦ ਮੰਗੀ ਤੇ ਸਥਾਨਕ ਲੋਕਾਂ ਨੇ ਰੈਸਕਿਊ ਦਾ ਕੰਮ ਸ਼ੁਰੂ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









