ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਪਰਿਵਾਰ ਦੇ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਪਹੁੰਚੇ ਸਨ। ਉਥੋਂ ਨਿਕਲਣ ਤੋਂ ਬਾਅਦ ਰਾਹ ਵਿੱਚ ਇੱਕ ਥਾਂ ‘ਤੇ ਲੰਗਰ ਲੱਗਿਆ ਹੋਇਆ ਸੀ, ਜਿਥੇ ਚੰਨੀ ਨੇ ਆਪਣਾ ਕਾਫਲਾ ਰੋਕਿਆ ਅਤੇ ਲੰਗਰ ਛਕਿਆ।
ਦੱਸ ਦੇਈਏ ਕਿ ਆਪਣੇ ਨਵੇਂ ਵਿਆਹੇ ਨੂੰਹ-ਪੁੱਤ ਨੂੰ ਸਾਬਕਾ ਮੁੱਖ ਮੰਤਰੀ ਦਾ ਅਸ਼ੀਰਵਾਦ ਦਿਵਾਉਣ ਲਈ ਅੱਜ ਚੰਨੀ ਉਨ੍ਹਾਂ ਕੋਲ ਸਿਸਵਾਂ ਫਾਰਮ ਹਾਊਸ ਪਹੁੰਚੇ ਸਨ।
ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਭਰਾ ਮਨਮੋਹਨ ਸਿੰਘ, ਧਰਮ ਪਤਨੀ, ਦੋਵੇਂ ਪੁੱਤਰ ਤੇ ਨੂੰਹ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਪਰਿਵਾਰਕ ਮਿਲਣੀ ਸੀ, ਇਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਸਿਆਸੀ ਗੱਲਬਾਤ ਨਹੀਂ ਹੋਈ।
ਜ਼ਿਕਰਯੋਗ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਚੰਨੀ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਹਨ। ਥੋੜ੍ਹੀ ਦੇਰ ਉਥੇ ਰੁਕਣ ਤੋਂ ਬਾਅਦ ਉਹ ਪਰਿਵਾਰ ਨਾਲ ਉਥੋਂ ਨਿਕਲ ਗਏ।
ਦੱਸਣਯੋਗ ਹੈ ਕਿ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਚਰਨਜੀਤ ਚੰਨੀ ਵੀ ਵਿਰੋਧ ਵਿੱਚ ਮੋਢੀ ਰਹੇ ਸਨ। ਇਸ ਵੇਲੇ ਜਦੋਂ ਸਿੱਧੂ ਤੇ ਮੁੱਖ ਮੰਤਰੀ ਨਾਲ ਤਣਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਉਸ ਵੇਲੇ ਚੰਨੀ ਕੈਪਟਨ ਨਾਲ ਨੇੜਤਾ ਵਧਾਉਣ ‘ਚ ਲੱਗੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਬੇਸ਼ੱਕ ਹੁਣ ਜਿਹੇ ਬੀਐਸਐਫ ਦੀ ਤਾਕਤ ਵਧਣ ਦੇ ਮੁੱਦੇ ‘ਤੇ ਦੋਵਾਂ ਦੇ ਵਿਚਾਰ ਵੱਖ-ਵੱਖ ਹਨ। ਚੰਨੀ ਨੇ ਜਿਥੇ ਕੇਂਦਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ, ਉਥੇ ਦੀ ਕੈਪਟਨ ਇਸ ਦੇ ਹੱਕ ਵਿੱਚ ਹਨ।
ਇਹ ਵੀ ਪੜ੍ਹੋ : CM ਚੰਨੀ ਨੇ ਲੋਕਾਂ ਦੇ ਮਾਲਕਾਨਾ ਹੱਕਾਂ ਦੀ ਰਾਖੀ ਲਈ ਅਧਿਕਾਰੀਆਂ ਨੂੰ ਦਿੱਤੇ ਇਹ ਨਿਰਦੇਸ਼