ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ 31 ਮਈ ਤੱਕ ਚੱਲੇਗੀ । ਕਿਸਾਨਾਂ ਨੂੰ ਇਸ ਦੌਰਾਨ ਨਹਿਰਾਂ ਤੋਂ ਪਾਣੀ ਵੀ ਮਿਲੇਗਾ ਤੇ 8 ਘੰਟੇ ਬਿਜਲੀ ਸਪਲਾਈ ਵੀ ਦਿੱਤੀ ਜਾਵੇਗੀ। ਇਸ ਲਈ ਜ਼ਿਲ੍ਹਿਆਂ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਹੈ। ਪਹਿਲਾ ਜ਼ੋਨ (15 ਮਈ ਤੋਂ): ਸਿੱਧੀ ਬਿਜਾਈ ਲਈ ਪੂਰਾ ਪੰਜਾਬ। ਦੂਜਾ ਜ਼ੋਨ (1 ਜੂਨ ਤੋਂ): ਗੁਰਦਾਸਪੁਰ, ਪਠਾਨਕੋਟ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ, ਰੂਪਨਗਰ, ਐਸ.ਏ.ਐਸ. ਨਗਰ (ਮੋਹਾਲੀ), ਫ਼ਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ।
ਤੀਜਾ ਜ਼ੋਨ (5 ਜੂਨ ਤੋਂ): ਫ਼ਰੀਦਕੋਟ, ਬਠਿੰਡਾ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ। ਚੌਥਾ ਜ਼ੋਨ (9 ਜੂਨ ਤੋਂ): ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ)। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੂੰ ਜ਼ੋਨਾਂ ਵਿੱਚ ਵੰਡਣ ਦੇ ਕਈ ਵੱਡੇ ਫਾਇਦੇ ਹੋਣਗੇ। ਬਿਜਲੀ ਗਰਿੱਡਾਂ ‘ਤੇ ਇਕਦਮ ਲੋਡ ਨਹੀਂ ਪਵੇਗਾ, ਜਿਸ ਨਾਲ ਬਿਜਲੀ ਸਪਲਾਈ ਬੇਹਤਰ ਰਹੇਗੀ।
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਦਾਅਵਾ ਕੀਤਾ ਕਿ 4 ਸਾਲਾਂ ‘ਚ ਸਿੰਚਾਈ ਵਿਭਾਗ ਨੇ 6700 ਕਰੋੜ ਰੁਪਏ ਖਰਚੇ ਹਨ। ਲਗਭਗ 14 ਹਜ਼ਾਰ ਕਿ.ਮੀ. ਨਵੇਂ ਖਾਲ਼ ਤੇ ਕੱਸੀਆਂ ਬਣਾਈਆਂ ਗਈਆਂ ਅਤੇ ਪਾਈਪ ਲਾਈਨਾਂ ਵਿਛਾਈਆਂ ਗਈਆਂ। ਖਾਲਾਂ ਤੇ ਕੱਸੀਆਂ ਦੀ ਜਾਂਚ ਲਈ ਅੱਜ ਸ਼ਾਮ ਨੂੰ 21 ਹਾਜ਼ਰ ਕਿਊਸਿਕ ਪਾਣੀ ਛੱਡ ਰਹੇ ਹਾਂ। ਇਹ ਪਾਣੀ 1 ਮਈ ਤੱਕ ਖਾਲਾਂ ਅਤੇ ਕੱਸੀਆਂ ਤੱਕ ਪਹੁੰਚੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਧਰਤੀ ‘ਚ 21 ਲੱਖ ਕਿਊਬਿਕ ਮੀਟਰ ਪਾਣੀ ਰੀਚਾਰਜ ਕਰ ਚੁੱਕੇ ਹਾਂ।
ਇਹ ਵੀ ਪੜ੍ਹੋ : ਡੇਅਰੀ ਕਿਸਾਨਾਂ ਲਈ ਖੁਸ਼ਖਬਰੀ, ਮਿਲਕਫੈਡ ਪੰਜਾਬ ਨੇ ਵਧਾਈ ਦੁੱਧ ਦੀ ਖਰੀਦ ਕੀਮਤ, 1 ਮਈ ਤੋਂ ਲਾਗੂ
ਇਸ ਦੇ ਨਾਲ ਹੀ CM ਮਾਨ ਨੇ ਅਪੀਲ ਕੀਤੀ ਕਿ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਤੇ ਟਿਊਬਵੈੱਲਾਂ ਦੀ ਵਰਤੋਂ ਘੱਟ ਤੋਂ ਘੱਟ ਕਰਨ। ਨਹਿਰੀ ਪਾਣੀ ਦਾ ਬਾਗਬਾਨੀ ਵਾਲਿਆਂ ਨੂੰ ਬਹੁਤ ਫ਼ਾਇਦਾ ਹੋਵੇਗਾ। ਨਹਿਰੀ ਪਾਣੀ ਮੱਕੀ, ਚਾਰਾ, ਕਪਾਹ, ਝੋਨੇ ਦੀ ਪਨੀਰੀ ਲਈ ਵੀ ਫ਼ਾਇਦੇਮੰਦ ਹੈ ਤੇ ਨਹਿਰੀ ਪਾਣੀ ਕਾਰਨ ਪੰਜਾਬ ਦੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ 2 ਤੋਂ 4 ਮੀਟਰ ਉਪਰ ਆਇਆ ਹੈ।
ਵੀਡੀਓ ਲਈ ਕਲਿੱਕ ਕਰੋ -:











