ਸੰਜੂ ਸੈਮਸਨ ਨੇ ਨਾਬਾਦ 101 ਦੌੜਾਂ ਦੀ ਸ਼ਾਨਦਾਰ ਪਾਰੀ ਮਗਰੋਂ ਅਕੀਲ ਹੁਸੈਨ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਚੇਨਈ ਸੁਪਰ ਕਿੰਗਸ ਨੇ ਮੁੰਬਈ ਇੰਡੀਅਨਸ ਨੂੰ 103 ਦੌੜਾਂ ਨਾਲ ਹਰਾ ਦਿੱਤਾ। ਵੀਰਵਾਰ ਨੂੰ ਵਾਨਖੇੜੇ ਵਿਚ ਖੇਡੇ ਗਏ ਮੁਕਾਬਲੇ ਵਿਚਟੌਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨੀ ਨੇ 20 ਓਵਰਾਂ ਵਿਚ 6 ਵਿਕਟਾਂ ‘ਤੇ 207 ਦੌੜਾਂ ਬਣਾਈਆਂ। ਜਵਾਬ ਵਿਚ ਮੁੰਬਈ ਦੀ ਟੀਮ 19 ਓਵਰਾਂ ਵਿਚ 104 ਦੌੜਾਂ ਹੀ ਬਣਾ ਸਕੀ ਤੇ ਆਲ ਆਊਟ ਹੋ ਗਈ।
ਚੇਨਈ ਦੀ ਟੀਮ IPL ਵਿਚ ਮੁੰਬਈ ਖਿਲਾਫ ਸਭ ਤੋਂ ਵੱਧ ਜਿੱਤ ਦਰਜ ਕਰਨ ਵਾਲੀ ਟੀਮ ਬਣ ਗਈ। ਦੋਵੇਂ ਟੀਮਾਂ ਵਿਚ ਖੇਡੇ ਗਏ 40 ਮੈਚਾਂ ਵਿਚ ਚੇਨਈ ਦੀ ਇਹ 19ਵੀਂ ਜਿੱਤ ਹੈ। ਇਸ ਮਾਮਲੇ ਵਿਚ ਦੂਜੇ ਸਥਾਨ ‘ਤੇ ਪੰਜਾਬ ਕਿੰਗਰਸ ਹੈ ਜਿਸ ਨੇ ਮੁੰਬਈ ਇੰਡੀਅਨਸ ਖਿਲਾਫ 18 ਵਾਰ ਜਿੱਤ ਦਰਜ ਕੀਤੀ ਹੈ।
ਇਸ ਤੋਂ ਇਲਾਵਾ ਚੇਨਈ ਦੀ ਦੌੜਾਂ ਦੇ ਫਰਕ ਨਾਲ IPL ਵਿਚ ਮੁਬੰਈ ਇੰਡੀਅਨਸ ਖਿਲਾਫ ਤੇ ਓਵਰਆਲ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ 2015 ਵਿਚ ਕਿੰਗਸ ਇਲੈਵਨ ਪੰਜਾਬ ਨੂੰ 97 ਦੌੜਾਂ ਨਾਲ ਹਰਾਇਆ ਸੀ। ਦੂਜੇ ਪਾਸੇ ਦੌੜਾਂ ਦੇ ਫਰਕ ਨਾਲ ਇਹ ਮੁੰਬਈ ਇੰਡੀਅਨਸ ਦੀ ਸਭ ਤੋਂ ਵੱਡੀ ਹਾਰ ਹੈ। ਇਸ ਤੋਂ ਪਹਿਲਾਂ ਟੀਮ ਨੇ 2013 ਵਿਚ ਰਾਜਸਥਾਨ ਰਾਇਲਸ ਖਿਲਾਫ 87 ਦੌੜਾਂ ਤੋਂ ਗੁਆਇਆ ਸੀ। ਵਾਨਖੇੜੇ ਵਿਚ ਇਹ ਮੁੰਬਈ ਦੀ ਸਭ ਤੋਂ ਵੱਡੀ ਹਾਰ ਹੈ।

ਇਸ ਮੁਕਾਬਲੇ ਦੇ ਬਾਅਦ ਅੰਕ ਸੂਚੀ ਵਿਚ ਵੀ ਬਦਲਾਅ ਹੋਇਆ ਹੈ। ਚੇਨਈ ਦੀ ਟੀਮ 5ਵੇਂ ਸਥਾਨ ‘ਤੇ ਪਹੁੰਚ ਗਈ ਹੈ। 7 ਵਿਚੋਂ 3 ਮੁਕਾਬਲੇ ਜਿੱਤ ਚੁੱਕੀ ਚੇਨਈ ਦੇ ਖਾਤੇ ਵਿਚ 6 ਅੰਕ ਹੋ ਗਏ ਹਨ। ਦੂਜੇ ਪਾਸੇ ਮੁੰਬਈ ਦੀ ਟੀਮ 8ਵੇਂ ਨੰਬਰ ‘ਤੇ ਹੈ। 7 ਵਿਚੋਂ 5 ਮੈਚ ਹਾਰ ਚੁੱਕੀ ਮੁੰਬਈ ਦਾ ਨੈੱਟ ਰਨ ਰੇਟ -0.735 ਹੋ ਗਿਆ। ਚੋਟੀ ‘ਤੇ ਪੰਜਾਬ ਕਿੰਗਸ ਹੈ।
208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਸ ਦੀ ਸ਼ੁਰੂਆਤ ਠੀਕ ਨਹੀਂ ਰਹੀ। ਦਾਨਿਸ਼ ਮਾਲੇਵਾਰ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤੇ। ਨਮਨ ਧੀਰ ਨੂੰ ਵੀ ਅਕੀਲ ਹੁਸੈਨ ਨੇ ਜ਼ੀਰੋ ‘ਤੇ ਆਊਟ ਕੀਤਾ। ਕਵਿੰਟਨ ਡੀ ਕਾਕ ਵੀ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਤੇ 7 ਦੌੜਾਂ ਬਣਾ ਕੇ ਮੁਕੇਸ਼ ਚੌਧਰੀ ਦਾ ਸਿਕਾਰ ਬਣੇ। ਤਿਲਕ 29 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 37 ਦੌੜਾਂ ਬਣਾ ਕੇ ਆਊਟ ਹੋਏ। ਦੂਜੇ ਪਾਸੇ ਸੂਰਯਕੁਮਾਰ 30 ਗੇਂਦਾਂ ਵਿਚ 36 ਦੌੜਾਂ ਬਣਾ ਕੇ ਅਕੀਲ ਹੁਸੈਨ ਦਾ ਸ਼ਿਕਾਰ ਬਣੇ। ਮੁੰਬਈ ਇੰਡੀਅਨਸ ਨੇ ਲਗਾਤਾਰ ਵਿਕਟ ਗੁਆਏ ਤੇ ਪੂਰੀ ਟੀਮ 104 ਦੌੜਾਂ ‘ਤੇ ਸਿਮਟ ਗਈ।
ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਰਸ ਨੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ ਸਕੋਰਬੋਰਡ ‘ਤੇ 207 ਦੌੜਾਂ ਲਗਾਈਆਂ। ਟੀਮ ਵੱਲੋਂ ਸੰਜੂ ਸੈਮਸਨ ਨੇ ਬੇਹਤਰੀਨ ਬੱਲੇਬਾਜ਼ੀ ਕਰਦੇ ਹੋਏ ਸ਼ਾਨਦਾਰ ਪਾਰੀ ਖੇਡੀ। ਸੰਜੂ ਨੇ ਸਿਰਫ 54 ਗੇਂਦਾਂ ਦਾ ਸਾਹਮਣਾ ਕਰਦੇ ਹੋਏ 101 ਦੌੜਾਂ ਦੀ ਨਾਟਆਊਟ ਪਾਰੀ ਖੇਡੀ। ਕਪਤਾਨ ਰਿਤੂਰਾਜ 14 ਗੇਂਦਾਂ ‘ਤੇ 22 ਦੌੜਾਂ ਬਣਾ ਕੇ ਆਊਟ ਹੋਏ ਜਦੋਂ ਕਿ ਸਰਫਰਾਜ ਖਾਨ 8 ਗੇਂਦਾਂ ਵਿਚ 14 ਦੌੜਾਂ ਹੀ ਬਣਾ ਸਕੇ। ਸ਼ਿਵਮ ਦੁਬੇ ਨੇ ਵੀ 5 ਦੌੜਾਂ ਹੀ ਬਣਾਈਆਂ। ਕਾਰਤਿਕ ਸ਼ਰਮਾ (18) ਤੇ ਜੇਮੀ ਓਵਰਟਨ (15) ਦੌੜਾਂ ਬਣਾ ਸਕੇ।
ਇਹ ਵੀ ਪੜ੍ਹੋ : ਜੰ/ਗ ਦੇ ਹਾਲਾਤਾਂ ਵਿਚਾਲੇ ਭਾਰਤ ਨੇ Advisory ਕੀਤੀ ਜਾਰੀ, ਭਾਰਤੀਆਂ ਨੂੰ ਈਰਾਨ ਦੀ ਯਾਤਰਾ ਨਾ ਕਰਨ ਦੀ ਦਿੱਤੀ ਸਲਾਹ
CSK ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ। ਕਪਤਾਨ ਰਿਤੂਰਾਜ ਗਾਇਕਵਾੜ ਦਾ ਖਰਾਬ ਪ੍ਰਦਰਸ਼ਨ ਇਸ ਮੁਕਾਬਲੇ ਵਿਚ ਵੀ ਜਾਰੀ ਰਿਹਾ। ਉਹ 14 ਗੇਂਦਾਂ ‘ਤੇ 22 ਦੌੜਾਂ ਹੀ ਬਣਾ ਸਕੇ। ਨੰਬਰ 3 ‘ਤੇ ਬੱਲੇਬਾਜ਼ੀ ਕਰਨ ਉਤਰੇ ਸਰਫਰਾਜ ਖਾਨ ਵੀ 8 ਗੇਂਦਾਂ ‘ਚ 14 ਦੌੜਾਂ ਬਣਾਉਣ ਮਗਰੋਂ ਮਿਚੇਲ ਸੈਂਟਨਰ ਦੀ ਗੇਂਦ ‘ਤੇ ਕਲੀਨ ਬੋਲਡ ਹੋ ਗਏ। ਦੂਜੇ ਪਾਸੇ ਸੰਜੂ ਨੇ ਆਪਣੀ ਪਾਰੀ ਵਿਚ 10 ਚੌਕੇ ਤੇ 6 ਛੱਕਿਆਂ ਦੀ ਮਦਦ ਨਾਲ 101 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ -:











