22000 drug capsules : ਸੂਬੇ ਵਿਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਬਹੁਤ ਗਰਮਾਇਆ ਹੋਇਆ ਹੈ। ਇਸੇ ਅਧੀਨ ਪੰਜਾਬ ਪੁਲਿਸ ਵਲੋਂ ਜਾਂਚ ਨੂੰ ਤੇਜ਼ ਕੀਤਾ ਗਿਆ ਹੈ। ਥਾਣਾ ਆਦਮਪੁਰ ਦੀ ਪੁਲਿਸ ਨੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਪਤੀ-ਪਤਨੀ ਨੂੰ 22000 ਨਸ਼ੀਲੇ ਕੈਪਸੂਲ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਥਾਣਾ ਇੰਚਾਰਜ ਨਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀਕਿ ਪਿੰਡ ਖੁਰਦਪੁਰ ਦੇ ਏਰੀਏ ਵਿਚ ਨਸ਼ੀਲੇ ਸਪਲਾਈ ਕਰਨ ਦਾ ਧੰਦਾ ਜ਼ੋਰਾਂ ‘ਤੇ ਹੈ।
ਪਿੰਡ ਵਿਚ ਮਨਪ੍ਰੀਤ ਕਰਿਆਨਾ ਸਟੋਰ ‘ਤੇਰੇਡ ਕੀਤੀ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਸੁਰਿੰਦਰਪਾਲ ਨੇ ਦੱਸਿਆ ਕਿ ਰੇਡ ਦੌਰਾਨ 22000 ਨਸ਼ੀਲੇ ਕੈਪਸੂਲ ਬਰਾਮਦ ਹੋਏ ਅਤੇ ਸਟੋਰ ਦੇ ਮਾਲਕ 40 ਸਾਲ ਦੇ ਜਸਦੀਪ ਸਿੰਘ ਉਰਫ ਜੱਸੀ ਅਤੇ ਉਸ ਦੀ ਪਤਨੀ ਰਾਜਦੀਪ ਕੌਰ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦੋ ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਜਲਦੀ ਅਮੀਰ ਹੋਣ ਦੇ ਚੱਕਰ ‘ਚ ਪਤੀ-ਪਤਨੀ ਨੌਜਵਾਨਾਂ ਨੂੰ ਨਸ਼ੇ ਦੇ ਕੈਪਸੂਲ ਵੇਚਦੇ ਸਨ। ਦੋਸ਼ੀਆਂ ‘ਤੇ ਪਹਿਲਾਂ ਵੀ ਆਦਮਪੁਰ ਥਾਣੇ ਵਿਚ ਨਸ਼ੇ ਦੇ ਮਾਮਲੇ ‘ਚ ਕੇਸ ਦਰਜ ਹੋ ਚੁੱਕਾ ਹੈ ਜੋ ਕਿ ਅੰਡਰ ਟ੍ਰਾਇਲ ਹੈ। DSP ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਦੋਵਾਂ ਨੇ ਦੁਕਾਨ ਅਤੇ ਘਰ ‘ਚ ਗੱਤੇ ਦੇ ਡੱਬੇ ਵਿਚ ਨਸ਼ੇ ਦੇ ਕੈਪੂਸਲ ਲੁਕਾ ਕੇ ਰੱਖੇ ਹੋਏ ਸਨ। ਦੋਵਾਂ ਨੂੰ ਰਿਮਾਂਡ ‘ਤੇ ਲੈ ਕੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਵੱਡੇ ਕਾਰੋਬਾਰੀਆਂ ਨੂੰ ਫੜਿਆ ਜਾਵੇਗਾ।