ਪਟਿਆਲਾ ਦੇ ਪਿੰਡ ਰਵਾਸ ਬ੍ਰਾਹਮਣਾ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਇੱਥੇ ਪਿੰਡ ਵਾਲਿਆਂ ਨੇ ਮੋਟਰਸਾਈਕਲ ਅਤੇ ਲੋਹੇ ਦਾ ਸਾਮਾਨ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਮਾਰਨ-ਕੁੱਟਣ ਦੀ ਬਜਾਏ ਉਸ ਦਾ ਹਾਰ ਪਾ ਕੇ ਅਤੇ ਤਾੜੀਆਂ ਵਜਾ ਕੇ ਸਵਾਗਤ ਕੀਤਾ ਗਿਆ। ਇਸ ਪੂਰੇ ਮਾਮਲੇ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਦੋਸ਼ੀ ਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਅਜਿਹਾ ਵਤੀਰਾ ਕਰਨ ਦਾ ਕਾਰਨ ਦੱਸਦਿਆਂ ਕਿਹਾ ਕਿ ਜੇ ਚੋਰਾਂ ਨਾਲ ਮਾਰ-ਕੁੱਟ ਕੀਤੀ ਜਾਵੇ ਤਾਂ ਪੁਲਿਸ ਸਵਾਲ ਖੜ੍ਹੇ ਕਰਦੀ ਹੈ। ਅਜਿਹੇ ‘ਚ ਉਨ੍ਹਾਂ ਕੋਲ ਹੋਰ ਕੋਈ ਰਸਤਾ ਨਹੀਂ ਬਚਿਆ ਹੈ। ਸ਼ਾਇਦ ਇਸ ਤਰ੍ਹਾਂ ਇਹ ਨੌਜਵਾਨ ਸ਼ਰਮਸਾਰ ਹੋ ਕੇ ਸਹੀ ਰਾਹ ‘ਤੇ ਆ ਜਾਵੇਗਾ। ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪਿੰਡ ਵਾਲਿਆਂ ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਜਾਹਲਾਂ ਦਾ ਕਰੀਬ 17 ਵਿਅਕਤੀਆਂ ਦਾ ਗਰੋਹ ਹੈ। ਇਹ ਗਿਰੋਹ ਪਿੰਡਾਂ ਵਿੱਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਇਹ ਗਰੋਹ ਲੋਕਾਂ ਦੀ ਸ਼ਹਿ ‘ਤੇ ਘਰਾਂ ਦੇ ਬਾਹਰ ਖੜ੍ਹੇ ਦੋਪਹੀਆ ਵਾਹਨ ਚੋਰੀ ਕਰਦਾ ਹੈ। ਇਸ ਤੋਂ ਬਾਅਦ ਇਨ੍ਹਾਂ ਵਾਹਨਾਂ ਦੀਆਂ ਨੰਬਰ ਪਲੇਟਾਂ ਉਤਾਰ ਕੇ ਸਾਰੇ ਸਪੇਅਰ ਪਾਰਟਸ ਖੋਲ੍ਹ ਕੇ ਅੱਗੇ ਕਬਾੜ ਵਿੱਚ ਵੇਚ ਦਿੰਦੇ ਹਨ, ਤਾਂ ਜੋ ਇਸ ਗਿਰੋਹ ਨੂੰ ਪੁਲਿਸ ਫੜ ਨਾ ਸਕੇ।
ਇਹ ਵੀ ਪੜ੍ਹੋ : ਦਰਿਆ ‘ਚ ਛਾਲ ਮਾਰਨ ਵਾਲੇ ਢਿੱਲੋਂ ਬ੍ਰਦਰਸ ‘ਚੋਂ ਇੱਕ ਦੀ ਮ੍ਰਿਤ.ਕ ਦੇਹ ਮਿਲੀ, SHO ‘ਤੇ ਲੱਗੇ ਸਨ ਦੋਸ਼
ਦੂਜੇ ਪਾਸੇ ਡੀਐਸਪੀ ਸਮਾਣਾ ਨੇਹਾ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੇ ਕੋਈ ਅਜਿਹਾ ਗਰੋਹ ਹੈ, ਜੋ ਬਾਈਕ ਅਤੇ ਲੋਹੇ ਦਾ ਸਮਾਨ ਚੋਰੀ ਕਰ ਰਿਹਾ ਹੈ, ਤਾਂ ਉਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: