ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਖਤਮ ਹੋਣ ਦਾ ਸਮਾਂ ਨੇੜੇ ਆ ਗਿਆ ਹੈ। ਸਾਰੀਆਂ ਪਾਰਟੀਆਂ ਬੇਸਬਰੀ ਨਾਲ ਨਤੀਜਿਆਂ ਦੀ ਉਡੀਕ ਕਰ ਰਹੀਆਂ ਹਨ। ਨਤੀਜਿਆਂ ਤੋਂ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਤੇ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਸਾਰੇ ਚੋਣ ਸਰਵੇਖਣਾਂ ਨੂੰ ਫੇਲ੍ਹ ਸਾਬਿਤ ਕਰਕੇ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੀ ਸਪੱਸ਼ਟ ਬਹੁਮਤ ਨਾਲ ਸਰਕਾਰ ਬਣੇਗੀ।
ਗੜ੍ਹੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਚੋਣ ਸਰਵੇਖਣ ਕਰ ਰਹੀਆਂ ਸਰਵੇ ਕੰਪਨੀਆਂ ਦੇ ਨਤੀਜਿਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆਕੇ ਚੋਣ ਕਮਿਸ਼ਨ ਜਾਂ ਨਿਆਂਪਾਲਿਕਾ ਵਲੋਂ ਦਿਸ਼ਾ-ਨਿਰਦੇਸ਼ ਤੈਅ ਕਰਨੇ ਚਾਹੀਦੇ ਹਨ ਕਿ ਚੋਣ ਸਰਵੇ ਕੰਪਨੀਆਂ ਵਲੋਂ ਸਰਵੇ ਦੌਰਾਨ ਵਰਤੇ ਗਏ ਸਰੋਤਾਂ ਦਾ ਰਿਕਾਰਡ ਰੱਖਿਆ ਜਾਵੇ ਅਤੇ ਸਰਵੇ ਵਿੱਚ ਸ਼ਾਮਿਲ ਕੀਤੇ ਗਏ ਲੋਕਾਂ ਦਾ ਨਾਮ/ਪਤਾ ਵੀ ਜਨਤਕ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਅਜਿਹੀਆਂ ਕੰਪਨੀਆਂ ਲੋਕਾਂ ਨੂੰ ਗੁੰਮਰਾਹ ਕਰ ਕੇ ਜੂਏਬਾਜ਼ੀ/ਸੱਟੇਬਾਜ਼ੀ ਨੂੰ ਉਤਸ਼ਾਹਿਤ ਕਰਕੇ ਦੇਸ਼ ਦੇ ਅਰਬਾਂ ਰੁਪਏ ਨੂੰ ਕਾਲੇ ਧੰਨ ਵਿਚ ਤਬਦੀਲ ਕਰ ਕੇ ਦੇਸ਼ਧ੍ਰੋਹ ਕਮਾ ਰਹੀਆਂ ਹਨ, ਜਿਸ ‘ਤੇ ਨੱਥ ਪਾਈ ਜਾਣੀ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਜਰਨੈਲ ਸਿੰਘ ਵਾਹਦ ਮੀਤ ਪ੍ਰਧਾਨ ਅਕਾਲੀ ਦਲ, ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ, ਮਾਸਟਰ ਹਰਭਜਨ ਸਿੰਘ ਬਲਾਲੋਂ ਸੂਬਾ ਜਨਰਲ ਸਕੱਤਰ, ਚਿਰੰਜੀ ਲਾਲ ਕਾਲਾ ਹਲਕਾ ਇੰਚਾਰਜ, ਹਰਮੇਸ਼ ਹਰਦਾਸਪੁਰੀ, ਬਿਸੰਬਰ ਦਾਸ, ਪ੍ਰਿਤਪਾਲ ਸਿੰਘ ਮੰਗਾ ਸਾਬਕਾ ਕੌਂਸਲਰ, ਮਨੋਹਰ ਲਾਲ ਜੱਖੂ, ਬੇਅੰਤ ਰਾਜ ਬਾਬਾ, ਸੋਨੂੰ ਪੰਡਵਾ ਅਤੇ ਜੀਤ ਰਾਮ ਚੋਪੜਾ ਆਦਿ ਹਾਜ਼ਰ ਸਨ।