ਹਰ ਸਾਲ ਵਾਂਗ 8 ਅਕਤੂਬਰ ਨੂੰ ਦੇਸ਼ ਭਗਤ ਗਲੋਬਲ ਸਕੂਲ, ਮੰਡੀ ਗੋਬਿੰਦਗੜ੍ਹ ‘ਚ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ ਗਿਆ। ਇਸ ਸਾਲ ਭਾਰਤ ਨੇ 89ਵਾਂ ਭਾਰਤੀ ਹਵਾਈ ਸੈਨਾ ਦਿਵਸ ਮਨਾਇਆ। ਇਹ ਦਿਨ ਦੇਸ਼ ਭਗਤ ਗਲੋਬਲ ਸਕੂਲ ਵਿੱਚ ਵੀ ਬੜੀ ਧੂਮਧਾਮ ਹੀ ਨਾਲ ਮਨਾਇਆ ਗਿਆ।
ਨੈਸ਼ਨਲ ਕੈਡੇਟ ਕੋਰ ਵਜੋਂ ਚੁਣੇ ਗਏ ਵਿਦਿਆਰਥੀਆਂ ਨੇ ਖੇਡ ਅਧਿਆਪਕ ਦੇ ਨਾਲ ਦੇਸ਼ ਭਗਤ ਯੂਨੀਵਰਸਿਟੀ ਦੇ ਸੈਮੀਨਾਰ ਵਿੱਚ ਸ਼ਿਰਕਤ ਕੀਤੀ ਜਿੱਥੇ ਉਨ੍ਹਾਂ ਨੂੰ ਮਾਹਰਾਂ ਦੁਆਰਾ ਰੱਖਿਆ ਦੇ ਹੁਨਰ ਸਿਖਾਏ ਗਏ। ਪਟਿਆਲਾ ਤੋਂ ਆਏ ਅਧਿਕਾਰੀਆਂ ਨੇ ਵਿਦਿਆਰਥੀਆਂ ਵਿੱਚ ਰਾਸ਼ਟਰਵਾਦ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ।
ਇਹ ਵੀ ਵੇਖੋ :
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਉਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।ਸਾਰੇ ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਬਹੁਤ ਦਿਲਚਸਪੀ ਲਈ ਅਤੇ ਸੈਸ਼ਨ ਦਾ ਬਹੁਤ ਆਨੰਦ ਮਾਣਿਆ।ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੇਹਾ ਢੱਲ ਨੇ NCC ਦੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਅਨੁਸ਼ਾਸਨ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀ ਲਈ ਅਜਿਹੀਆਂ ਗਤੀਵਿਧੀਆਂ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ‘ਭੁੱਖ ਹੜਤਾਲ’ ‘ਤੇ ਮਜੀਠੀਆ ਦਾ ਧਮਾਕੇਦਾਰ ਟਵੀਟ, ਲਾਸਟ ‘ਚ ਕਿਹਾ ‘ਠੋਕੋ ਥਾਲੀ’