ਮੌਜੂਦਾ ਸਮੇਂ ਪ੍ਰਦੂਸ਼ਣ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਜ਼ਿਆਦਾਤਰ ਲੋਕ ਪਾਣੀ ਨੂੰ ਸਾਫ ਕਰਨ ਲਈ ਆਪਣੇ ਘਰਾਂ ਵਿਚ RO ਦੀ ਵਰਤੋਂ ਕਰਦੇ ਹਨ। ਅੱਜ ਦੇ ਸਮੇਂ ਵਿਚ ਜਿਵੇਂ-ਜਿਵੇਂ ਪ੍ਰਦੂਸ਼ਣ ਵੱਧ ਰਿਹਾ ਹੈ, ਉਂਝ ਹੀ ਆਰਓ ਵਾਟਰ ਪਿਊਰੀਫਾਇਰ ਦੀ ਵੀ ਮੰਗ ਵਧਦੀ ਜਾ ਰਹੀ ਹੈ। ਖਾਸ ਕਰਕੇ ਵੱਡੇ ਸ਼ਹਿਰਾਂ ਵਿਚ ਤਾਂ ਲਗਭਗ ਸਾਰੇ ਘਰਾਂ ਤੋਂ ਲੈ ਕੇ ਦਫਤਰਾਂ ਤੱਕ ਇਹ ਲੱਗਾ ਹੀ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ। ਇਸ ਨੂੰ RO ਕਿਉਂ ਕਿਹਾ ਜਾਂਦਾ ਹੈ। ਪਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ RO ਵਾਟਰ ਪਿਊਰੀਫਾਇਰ ਕੰਮ ਕਿਵੇਂ ਕਰਦਾ ਹੈ ਤੇ RO ਦੀ ਫੁੱਲ ਫਾਰਮ ਕੀ ਹੁੰਦੀ ਹੈ।
RO ਬਿਜਲੀ ਜ਼ਰੀਏ ਚੱਲਣ ਵਾਲੀ ਇਕ ਪ੍ਰਕਿਰਿਆ ਹੈ।ਇਸ ਪ੍ਰਕਿਰਿਆ ਵਿਚ ਸਾਦੇ ਤੇ ਦੂਸ਼ਿਤ ਪਾਣੀ ਨੂੰ ਸਾਫ ਪਾਣੀ ਵਿਚ ਬਦਲਿਆ ਜਾਂਦਾ ਹੈ। ਇਸ ਪੂਰੇ ਪੜਾਅ ਵਿਚ ਇਕ ਵਾਟਰ ਪਿਊਰੀਫਾਇਰ, ਪਾਣੀ ਵਿਚ ਆਇਰਨ, ਠੋਸ ਪਦਾਰਥਾਂ ਤੇ ਟੀਡੀਐੱਸ ਨੂੰ ਹਟਾ ਕੇ ਪਾਣੀ ਨੂੰ ਸਵੱਛ ਕਰਦਾ ਹੈ। RO ਦੀ ਫੁੱਲ ਫਾਰਮ ਰਿਵਰਸ ਆਸਮੋਸਿਸ ਹੁੰਦੀ ਹੈ ਜਿਸ ਨੂੰ ਹਿੰਦੀ ਵਿਚ ਉਲਟ ਪ੍ਰਸਾਰਣ ਕਹਿੰਦੇ ਹਨ।
TDS ਦਾ ਪੂਰਾ ਨਾਂ Total Dissolved Solid ਪਾਣੀ ਪੂਰਨਤਾ ਘੁਲਿਆ ਹੋਇਆ ਠੋਸ ਪਦਾਰਥ ਹੁੰਦਾ ਹੈ। ਪਾਣੀ ਵਿਚ ਕਈ ਖਣਿਜ ਕੈਲਸ਼ੀਅਮ, ਨਾਈਟ੍ਰੇਟ, ਆਇਰਨ, ਸਲਫਰ, ਜੈਵਿਕ ਪਦਾਰਥ ਆਦਿ ਲੂਣ ਘੁਲ ਜਾਂਦੇ ਹਨ, ਜਿਸ ਕਾਰਨ ਪਾਣੀ ਦਾ ਸੁਆਦ ਖਰਾਬ ਹੁੰਦਾ ਹੈ ਅਤੇ ਸਿਹਤ ਲਈ ਵੀ ਹਾਨੀਕਾਰਕ ਹੁੰਦਾ ਹੈ। ਇਸ ਟੀਡੀਐਸ ਨੂੰ RO ਤਕਨੀਕ ਰਾਹੀਂ ਪਾਣੀ ਵਿੱਚੋਂ ਕੱਢਿਆ ਜਾਂਦਾ ਹੈ। ਰਿਵਰਸ ਓਸਮੋਸਿਸ ਪ੍ਰਕਿਰਿਆ ਵਿੱਚ, ਸਾਫ਼ ਪਾਣੀ ਪ੍ਰਾਪਤ ਕਰਨ ਲਈ ਪਾਣੀ ਨੂੰ ਕਈ ਝਿੱਲੀ ਵਿੱਚੋਂ ਲੰਘਾਇਆ ਜਾਂਦਾ ਹੈ।
RO ਇਕ ਤਰ੍ਹਾਂ ਦੀ ਮਸ਼ੀਨ ਹੁੰਦੀ ਹੈ।ਇਸ ਵਿਚ ਪਾਣੀ ਨੂੰ ਦਬਾਅ ਨਾਲ ਇਕ ਪਤਲੀ ਝਿੱਲੀ ਤੋਂ ਕੱਢਿਆ ਜਾਂਦਾ ਹੈ। ਇਸ ਨਾਲ ਝਿੱਲੀ ਵਿਚ ਪਾਣੀ ਦੀਆਂ ਅਸ਼ੁੱਧੀਆਂਆ ਜਾਂਦੀਆਂ ਹਨ ਤੇ ਸਾਫ ਪਾਣੀ ਹੇਠਾਂ ਵੱਲ ਚਲਾ ਜਾਂਦਾ ਹੈ। ਮਨੁੱਖ ਤੇ ਜਾਨਵਰਾਂ ਦੇ ਗੁਰਦਿਆਂ ਵਿਚ ਵੀ ਖੂਨ ਨਾਲ ਰਿਵਰਸ ਓਸਮੋਸਿਸ ਪਾਣੀ ਨੂੰ ਸ਼ੁੱਧ ਕਰਨ ਲਈ ਵਰਤੀ ਜਾਂਦੀ ਪ੍ਰਕਿਰਿਆ ਹੈ। ਆਰਓ ਪ੍ਰਕਿਰਿਆ ਵਿੱਚ ਕਰਾਸ ਫਿਲਟਰੇਸ਼ਨ ਹੁੰਦੀ ਹੈ। ਇਸ ਮਸ਼ੀਨ ਵਿੱਚ ਦੋ ਹਿੱਸੇ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਰਾਹੀਂ ਫਿਲਟਰ ਕੀਤਾ ਪਾਣੀ ਅੰਦਰ ਆਉਂਦਾ ਹੈ, ਜਦਕਿ ਦੂਸ਼ਿਤ ਪਾਣੀ ਦੂਜੇ ਰਾਹੀਂ ਬਾਹਰ ਆਉਂਦਾ ਹੈ।
ਇਹ ਵੀ ਪੜ੍ਹੋ : ਮੋਹਾਲੀ ਦੇ ਨੌਜਵਾਨ ਦੀ ਕੈਨੇਡਾ ‘ਚ ਸੜਕ ਹਾਦਸੇ ਵਿਚ ਮੌ.ਤ, PR ਦੀ ਕਰ ਰਿਹਾ ਸੀ ਉਡੀਕ
ਬਾਜ਼ਾਰ ਵਿਚ ਕਈ ਤਰ੍ਹਾਂ ਦੇ ਆਰਓ ਆਉਂਦੇ ਹਨ। ਇਨ੍ਹਾਂ ਸਾਰਿਆਂ ਦੀ ਪਾਣੀ ਨੂੰ ਸਾਫ ਕਰਨ ਦੀ ਸਮਰੱਥਾ ਵੱਖ-ਵੱਖ ਹੁੰਦੀ ਹੈ। ਕੁਝ RO 8 ਲੀਟਰ, ਕੁਝ 10 ਤੇ ਕੁਝ 15 ਤੋਂ 25 ਲੀਟਰ ਤੱਕ ਪਾਣੀ ਸਾਫ ਕਰ ਸਕਦੇ ਹਨ। ਤੁਸੀਂ ਜਿੰਨੇ ਵੱਡੇ ਮਾਡਲ ਦਾ ਇਸਤੇਮਾਲ ਕਰੋਗੇ, ਓਨਾ ਹੀ ਜ਼ਿਆਦਾ ਪਾਣੀ ਮਿਲੇਗਾ। ਹਾਲਾਂਕਿ ਆਕਾਰ ਦੇ ਹਿਸਾਬ ਨਾਲ ਇਨ੍ਹਾਂ ਦੇ ਰੇਟ ਵੀ ਘੱਟ ਜ਼ਿਆਦਾ ਹੁੰਦੇ ਹਨ। ਵੱਡੇ ਆਰਓ ਦੇ ਰੇਟ ਵੀ ਜ਼ਿਆਦਾ ਹੁੰਦੇ ਹਨ।