ਜਲੰਧਰ ਦੇ ਭਾਜਪਾ ਆਗੂ ਵਿਕਾਸ ਬਜਾਜ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੱਸਿਆਜਾ ਰਿਹਾ ਹੈ ਕਰੀਬ 10 ਦਿਨ ਪਹਿਲਾਂ ਵੀ ਵਿਕਾਸ ਨੂੰ ਦਿਲ ਦਾ ਦੌਰਾ ਆਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਰਡੀਓਨੋਵਾ ਹਸਪਤਾਲ ਵਿਚ ਦੋ ਸਟੰਟ ਪਾਏ ਗਏ ਸਨ। ਉਸ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਆ ਗਏ ਸਨ।
ਦੱਸ ਦੇਈਏ ਕਿ ਭਾਜਪਾ ਆਗੂ ਵਿਕਾਸ ਬਜਾਜ ਮਹਿਜ 45 ਸਾਲ ਦੇ ਸਨ। ਅੱਜ ਸਵੇਰੇ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਉਨ੍ਹਾਂ ਨੂੰ ਸਾਹ ਲੈਣ ਵਿਚ ਕਾਫੀ ਪ੍ਰੇਸ਼ਾਨੀ ਹੋ ਰਹੀ ਸੀ। ਇਸ ‘ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 15 ਸਾਲਾਂ ਲੜਕੇ ਦੇ ਗਲੇ ‘ਤੇ ਫਿਰੀ ਚਾਈਨਾ ਡੋਰ, ਹਾਲਤ ਗੰਭੀਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਦਿਲਾ ਦਾ ਦੌਰਾ ਪੈਣ ਕਰਕੇ ਹੋਈ ਹੈ। ਮੰਡੀ ਰੋਡ ਦੇ ਰਹਿਣ ਵਾਲੇ ਵਿਕਾਸ ਬਜਾਜ ਦਾ ਚੌਲਾਂ ਦਾ ਕਾਰੋਬਾਰ ਸੀ। ਕਾਰੋਬਾਰ ਦੇ ਨਾਲ-ਨਾਲ ਉਹ ਭਾਜਪਾ ਵਿਚ ਵੀ ਕਾਫ਼ੀ ਸਰਗਰਮ ਸਨ। ਉਨ੍ਹਾਂ ਦੀ ਮੌਤ ‘ਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਕੇਡੀ ਭੰਡਾਰੀ, ਮਨੋਰੰਜਨ ਕਾਲੀਆ, ਅਮਰਜੀਤ ਸਿੰਘ, ਸੰਨੀ ਸ਼ਰਮਾ, ਰਾਕੇਸ਼ ਰਾਠੌਰ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: