ਪਟਿਆਲਾ ਦੇ ਸਨੌਰ ਥਾਣੇ ਦੇ ਕੋਲ ਬਾਜ਼ਾਰ ਵਿੱਚ ਦੋ ਨਕਾਬਪੋਸ਼ ਵਿਅਕਤੀਆਂ ਨੇ ਇੱਕ ਦੁਕਾਨਦਾਰ ਉੱਤੇ ਤੇਜ਼ਾਬ ਸੁੱਟ ਦਿੱਤਾ। ਘਟਨਾ ਵੀਰਵਾਰ ਸਵੇਰੇ ਵਾਪਰੀ ਅਤੇ ਤੇਜ਼ਾਬ ਸੁੱਟਣ ਤੋਂ ਬਾਅਦ ਨਕਾਬਪੋਸ਼ ਨੌਜਵਾਨ ਪੈਦਲ ਹੀ ਫਰਾਰ ਹੋ ਗਿਆ। ਨਿਖਿਲ ਨਾਂ ਦਾ 30 ਸਾਲਾ ਦੁਕਾਨਦਾਰ ਤੇਜ਼ਾਬ ਪੈਣ ਕਾਰਨ ਜ਼ਖਮੀ ਹੋ ਗਿਆ ਹੈ। ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜ਼ਖ਼ਮੀ ਨੌਜਵਾਨ ਨਿਖਿਲ ਦੇ ਭਰਾ ਚਿਰਾਗ ਨੇ ਦੱਸਿਆ ਕਿ ਉਸ ਦੀ ਸਨੌਰ ਵਿੱਚ ਸਪੇਅਰ ਪਾਰਟਸ ਦੀ ਦੁਕਾਨ ਹੈ। ਵੀਰਵਾਰ ਸਵੇਰੇ ਉਸ ਦੇ ਭਰਾ ਨੇ ਦੁਕਾਨ ਖੋਲ੍ਹੀ ਹੋਈ ਸੀ, ਜਿੱਥੇ ਦੋ ਨਕਾਬਪੋਸ਼ ਨੌਜਵਾਨ ਆਏ। ਠੰਢ ਕਾਰਨ ਮੂੰਹ ਢੱਕੇ ਹੋਏ ਭਰਾ ਨੇ ਇਨ੍ਹਾਂ ਹਮਲਾਵਰਾਂ ਵੱਲ ਜ਼ਿਆਦਾ ਧਿਆਨ ਨਾ ਦਿੱਤਾ ਅਤੇ ਗੱਲਬਾਤ ਸ਼ੁਰੂ ਕਰ ਦਿੱਤੀ ਤਾਂ ਅਚਾਨਕ ਇਨ੍ਹਾਂ ਨੌਜਵਾਨਾਂ ‘ਚੋਂ ਇਕ ਨੌਜਵਾਨ ਨੇ ਨਿਖਿਲ ‘ਤੇ ਤੇਜ਼ਾਬ ਪਾ ਦਿੱਤਾ ਅਤੇ ਪੈਦਲ ਹੀ ਬਾਜ਼ਾਰ ਵੱਲ ਭੱਜ ਗਿਆ।
ਇਹ ਵੀ ਪੜ੍ਹੋ : ਪਹਿਲਾਂ ਇਕੱਠੇ ਸ਼ਰਾ.ਬ ਪੀਤੀ, ਹੈੱਪੀ ਨਿਊ ਈਅਰ ਕਿਹਾ, ਫਿਰ ਮਾਰੀ ਗੋ.ਲੀ, DSP ਕੇਸ ‘ਚ ਹੋਏ ਵੱਡੇ ਖੁਲਾਸੇ
ਨਿਖਿਲ ਦੁਕਾਨ ਤੋਂ ਬਾਹਰ ਭੱਜਿਆ ਅਤੇ ਗੁਆਂਢੀ ਦੁਕਾਨਦਾਰਾਂ ਦੀ ਮਦਦ ਨਾਲ ਉਸ ਨੇ ਤੇਜ਼ਾਬ ਵਾਲੇ ਕੱਪੜੇ ਪਾੜ ਦਿੱਤੇ। ਜਿਸ ਤੋਂ ਬਾਅਦ ਨਿਖਿਲ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਚਿਰਾਗ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਹਮਲਾ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਥਾਣਾ ਸਨੌਰ ਦੇ ਐੱਸਐੱਚਓ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਤੇਜ਼ਾਬ ਸੁੱਟਣ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”