Punjab Police arrests : ਜਲੰਧਰ : ਜਿਲ੍ਹਾ ਜਲੰਧਰ ‘ਚ ਸੋਮਵਾਰ ਨੂੰ ਨਸ਼ਾ ਸਮਗਲਿੰਗ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਫਿਲੌਰ ਸਬ-ਡਵੀਜ਼ਨ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 14 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ‘ਚ ਨਸ਼ਾ ਬਰਾਮਦ ਕੀਤਾ ਹੈ। ਸਾਰਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਐੱਸ. ਪੀ. ਦਵਿੰਦਰ ਕੁਮਾਰ ਅਤਰੀ ਨੇ ਦੱਸਿਆ ਕਿ ਫਿਲੌਰ ਥਾਣਾ ਇੰਚਾਰਜ ਮੁਖਤਿਆਰ ਸਿੰਘ ਅਤੇ ਗੋਰਾਇਆ ਥਾਣਾ ਇੰਚਾਰਜ ਕੇਵਲ ਸਿੰਘ ਨੇ ਦੋ ਔਰਤਾਂ ਸਮੇਤ ਚਾਰ ਕੋਲੋਂ 850 ਗ੍ਰਾਮ ਅਫੀਮ ਅਤੇ 75 ਗ੍ਰਾਮ ਹੈਰੋਇਨ ਨਾਲ ਕਾਬੂ ਕੀਤਾ ਹੈ। ਏ. ਐੱਸ. ਆਈ. ਰਜਿੰਦਰਪਾਲ ਸਿੰਘ ਨੇ ਸੋਹਨ ਲਾਲ ਨਿਵਾਸੀ ਗੰਨਾ ਪਿੰਡ ਨੂੰ ਗ੍ਰਿਫਤਾਰ ਕਰਕੇ ਉਸ ਤੋਂ 9750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਪੁਲਿਸ ਨੇ ਰਾਮ ਲੁਭਾਇਆ ਨਿਵਾਸੀ ਪਿੰਡ ਮੁਠੜਾ ਖੁਰਦ ਨੂੰ 6750 ਐੱਮ. ਐੱਲ. ਨਾਜਾਇਜ਼ ਸ਼ਰਾਬ ਨਾਲ ਫੜਿਆ ਹੈ।
ਐੱਸ. ਆਈ. ਮਨਮੋਹਨ ਸਿੰਘ ਨੇ ਤਨਵੀਰ ਨਿਵਾਸੀ ਪਿੰਡ ਛੋਕਰਾ ਪਾਸਲੀ ਨੂਰਮਹਿਲ ਨੂੰ ਗ੍ਰਿਫਤਾਰ ਕਰਕੇ ਉਸ ਤੋਂ 6750 ਐੱਮ. ਐੱਲ. ਸ਼ਰਾਬ ਬਰਾਮਦ ਕੀਤੀ ਹੈ। ਐੱਸ. ਆਈ. ਨਿਰਮਲ ਸਿੰਘ ਨੇ ਅਜੇ ਕੁਮਾਰ ਨਿਵਾਸੀ ਪਿੰਡ ਧੁਲੇਤਾ ਨੂੰ ਗੋਲੀਆਂ ਦੇ ਨਾਲ ਤੇ ਏ. ਐੱਸ. ਆਈ. ਗੁਰਪਦੀਪ ਸਿੰਘ ਨੇ ਰਾਕੇਸ਼ ਵਾਸੀ ਖਾਨਪੁਰ ਨੂੰ 168 ਨਸ਼ੀਲੇ ਕੈਪਸੂਲ ਨਾਲ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਲਵਇੰਦਰ ਸਿੰਘ ਨੇ ਅਮਰੀਕ ਲਾਲ ਨਿਵਾਸੀ ਰੁੜਕਾਂ ਕਲਾਂ ਨੂੰ 13500 ਐੱਮ. ਐਲ. ਸ਼ਰਾਬ ਨਾਲ ਦਬੋਚਿਆ।
ਏ. ਐੱਸ. ਆਈ. ਓਮ ਪ੍ਰਕਾਸ਼ ਨੇ ਵਿਵੇਕ ਸਿੰਘ ਨੂੰ 9000 ਐੱਮ. ਐੱਲ. ਨਾਜਾਇਜ਼ ਸਰਾਬ, ਏ. ਐੱਸ. ਆਈ. ਗੁਰਚੇਤਨ ਸਿੰਘ ਨੇ ਅਜਮੇਰ ਸਿੰਘ ਨਿਵਾਸੀ ਤਲਵੰਡੀ ਕਲਾਂ, ਥਾਣਾ ਸਲੇਮਟਾਬਰੀ ਲੁਧਿਆਣਾ ਨੂੰ 18000 ਐੱਮ. ਐੱਲ. ਸ਼ਰਾਬ ਸਮੇਤ ਗ੍ਰਿਫਤਾਰ ਕੀਤਾ। ASI ਗੁਰਨਾਮ ਸਿੰਘ ਨੇ ਸ਼ਿੰਦਰਪਾਲ ਵਾਸੀ ਗੋਰਾਇਆ ਨੂੰ 18000 ਐੱਮ. ਐੱਲ. ਸ਼ਰਾਬ ਸਮੇਤ ਅਤੇ ASI ਨਿਸ਼ਾਂਤ ਸਿੰਘ ਨੇ ਮਨਜੀਤ ਸਿੰਘ ਨਿਵਾਸੀ ਗੋਰਾਇਆ ਨੂੰ 6750ML ਸ਼ਰਾਬ ਸਮੇਤ ਕਾਬੂ ਕੀਤਾ।