ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਸਾਂਸਦ ਰਾਜਾ ਕ੍ਰਿਸ਼ਣਮੂਰਤੀ ਸਣੇ 12 ਤੋਂ ਵੱਧ ਸਾਂਸਦਾ ਨੇ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਐਲਾਨ ਕਰਨ ਨੂੰ ਲੈ ਕੇ ਸੰਸਦ ਵਿੱਚ ਇੱਕ ਮਤਾ ਪੇਸ਼ ਕੀਤਾ ਹੈ। ਦਰਅਸਲ 14 ਅਪ੍ਰੈਲ ਨੂੰ ਵਿਸਾਖੀ ਦੇ ਤਿਉਹਾਰ ਨੂੰ ਪੂਰੀ ਦੁਨੀਆ ਵਿੱਚ ਸਿੱਖ ਭਾਈਚਾਰੇ ਵੱਲੋਂ ਖੂਬ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਦਿਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸ਼ੁਰੂਆਤ ਕੀਤੀ ਸੀ।
ਮਤੇ ਵਿੱਚ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ ਹੈ। ਮਤੇ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਇਸੇ ਦਿਨ ਇਸ ਧਰਮ ਦੀ ਸ਼ੁਰੂਆਤ ਹੋਈ ਸੀ ਤੇ 100 ਸਾਲ ਪਹਿਲਾਂ ਲਗਭਗ 100 ਸਿੱਖ ਲੋਕ ਅਮਰੀਕਾ ਪਹਿਲੀ ਵਾਰ ਆਏ ਸਨ। ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡ਼ਾ ਧਰਮ ਹੈ, ਜਿਸ ਦੇ ਪੈਰੋਕਾਰਾਂ ਦੀ ਗਿਣਤੀ ਲਗਭਗ 30,000,000 ਹੈ। ਅਮਰੀਕਾ ਵਿੱਚ ਹੀ ਲਗਭਗ ਸਿੱਖ ਧਰਮ ਮੰਨਣ ਵਾਲਿਆਂ ਦੀ ਗਿਣਤੀ 1,000,000 ਦੇ ਕਰੀਬ ਹੈ।
ਅਮਰੀਕਾ ਦੇ ਵਿਕਾਸ ਵਿੱਚ ਸਿੱਖ ਭਾਈਚਾਰੇ ਦੇ ਅਹਿਮ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਸਤਾਵ ਵਿੱਚ ਅਮਰੀਕਾ ਨੂੰ ਮਜ਼ਬੂਤ ਬਣਾਉਣ ਤੇ ਇਥੇ ਦੇ ਨਾਗਰਿਕਾਂ ਨੂੰ ਪ੍ਰੇਰਿਤ ਕਰਨ ਵਿੱਚ ਸਿੱਖ ਭਾਈਚਾਰੇ ਦੀ ਅਹਿਮ ਭੂਮਿਕਾ ਪ੍ਰਤੀ ਸਨਮਾਨ ਪ੍ਰਦਰਸ਼ਨ ਕਰਨ ਵਜੋਂ ‘ਨੈਸ਼ਨਲ ਸਿੱਖ ਦਿਵਸ’ ਐਲਾਨ ਕਰਨ ਦਾ ਸਮਰਥਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਸਾਂਸਦ ਮੈਰੀ ਗੇਲ ਸਾਨਲੋਨ 28 ਮਾਰਚ ਨੂੰ ਸਦਨ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵ ਦੇ ਪ੍ਰੇਰਕ ਹਨ, ਜਦਕਿ ਕੇਰੇਨਾ ਬਾਸ, ਪਾਲ ਟੋਂਕੋ, ਬ੍ਰਾਇਨ ਕੇ. ਫਿਤਜ਼ਪੈਟ੍ਰਿਕ, ਡੇਨੀਅਲ ਮਿਊਜ਼ਰ, ਏਰਿਕ ਸਵਾਲਵੇਲ, ਰਾਜਾ ਕ੍ਰਿਸ਼ਣਮੂਰਤੀ, ਡੋਨਾਲਡ ਨਾਰਕ੍ਰਾਸ, ਐਂਡੀ ਕਿਮ, ਜਾਨ ਗਾਰਾਮੇਂਡੀ, ਰਿਚਰਡ ਈ ਨੀਲ, ਬ੍ਰੇਂਡਨ ਐੱਫ. ਬਾਇਲੇ ਤੇ ਡੇਵਿਡ ਜੀ ਵਾਲਾਦਾਓ ਇਸ ਦੇ ਸਹਿ-ਪ੍ਰੇਰਕ ਹਨ।
ਸਿੱਖ ਕਾਕਸ ਕਮੇਟੀ, ਸਿੱਖ ਨੂੰ ਕੋਆਰਡਿਨੇਸ਼ਨ ਕਮੇਟੀ ਤੇ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਏ.ਜੀ.ਪੀ.ਸੀ.) ਨੇ ਮਤਾ ਦਾ ਸਵਾਗਤ ਕੀਤਾ ਹੈ।