ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਜੇਲ੍ਹ ਵਿੱਚ ਬੰਦ 26 ਸਾਲ ਪੂਰੇ ਹੋ ਗਏ ਹਨ। ਉਸ ਨੂੰ ਅੱਜ ਦੀ ਤਾਰੀਖ਼ 22 ਦਸੰਬਰ 1995 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮੌਕੇ ਉਸ ਦੀ ਭੈਣ ਕਮਲਦੀਪ ਕੌਰ ਨੇ ਫੇਸਬੁੱਕ ‘ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਪਾਈ ਤੇ ਉਸ ਦੀ ਰਿਹਾਈ ਲਈ ਅਰਦਾਸ ਕੀਤੀ।
ਕਮਲਦੀਪ ਕੌਰ ਰਾਜੋਆਣਾ ਨੇ ਲਿਖਿਆ :
ਕੌਮ ਦੇ ਮਾਣ ਸਨਮਾਨ ਲਈ ਅਤੇ ਕੌਮੀ ਇਨਸਾਫ਼ ਲਈ ਸ਼ੰਘਰਸ ਕਰਦੇ ਹੋਏ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੂੰ ਜੇਲ੍ਹ ਵਿੱਚ ਬੰਦ ਅੱਜ 26 ਸਾਲ ਪੂਰੇ ਹੋ ਕੇ 27ਵਾਂ ਸਾਲ ਸ਼ੁਰੂ ਹੋ ਗਿਆ ਹੈ। ਅੱਜ ਦੇ ਦਿਨ 22 ਦਸੰਬਰ 1995 ਨੂੰ ਵੀਰਜੀ ਰਾਜੋਆਣਾ ਜੀ ਦੀ ਗ੍ਰਿਫਤਾਰੀ ਹੋਈ ਸੀ। ਵੀਰਜੀ ਨੂੰ ਫਾਂਸੀ ਚੱਕੀ ਵਿੱਚ ਬੰਦ 15ਵਾਂ ਸਾਲ ਚੱਲ ਰਿਹਾ ਹੈ।
ਇਹ ਸਾਡੀ ਕੌਮ ਦੀ ਤ੍ਰਾਸਦੀ ਹੈ ਕਿ ਮੇਰੇ ਵੀਰ 26 ਸਾਲਾਂ ਬਾਅਦ ਵੀ ਆਪਣੇ ਕੇਸ ਦੇ ਆਖਰੀ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ। ਪਿਛਲੇ 10 ਸਾਲਾਂ ਤੋਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਵੀਰਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨਾਲ ਸਬੰਧਿਤ ਫਾਈਲ ਵਿਚਾਰ ਅਧੀਨ ਪਈ ਆਪਣੇ ਤੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਖਾਲਸਾ ਜੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਤੇ ਦੋ ਸਾਲ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਵੀਰਜੀ ਰਾਜੋਆਣਾ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਐਲਾਨ ਕਰ ਦਿੱਤਾ ਸੀ। ਸਾਰੇ ਮੀਡੀਆ ਵਿੱਚ ਇਹ ਖਬਰਾਂ ਪ੍ਰਮੁੱਖਤਾ ਨਾਲ ਛਪੀਆਂ ਸਨ। ਪਰ ਅੱਜ ਤੱਕ ਇਹ ਫੈਸਲਾ ਲਾਗੂ ਨਹੀਂ ਕੀਤਾ ਗਿਆ। ਸਾਡੇ ਕੇਂਦਰੀ ਹੁਕਮਰਾਨਾਂ ਦਾ ਸਿੱਖ ਕੌਮ ਲਈ ਇਨਸਾਫ਼ ਦਾ ਇਹ ਕਿਹੋ ਜਿਹਾ ਤਰਾਜ਼ੂ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 24 ਦਸੰਬਰ ਨੂੰ ਬਾਰਸ਼, 23 ਤੋਂ 25 ਤਾਰੀਖ਼ ਤੱਕ ਪਵੇਗੀ ਸੰਘਣੀ ਧੁੰਦ, ਜਾਣੋ ਮੌਸਮ ਦਾ ਹਾਲ
ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ-ਢੇਰੀ ਕੀਤਾ ਗਿਆ। ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਪਵਿੱਤਰ ਪਰਿਕ੍ਰਮਾ ਵਿੱਚ ਕਤਲੇਆਮ ਕੀਤਾ ਗਿਆ। ਦਸ ਹਜ਼ਾਰ ਨਿਰਦੋਸ਼ ਸਿੱਖਾਂ ਦਾ ਦਿੱਲੀ ਦੀਆਂ ਗਲੀਆਂ ਵਿੱਚ ਤਿੰਨ ਦਿਨ ਕਤਲੇਆਮ ਕੀਤਾ ਗਿਆ। 25,000 ਨਿਰਦੋਸ਼ ਸਿੱਖ ਨੌਜਵਾਨਾਂ ਦਾ ਪੰਜਾਬ ਦੀ ਧਰਤੀ ਤੇ ਕਤਲੇਆਮ ਕੀਤਾ ਗਿਆ। ਪਰ ਇਹ ਕਾਨੂੰਨ ਸਿੱਖਾਂ ਦੇ ਕਾਤਲਾਂ ਤੇ ਲਾਗੂ ਨਹੀਂ ਹੋਇਆ।
ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਵੀਰਜੀ ਰਾਜੋਆਣਾ ਜੀ ਦੀ ਚੜ੍ਹਦੀ ਕਲਾ ਲਈ ਅਤੇ ਵੀਰਜੀ ਦੀ ਰਿਹਾਈ ਲਈ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਮਿਹਰ ਕਰਨ ਅਤੇ ਵੀਰਜੀ ਆਪਣੇ ਘਰੇ ਆਉਣ।