ਤਿੰਨ ਰਾਜਾਂ ਵਿੱਚ 7 ਘੰਟਿਆਂ ਦੇ ਡਰਾਮੇ ਮਗਰੋਂ ਸ਼ਾਮ ਨੂੰ ਬੀਜੇਪੀ ਆਗੂ ਤੇਜਿੰਦਰ ਬੱਗਾ ਨੂੰ ਦਿੱਲੀ ਵਾਪਿਸ ਲਿਆਇਆ ਗਿਆ। ਉਨ੍ਹਾਂ ਨੂੰ ਰਾਤ 9 ਵਜੇ ਦਿੱਲੀ ਪੁਲਿਸ ਗੁਰੂਗ੍ਰਾਮ ਵਿੱਚ ਜੱਜ ਦੇ ਘਰ ਪੇਸ਼ ਕਰੇਗੀ। ਹਰਿਆਣਾ ਪੁਲਿਸ ਨੇ ਬੱਗਾ ਨੂੰ ਦਿੱਲੀ ਪੁਲਿਸ ਨੂੰ ਸੌਂਪ ਦਿੱਤਾ ਤੇ ਪੰਜਾਬ ਪੁਲਿਸ ਖਾਲੀ ਹੱਥ ਰਹਿ ਗਈ।
ਦੂਜੇ ਪਾਸੇ ਦਵਾਰਕਾ ਕੋਰਟ ਪਹੁੰਚਦੇ ਹੀ ਪੰਜਾਬ ਪੁਲਿਸ ਦੇ ਡੀ.ਐੱਸ.ਪੀ. ਕੇ.ਐੱਸ. ਸੰਧੂ ਨੂੰ ਭਾਜਪਾ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕੀਤੀ।
ਇਸ ਮਾਮਲੇ ਵਿੱਚ ਏ. ਐੱਸ. ਜੀ. ਸੱਤਿਆਪਾਲ ਜੈਨ ਨੇ ਕਿਹਾ ਕਿ ਅਸੀਂ ਪੰਜਾਬ ਦੀ ਕਿਸੇ ਵੀ ਪੁਲਿਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਹੈ, ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਬੱਗਾ ਦੀ ਗ੍ਰਿਫਤਾਰੀ ਤੋਂ ਪਹਿਲਾਂ ਦੀ ਜਾਣਕਾਰੀ ਨਹੀਂ ਦਿੱਤੀ ਸੀ, ਉਨ੍ਹਾਂ ਆਪਣੇ ਆਪ ਜਾ ਕੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜੋਕਿ ਕਾਨੂੰਨ ਦੇ ਖਿਲਾਫ ਸੀ। ਇਸ ਕੇਸ ‘ਤੇ ਕੱਲ੍ਹ ਸਵੇਰੇ 10 ਵਜੇ ਸੁਣਵਾਈ ਹੋਵੇਗੀ।
ਤੇਜਿੰਦਰ ਬੱਗਾ ਦੇ ਪਿਤਾ ਵੱਲੋਂ ਜਨਕਪੁਰੀ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਜ਼ਬਰਦਸਤੀ ਚੁੱਕਿਆ ਗਿਆ ਹੈ। ਉਨ੍ਹਾਂ ਪਰਚੇ ਵਿੱਚ ਇਹ ਵੀ ਕਿਹਾ ਕਿ ਤਜਿੰਦਰ ਪੱਗਾ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਲਿਜਾਣ ਤੋਂ ਪਹਿਲਾਂ ਪੱਗ ਪਹਿਨਣ ਦੇਣ, ਪਰ ਉਨ੍ਹਾਂ ਨੇ ਉਸ ਨੂੰ ਖਿੱਚ ਲਿਆ। ਬੱਗਾ ਦੇ ਪਿਤਾ ਪ੍ਰਿਤਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਰਿਆ ਜਾ ਸਕਦਾ ਹੈ। ਐੱਫ.ਆਈ.ਆਰ. ‘ਚ ਪਰਿਵਾਰ ਦੀ ਕੁੱਟਮਾਰ ਦੇ ਵੀ ਦੋਸ਼ ਲਾਏ ਗਏ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਧਰ ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਬੀਜੇਪੀ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਮਗਰੋਂ ਦਿੱਲੀ ਪੁਲਿਸ ਨੇ ਪਾਰਟੀ ਦਫਤਰ ਦੇ ਬਾਹਰ ਪ੍ਰਦਰਸ਼ ਕਰ ਰਹੇ ਬੀਜੇਪੀ ਨੇਤਾਵਾਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ।