ਜੇ ਤੁਸੀਂ ਕੰਮ ਲਈ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਹੋ? ਜਾਂ ਪਹਿਲਾਂ ਹੀ ਅਮਰੀਕਾ ਵਿੱਚ ਰਹਿ ਰਹੇ ਅਤੇ ਕੰਮ ਕਰ ਰਹੇ ਹੋ? ਫਿਰ ਤੁਹਾਡੇ ਲਈ ਇੱਕ ਚੰਗੀ ਖ਼ਬਰ ਹੈ। ਅਮਰੀਕਾ ਦੇ ਵੀਜ਼ਾ ਨੂੰ ਲੈ ਕੇ ਤੁਹਾਡੀ ਵੱਡੀ ਮੁਸੀਬਤ ਖਤਮ ਹੋਣ ਵਾਲੀ ਹੈ। ਦਰਅਸਲ, ਅਮਰੀਕਾ ਆਪਣੀ ਵੀਜ਼ਾ ਪਾਲਿਸੀ ਵਿੱਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਇਹ H1B ਅਤੇ L1 ਵੀਜ਼ਾ ਬਾਰੇ ਹੈ।
ਅਮਰੀਕਾ ਆਪਣੀ ਡੋਮੈਸਟਿਕ ਵੀਜ਼ਾ ਰਿਵੈਲਿਡੇਸ਼ਨ ਪਾਲਿਸੀ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਵੇਂ ਹੀ ਅਜਿਹਾ ਹੁੰਦਾ ਹੈ, ਤੁਹਾਨੂੰ ਆਪਣਾ US ਵੀਜ਼ਾ ਰੀਨਿਊ ਕਰਨ ਲਈ ਇਧਰ-ਉਧਰ ਭੱਜਣ ਦੀ ਲੋੜ ਨਹੀਂ ਪਵੇਗੀ।
ਅਮਰੀਕਾ ਇਸ ਸਬੰਧੀ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਵਾਲਾ ਹੈ। ਪਾਇਲਟ ਪ੍ਰੋਜੈਕਟ ਇਸ ਸਾਲ ਹੀ ਸ਼ੁਰੂ ਕੀਤਾ ਜਾਵੇਗਾ। ਉਸ ਤੋਂ ਬਾਅਦ ਮਿਲੇ ਨਤੀਜਿਆਂ ਦੇ ਆਧਾਰ ‘ਤੇ ਅਮਰੀਕਾ ਦੀ ਵੀਜ਼ਾ ਰਿਨਿਊਅਲ ਦੀ ਇਹ ਨਵੀਂ ਪਾਲਿਸੀ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ। ਇਹ ਨਵੀਂ ਪਾਲਿਸੀ ਹਰ ਸਾਲ ਹਜ਼ਾਰਾਂ ਭਾਰਤੀ ਪ੍ਰੋਫੈਸ਼ਨਲਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਦੱਸਿਆ ਹੈ ਕਿ ‘ਅਸੀਂ ਲੋਕਾਂ ਦੇ ਵੀਜ਼ਾ ਰੀਨਿਊ ਕਰਨ ਲਈ ਦੂਜੇ ਦੇਸ਼ ਜਾਣ ਦੀ ਜ਼ਰੂਰਤ ਨੂੰ ਖਤਮ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੇ ਹਾਂ।’
ਇਹ ਪਾਲਿਸੀ ਬਿਲਕੁਲ ਵੀ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕਾ ਦੀ ਵੀਜ਼ਾ ਰਿਨਿਉਅਲ ਪਾਲਿਸੀ ਵੀ ਇਸੇ ਤਰ੍ਹਾਂ ਦੀ ਸੀ, ਉਦੋਂ ਨਾਨ ਇਮੀਗ੍ਰੇਂਟ ਵੀਜ਼ਾ ਦੀ ਕੁਝ ਕੈਟੇਗਰੀ, ਖਾਸਕਰ H1B ਵੀਜ਼ਾ ਨੂੰ ਅਮਰੀਕਾ ਵਿੱਚ ਹੀ ਰਿਨਿਊ ਕਰਵਾਇਆ ਜਾ ਸਕਦਾ ਸੀ, ਪਰ ਉਸ ਤੋਂ ਬਾਅਦ ਨਿਯਮ ਬਦਲ ਦਿੱਤੇ ਗਏ। ਵੀਜ਼ਾ ਸਟੈਂਪਿੰਗ ਅਤੇ ਰਿਨਿਊਅਲ ਲਈ ਅਮਰੀਕਾ ਵਿੱਚ ਕੰਮ ਕਰ ਰਹੇ ਵਰਕਿੰਗ ਪ੍ਰੋਫੈਸ਼ਨਲ ਨੂੰ ਦੂਜੇ ਦੇਸ਼ ਜਾਣਾ ਪੈਂਦਾ ਸੀ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਦੇਸ਼ ਵਾਪਸ ਜਾ ਕੇ ਅਮਰੀਕਾ ਦਾ ਵੀਜ਼ਾ ਐਕਸਟੈਂਸ਼ਨ ਕਰਵਾ ਲੈਂਦੇ ਸਨ। ਵੀਜ਼ਾ ਐਕਸਟੈਂਸ਼ਨ ਤੋਂ ਬਾਅਦ ਪਾਸਪੋਰਟ ‘ਤੇ ਮੋਹਰ ਲਗਾਉਣ ਲਈ ਨਵੀਆਂ ਤਰੀਕਾਂ ਨਾਲ ਦੁਬਾਰਾ ਕੰਮ ਕਰਨਾ ਪਵੇਗਾ। ਭਾਵੇਂ ਉਹ ਅਮਰੀਕਾ ਤੋਂ ਬਾਹਰ ਜਾ ਰਹੇ ਹਨ ਅਤੇ ਦੁਬਾਰਾ ਉੱਥੇ ਵਾਪਸ ਜਾਣਾ ਚਾਹੁੰਦੇ ਹਨ, ਸਟੈਂਪਿੰਗ ਦੀ ਲੋੜ ਹੁੰਦੀ ਹੈ। ਵੀਜ਼ਾ ਰੀ-ਸਟੈਂਪਿੰਗ ਸਿਰਫ ਕਿਸੇ ਵੀ ਅਮਰੀਕੀ ਕੌਂਸਲੇਟ ਵਿੱਚ ਹੀ ਕੀਤੀ ਜਾ ਸਕਦੀ ਹੈ। ਇਹ H1B ਵੀਜ਼ਾ ਇੱਕ ਵਾਰ ਵਿੱਚ 3 ਸਾਲਾਂ ਲਈ ਜਾਰੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਤੁਰਕੀ ‘ਚ ਭੂਚਾਲ ਦੇ 94 ਘੰਟਿਆਂ ਮਗਰੋਂ ਮਲਬੇ ਤੋਂ ਕੱਢਿਆ ਗਿਆ ਨੌਜਵਾਨ, ਪਿਸ਼ਾਬ ਪੀ ਕੇ ਰਿਹਾ ਜਿਉਂਦਾ
ਹੁਣ ਤੱਕ ਵਿਦੇਸ਼ੀਆਂ ਲਈ ਅਮਰੀਕਾ ਵਿੱਚ ਰਹਿਣਾ ਅਤੇ ਕੰਮ ਕਰਨਾ ਬਹੁਤ ਮੁਸ਼ਕਲ ਸੀ। ਖਾਸ ਤੌਰ ‘ਤੇ ਜਦੋਂ ਲੋਕਾਂ ਨੂੰ ਅਮਰੀਕਾ ਦੇ ਵੀਜ਼ੇ ਦੀ ਲੰਮੀ ਕਰਨੀ ਹੋਵੇ ਅਤੇ ਇਸ ਲਈ ਲੋਕਾਂ ਨੂੰ 800 ਤੋਂ 1000 ਦਿਨਾਂ ਤੱਕ ਇੰਤਜ਼ਾਰ ਕਰਨਾ ਪੈਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: