ਹਰਿਆਣਾ ਤੋਂ ਕਾਂਗਰਸ ਸਾਂਸਦ ਦੀਪੇਂਦਰ ਹੁੱਡਾ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਮਾਮਲੇ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਲੈ ਕੇ ਬਿਆਨ ‘ਤੇ ਵਿਵਾਦ ਮਗਰੋਂ ਸਫਾਈ ਦਿੱਤੀ ਹੈ। ਹੁੱਡਾ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਨਹੀਂ ਦੱਸਿਾ।
ਉਨ੍ਹਾਂ ਕਿਹਾ ਕਿ ਮੇਰੀ ਕਦੇ ਅਜਿਹੀ ਭਾਵਨਾ ਨਹੀਂ ਰਹੀ ਕਿ ਕਿਸੇ ਨੂੰ ਠੇਸ ਪਹੁੰਚੇ। ਸਿੱਖ ਸਮਾਜ ਦਾ ਹਮੇਸ਼ਾ ਅਸੀਂ ਸਾਥ ਦਿੱਤਾ ਹੈ। ਸਿੱਖ ਸਮਾਜ ਦੇ ਨਾਲ ਸਾਡੇ ਪਰਿਵਾਰ ਦਾ ਭਾਈਚਾਰਾ ਹੈ। ਹਰ ਸੰਘਰਸ਼ ਵਿਚ ਅਸੀਂ ਇਕ-ਦੂਜੇ ਦੇ ਨਾਲ ਰਹੇ ਹਾਂ। ਮੇਰੇ ਦਾਦਾ-ਪੜਦਾਦਾ ਜੀ 1908 ਵਿਚ ਪਗੜੀ ਸੰਭਾਲ ਜੱਟਾ ਅੰਦੋਲਨ ਵਿਚ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਅਜੀਤ ਸਿੰਘ ਦੇ ਨਾਲ ਸਾਡੇ ਇਲਾਕੇ ਵਿਚ ਚੌਧਰੀ ਮਾਥੂਰਾਮ ਜੀ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ।
ਜਦੋਂ ਕਿਸਾਨਾਂ ‘ਤੇ ਅਤਿਆਚਾਰ ਹੋਇਆ, 750 ਕਿਸਾਨਾਂ ਦੀ ਮੌਤ ਹੋਈ ਸੀਉਸ ਸਮੇਂ ਵੀ ਅਸੀਂ ਸਭ ਤੋਂ ਅੱਗੇ ਆ ਕੇ ਕਿਸਾਨਾਂ ਦਾ ਸਾਥ ਦਿੱਤਾ। 84 ਦੇ ਦੰਗਿਆਂ ਵਿਚ ਬਹੁਤ ਵੱਡਾ ਅਨਿਆਂ ਹੋਇਆ ਹੈ। ਜੋ ਵੀ ਦੋਸ਼ੀ ਹੈ, ਉਨ੍ਹਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ। ਇਹੀ ਸਾਡਾ ਸਟੈਂਡ ਹੈ। ਅਸੀਂ ਪੂਰੀ ਤਰ੍ਹਾਂ ਤੋਂ ਸਿੱਖ ਸਮਾਜ ਦੇ ਨਾਲ ਹਾਂ।
ਇਹ ਵੀ ਪੜ੍ਹੋ : ‘ਪ੍ਰਵਾਸੀਆਂ ‘ਤੇ ਹੋ ਰਹੇ ਹ/ਮਲਿ/ਆਂ ਨੂੰ ਵਿਰੋਧੀ ਪਾਰਟੀਆਂ ਦੇ ਰਹੀਆਂ ਹਵਾ’ ਕੈਨੇਡਾ ‘ਚ ਗੁਰੂਘਰ ‘ਤੇ ਹੋਏ ਹਮਲੇ ‘ਤੇ ਬੋਲੇ MP Ruby Sahota
ਹੁੱਡਾ ਨੇ ਕਿਹਾ ਕਿ 1984 ਦੇ ਦੰਗਿਆਂ ਲਈ ਜਿਹੜੇ ਲੋਕਾਂ ‘ਤੇ ਦੋਸ਼ ਲੱਗੇ ਹਨ, ਉਨ੍ਹਾਂ ਖਿਲਾਫ ਕਾਨੂੰਨ ਮੁਤਾਬਕ ਸਜ਼ਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੰਗਿਆਂ ਦੇ ਮੁਲਜ਼ਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਦੇਣ ਦੀ ਗੱਲ ਨਹੀਂ ਕੀਤੀ ਗਈ ਹੈ। ਦਰਅਸਲ ਸੱਜਣ ਕੁਮਾਰ ਨੂੰ ਲੈ ਕੇ ਦੀਪੇਂਦਰ ਹੁੱਡਾ ਦੀ ਟਿੱਪਣੀ ਸਾਹਮਣੇ ਆਉਣ ਦੇ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਆਲੋਚਨਾ ਸ਼ੁਰੂ ਹੋ ਗਈ ਸੀ। ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਨੂੰ ਲੈ ਕੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢਿਆ ਗਿਆ। ਉਨ੍ਹਾਂ ਦੁਹਰਾਇਆ ਕਿ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਮਾਮਲੇ ਵਿਚ ਨਿਆਂ ਹੋਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








