ਸਿਰਸਾ ਡੇਰਾ ਸੱਦਾ ਸੌਦਾ ਦੇ ਮੁਖੀ ਰਾਮ ਰਹੀਮ ਨੇ ਦੀ ਪੈਰੋਲ ਖਤਮ ਹੋ ਗਈ ਹੈ ਤੇ ਅੱਜ ਮੁੜ ਉਸ ਨੂੰ ਸੁਨਾਰੀਆ ਜੇਲ੍ਹ ਲਿਜਾਇਆ ਜਾਵੇਗਾ। ਸਖਤ ਸੁਰੱਖਿਆ ਹੇਠ ਰਾਮ ਰਹੀਮ ਰੋਹਤਕ ਲਿਆਂਦਾ ਜਾਵੇਗਾ । ਦੱਸ ਦੇਈਏ ਕਿ ਡੇਰਾ ਮੁਖੀ 30 ਦਿਨਾਂ ਦੀ ਪੈਰੋਲ ‘ਤੇ ਸੀ।
ਪੈਰੋਲ ਖਤਮ ਹੋਣ ਤੋਂ ਇਕ ਦਿਨ ਪਹਿਲਾਂ ਰਾਮ ਰਹੀਮ ਨੇ ਪੁਰਾਣੇ ਡੇਰੇ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ। ਹਾਲਾਂਕਿ ਅਜੇ ਵੀ ਨਿਰਮਾਣ ਕੰਮ ਚੱਲ ਰਿਹਾ ਹੈ ਪਰ ਰਾਮ ਰਹੀਮ ਨੂੰ ਦੁਬਾਰਾ ਰੋਹਤਕ ਦੀ ਸੁਨਾਰੀਆ ਜੇਲ੍ਹ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਡੇਰਾ ਮੁਖੀ ਨੇ ਡੇਰੇ ਦਾ ਸ਼ੁੱਭ ਮਹੂਰਤ ਕਰਕੇ ਸੰਗਤ ਦੀ ਸੇਵਾ ਲਈ ਖੋਲ੍ਹ ਦਿੱਤਾ ਹੈ।
ਇਹ ਵੀ ਪੜ੍ਹੋ : ਮੋਦੀ ਕੈਬਨਿਟ ‘ਚ ਹੋ ਸਕਦਾ ਹੈ ਵੱਡਾ ਫੇਰਬਦਲ, ਕਈ ਨਵੇਂ ਚਿਹਰਿਆਂ ਦੇ ਸ਼ਾਮਲ ਹੋਣ ਦੀ ਚਰਚਾ ਤੇ ਕਈਆਂ ਦੀ ਹੋ ਸਕਦੀ ਛੁੱਟੀ!
ਡੇਰੇ ਨਾਲ ਜੁੜੇ ਲੋਕਾਂ ਮੁਤਾਬਕ ਪਿਛਲੀ ਵਾਰ ਜਨਵਰੀ ਵਿਚ ਪੈਰੋਲ ‘ਤੇ ਆਉਣ ਮਗਰੋ ਡੇਰਾ ਮੁਖੀ ਨੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾਇਆ ਸੀ। ਪਹਿਲਾਂ ਇਥੇ ਸਾਧਾਰਨ ਪ੍ਰਵੇਸ਼ ਦੁਆਰ ਬਣੇ ਹੋਏ ਸਨ ਪਰ ਹੁਣ ਇਨ੍ਹਾਂ ਨੂੰ ਨਵਾਂ ਰੂਪ ਦੇ ਦਿੱਤਾ ਗਿਆ ਹੈ। ਹਾਲਾਂਕਿ ਅਜੇ ਕੰਮ ਬਾਕੀ ਹੈ ਪਰ ਡੇਰਾ ਮੁਖੀ ਨੇ ਇਸ ਨੂੰ ਸਾਧ ਸੰਗਤ ਨੂੰ ਸਮਰਪਿਤ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









