ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਜਿੱਥੇ ਵੀ ਜਾਂਦੇ ਹਨ, ਪੰਜਾਬ ਬਾਰੇ ਗੱਲ ਕਰਦੇ ਹਨ, ਪਰ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਜਨੀਤੀ ਨਾਲੋਂ ਮਨੋਰੰਜਨ ਵਿੱਚ ਵਧੇਰੇ ਖੁਸ਼ ਹਨ। ਪੰਜਾਬ ਦੀ ਰਾਜਨੀਤੀ ਦਾ “ਨਵਾਂ ਚਿਹਰਾ” ਬਣਨ ਦੀਆਂ ਮੰਗਾਂ ਦਾ ਜਵਾਬ ਦਿੰਦੇ ਹੋਏ, ਦਿਲਜੀਤ ਨੇ ਨਿਮਰਤਾ ਨਾਲ “ਕਦੇ ਨਹੀਂ” ਕਹਿ ਕੇ ਇਨਕਾਰ ਕਰ ਦਿੱਤਾ। ਅਜਿਹਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਸਮਾਗਮ ਵਿੱਚ ਗਰਮਖਿਆਲੀ ਪਦਰਸ਼ਨਕਾਰੀਆਂ ਨੂੰ ਝਾੜ ਲਾਈਤੇ ਜਿਮੀ ਫੇਲਨ ਦੇ ਸ਼ੋਅ ਵਿਚ ਪੰਜਾਬ ਦੇ ਇਤਿਹਾਸ ਬਾਰੇ ਗੱਲ ਕੀਤੀ ਸੀ।

ਪੰਜਾਬ ਦੇ ਇੱਕ ਪ੍ਰਮੁੱਖ ਅਖ਼ਬਾਰ ਵਿੱਚ ਇੱਕ ਲੇਖ ਵਿੱਚ ਉਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਦਾ ਨਵਾਂ ਚਿਹਰਾ ਦੱਸਿਆ ਗਿਆ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ। ਕੁਝ ਲੋਕਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ, ਜਦੋਂ ਕਿ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਡਰ ਸੀ ਕਿ ਰਾਜਨੀਤੀ ਵਿੱਚ ਉਨ੍ਹਾਂ ਦੇ ਪ੍ਰਵੇਸ਼ ਨਾਲ ਫਿਲਮਾਂ ਅਤੇ ਸੰਗੀਤ ਤੋਂ ਦੂਰੀ ਬਣ ਸਕਦੀ ਹੈ। ਦਿਲਜੀਤ ਦੋਸਾਂਝ ਨੇ ਪੂਰੇ ਮੁੱਦੇ ‘ਤੇ ਜਵਾਬ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਰਾਜਨੀਤੀ ਉਨ੍ਹਾਂ ਦਾ ਰਸਤਾ ਨਹੀਂ ਹੈ। ਪੰਜਾਬੀ ਵਿੱਚ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਉਹ ਕਦੇ ਵੀ ਰਾਜਨੀਤੀ ਵਿੱਚ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਦਾ ਅਸਲ ਉਦੇਸ਼ ਲੋਕਾਂ ਦਾ ਮਨੋਰੰਜਨ ਕਰਨਾ ਹੈ।
ਪੋਸਟ ਦਾ ਜਵਾਬ ਦਿੰਦੇ ਹੋਏ, ਦਿਲਜੀਤ ਨੇ ਅਪੀਲ ਨੂੰ ਠੁਕਰਾ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਉਹ ਅਦਾਕਾਰੀ ਅਤੇ ਸੰਗੀਤ ਵਿੱਚ ਵਧੇਰੇ ਖੁਸ਼ ਹਨ। ਉਨ੍ਹਾਂ ਲਿਖਿਆ, “ਕਦੇ ਵੇ ਨਹੀਂ… ਮੇਰਾ ਕੰਮ ਮਨੋਰੰਜਨ ਕਰਨਾ। ਮੈਂ ਆਪਣੇ ਖੇਤਰ ਵਿੱਚ ਬਹੁਤ ਖੁਸ਼ ਹਾਂ। ਤੁਹਾਡਾ ਬਹੁਤ ਧੰਨਵਾਦ।” ਇਸ ‘ਤੇ ਇੱਕ ਪ੍ਰਸ਼ੰਸਕ ਨੇ ਕਿਹਾ, “ਧੰਨਵਾਦ! ਰਾਜਨੀਤੀ ਵਿੱਚ ਸ਼ਾਮਲ ਹੋ ਕੇ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਬਰਬਾਦ ਨਾ ਕਰੋ। ਤੁਸੀਂ ਉਸ ਗੰਦੀ ਜਗ੍ਹਾ ਵਿੱਚ ਆਪਣੇ ਆਪ ਨੂੰ ਗੁਆ ਦਿਓਗੇ।” ਇੱਕ ਹੋਰ ਨੇ ਲਿਖਿਆ, “ਵਧੀਆ ਜਵਾਬ।”

ਦਿਲਜੀਤ ਦੋਸਾਂਝ ਨੇ ਨਾ ਸਿਰਫ਼ ਪੰਜਾਬ ਵਿੱਚ ਸਗੋਂ ਦੁਨੀਆ ਭਰ ਵਿੱਚ ਆਪਣੇ ਲਈ ਇੱਕ ਸਥਾਨ ਬਣਾਇਆ ਹੈ। ਸੰਗੀਤ ਤੋਂ ਲੈ ਕੇ ਫਿਲਮਾਂ ਤੱਕ, ਉਨ੍ਹਾਂ ਨੇ ਆਪਣੀ ਮਿਹਨਤ ਨਾਲ ਇੱਕ ਵਿਲੱਖਣ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਅਤੇ ਹਿੰਦੀ ਫਿਲਮਾਂ ਦੋਵਾਂ ਵਿੱਚ ਇੱਕ ਮਜ਼ਬੂਤ ਪ੍ਰਸ਼ੰਸਕ ਫਾਲੋਇੰਗ ਪ੍ਰਾਪਤ ਹੈ। ਹਾਲ ਹੀ ਵਿੱਚ, ਦਿਲਜੀਤ ਨੇ ਇੱਕ ਅੰਤਰਰਾਸ਼ਟਰੀ ਸ਼ੋਅ ਵਿੱਚ ਭਾਰਤ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਉਹ ਪ੍ਰਸਿੱਧ ਅਮਰੀਕੀ ਸ਼ੋਅ “ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੇਲਨ” ਵਿੱਚ ਨਜਰ ਆਏ, ਜਿੱਥੇ ਉਨ੍ਹਾਂ ਨੇ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਸੰਘਰਸ਼ਾਂ ਅਤੇ ਇਤਿਹਾਸ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਇਹ ਵੀ ਪੜ੍ਹੋ : Alien ਹੁੰਦੇ ਨੇ ਜਾ ਨਹੀਂ? ਟਰੰਪ ਨੇ ਤੋੜੀ ਚੁੱਪੀ, UFO ਨਾਲ ਜੁੜੀਆਂ ਸੀਕ੍ਰੇਟ ਫਾਈਲਾਂ ਕੀਤੀਆਂ ਜਨਤਕ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










