ਜਲੰਧਰ ਦੇ ਪਿੰਡ ਦੋਸਾਂਝ ਕਲਾਂ ਦੇ ਰਹਿਣ ਵਾਲੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮਾਂ ਸੁਖਵਿੰਦਰ ਕੌਰ ਦਾ ਚਿਹਰਾ ਰਿਵੀਲ ਕੀਤਾ। ਕੈਨੇਡਾ ਵਿਚ ਹੋਏ ਸ਼ੋਅ ਦੌਰਾਨ ਦਿਲਜੀਤ ਖੁਦ ਆਪਣੀ ਮਾਂ ਨੂੰ ਸਟੇਜ ‘ਤੇ ਲੈ ਕੇ ਆਇਆ ਅਤੇ ਦੁਨੀਆ ਨੂੰ ਦੱਸਿਆ ਕਿ ਇਹ ਮੇਰੀ ਮਾਂ ਹੈ।
ਦਿਲਜੀਤ ਨੇ ਕਿਹਾ ਕਿ ਮੈਂ ਅੱਜ ਜਿਸ ਮੁਕਾਮ ‘ਤੇ ਹਾਂ ਆਪਣੀ ਮਾਂ ਕਰਕੇ ਹਾਂ। ਫੈਮਿਲੀ ਲਾਈਫ ਨੂੰ ਹਮੇਸ਼ਾ ਸੀਕ੍ਰੇਟ ਰੱਖਣ ਵਾਲੇ ਦਿਲਜੀਤ ਦੋਸਾਂਝ ਜਿਵੇਂ ਹੀ ਮਾਂ ਨੂੰ ਸਟੇਜ ‘ਤੇ ਲੈ ਕੇ ਆਏ ਆਡੀਅੰਸ ਉਤਸ਼ਾਹ ਨਾਲ ਭਰ ਗਈ। ਦਿਲਜੀਤ ਦੀ ਮਾਂ ਨੇ ਵੀ ਬੇਟੇ ਦਾ ਸ਼ੋਅ ਦੇਖਿਆ।

ਦਿਲਜੀਤ ਦੀ ਮਾਂ ਨੇ ਉਸ ਨੂੰ ਸਟੇਜ ‘ਤੇ ਗਲੇ ਲਾਇਆ। ਦਿਲਜੀਤ ਨੇ ਮਾਂ ਨਾਲ ਹੱਥ ਮਿਲਾਇਆ। ਮਾਂ ਨੂੰ ਗਲੇ ਲਾਇਆ ਤੇ ਆਸ਼ੀਰਵਾਦ ਮੰਗਿਆ। ਦਿਲਜੀਤ ਦ ਮਾਂ ਨੇ ਬੇਟੇ ਦੀ ਪਿੱਠ ਥਾਪੜੀ ਤੇ ਫਿਰ ਚਲੀ ਗਈ।
ਇਹ ਵੀ ਪੜ੍ਹੋ : ਰਾਘਵ ਚੱਢਾ, ਸੰਦੀਪ ਪਾਠਕ ਤੇ ਅਸ਼ੋਕ ਮਿੱਤਲ BJP ‘ਚ ਸ਼ਾਮਲ, ਨਿਤਿਨ ਨਵੀਨ ਨੇ ਮੂੰਹ ਮਿੱਠਾ ਕਰਾ ਕੀਤਾ ਸਵਾਗਤ!
ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ਵਿਚ ਦਿਲਜੀਤ ਨੇ ਆਪਣੇ ਸ਼ੋਅ ਨਾਲ ਨਵਾਂ ਇਤਿਹਾਸ ਰਚਿਆ। ਪੰਜਾਬੀ ਗਲੋਬਲ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਧਮਾਕੇਦਾਰ ਆਗਾਜ ਕੀਤਾ। ਹਾਊਸਫੁਲ ਸਟੇਡੀਅਮ ਵਿਚ ਲਗਭਗ 50 ਹਜਾਰ ਤੋਂ ਵੱਧ ਦਰਸ਼ਕ ਵਿਚਾਲੇ ਦਿਲਜੀਤ ਨੇ ਗੋਟ ਅਤੇ ਲਵਰ ਵਰਗੇ ਆਪਣੇ ਸੁਪਹਿਟ ਗਾਣਿਆਂ ਨਾਲ ਪਰਫਾਰਮੈਂਸ ਦਿੱਤੀ। ਇਸ ਨਾਲ ਪੂਰਾ ਵੈਨਕੂਵਰ ਝੂਮ ਉਠਿਆ। ਅਤਿ-ਆਧੁਨਿਕ ਸਟੇਜ ਲਾਈਟਿੰਗ ਅਤੇ ਦਿਲਜੀਤ ਦੇ ਦਸਤਖਤ ਸ਼ੈਲੀ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਵੈਨਕੂਵਰ ਵਿੱਚ ਇਸ ਇਤਿਹਾਸਕ ਸਫਲਤਾ ਤੋਂ ਬਾਅਦ, ਇਹ ਟੂਰ ਹੁਣ ਕੈਲਗਰੀ ਅਤੇ ਟੋਰਾਂਟੋ ਵਰਗੇ ਸ਼ਹਿਰਾਂ ਵੱਲ ਜਾਵੇਗਾ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਪੈਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:











