ਸੌਗੀ (ਕਿਸ਼ਮਿਸ਼) ਅਤੇ ਮੂੰਗਫਲੀ ਇਹ ਦੋਵਾਂ ਦਾ ਸੇਵਨ ਲੋਕ ਅਕਸਰ ਸ਼ਾਮ ਵੇਲੇ ਸਨੈਕਸ ਵਿਚ ਕਰਦੇ ਨੇ ਪਰ ਕੀ ਤੁਸੀਂ ਜਾਣਦੇ ਹੋ ਜੇ ਦੋਵਾਂ ਹੀ ਡਰਾਈ ਫਰੂਟਸ ਨੂੰ ਭਿਓਂ ਦਿੱਤਾ ਜਾਵੇ ਤਾਂ ਇਨ੍ਹਾਂ ਪੋਸ਼ਕ ਤੱਤ ਦੀ ਮਾਤਰਾ ਕਈ ਗੁਣਾ ਵਧ ਜਾਂਦਾ ਹੈ। ਸਵੇਰੇ ਖਾਲੀ ਪੇਟ ਭਿਗੋਏ ਹੋਏ ਕਿਸ਼ਮਿਸ਼ ਅਤੇ ਮੂੰਗਫਲੀ ਨੂੰ ਖਾਣ ਨਾਲ ਸਿਹਤ ਨੂੰ ਵੀ ਕਈ ਬਿਹਤਰੀਨ ਫਾਇਦੇ ਮਿਲਦੇ ਹਨ। ਆਯੁਰਵੇਦ ਵਿਚ ਵੀ ਖਾਲੀ ਪੇਟ ਭਿੱਜੀ ਹੋਈ ਕਿਸ਼ਮਿਸ਼ ਅਤੇ ਮੂੰਗਫਲੀ ਦੇ ਸੇਵਨ ਨੂੰ ‘ਅੰਮ੍ਰਿਤ ਸਮਾਨ’ ਨਾਸ਼ਤਾ ਕਿਹਾ ਜਾਂਦਾ ਹੈ, ਜੋ ਸਰੀਰ ਦੀ ਕਮਜੋਰੀ ਅਤੇ ਸੁਸਤੀ ਨੂੰ ਦੂਰ ਕਰਨ ਵਿਚ ਬਹੁਤ ਪ੍ਰਭਾਵੀ ਹੈ। ਚੱਲੋ ਜਾਣਦੇ ਹਾਂ ਉਹ ਫਾਇਦੇ ਕਿਹੜੇ ਹਨ ਅਤੇ ਸੇਵਨ ਦਾ ਸਹੀ ਤਰੀਕਾ ਕੀਤਾ ਹੈ?
ਕਿਸ਼ਮਿਸ਼ ਅਤੇ ਮੂੰਗਫਲੀ ਹੈ ਪੌਸ਼ਟਿਕ ਤੱਤਾਂ ਦਾ ਭੰਡਾਰ :
ਕਿਸ਼ਮਿਸ਼ ਅਤੇ ਮੂੰਗਫਲੀ ਦਾ ਮੇਲ ਪੋਸ਼ਕ ਤੱਤਾਂ ਦਾ ਭੰਡਾਰ ਮੰਨਿਆ ਜਾਂਦ ਹੈ। ਇਹ ਸੰਯੋਜਨ ਪ੍ਰੋਟੀਨ, ਹੈਲਦੀ ਫੈਟ, ਫਾਈਬਰ ਅਤੇ ਕਈ ਜਰੂਰੀ ਵਿਟਾਮਿਨ ਤੇ ਖਣਿਜਾਂ ਦਾ ਚੰਗਾ ਸਰੋਤ ਹੈ ਜੋ ਤੁਹਾਡੀ ਸਿਹਤ ਨੂੰ ਬਿਹਤਰ ਕਰਦਾ ਹੈ।

ਖਾਲੀ ਪੇਟ ਭਿੱਜੇ ਹੋਏ ਕਿਸ਼ਮਿਸ਼ ਅਤੇ ਮੂੰਗਫਲੀ ਦੇ ਫਾਇਦੇ :
ਪਾਚਨ ਕਿਰਿਆ ਵਿੱਚ ਸੁਧਾਰ : ਭਿੱਜੇ ਹੋਏ ਕਿਸ਼ਮਿਸ਼ ਅਤੇ ਮੂੰਗਫਲੀ ਦਾ ਮੇਲ ਪਾਚਨ ਲਈ ਇੱਕ ਬਿਹਤਰੀਨ ਕੁਦਰਤੀ ਤਰੀਕਾ ਮੰਨਿਆ ਜਾਂਦਾ ਹੈ। ਇਹ ਮਿਸ਼ਰਣ ਕਬਜ ਤੋਂ ਰਾਹਤ ਦਿਵਾਉਣ, ਅੰਤੜੀਆਂ ਨੂੰ ਸਾਫ ਕਰਨ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿਚ ਸਹਾਇਕ ਹੁੰਦਾ ਹੈ।
ਸਰੀਰ ਨੂੰ ਮਿਲਦੀ ਹੈ ਤੁਰੰਤ ਊਰਜਾ : ਸਵੇਰੇ ਭਿੱਜੀ ਹੋਈ ਕਿਸ਼ਮਿਸ਼ ਨੈਚੁਰਲ ਗਲੂਕੋਜ ਅਤੇ ਫ੍ਰਕਟੋਜ ਦਾ ਬਿਹਤਰੀਨ ਸੋਰਸ ਹੈ, ਜੋ ਤੁਰੰਤ ਊਰਜਾ ਪ੍ਰਦਾਨ ਕਰਦੀ ਹੈ, ਜਦਕਿ ਮੂੰਗਫਲੀ ਵਿਚ ਮੌਜੂਦ ਫੈਟ ਹੌਲੀ ਰਫਤਾਰ ਤੋਂ ਸਰੀਰ ਨੂੰ ਊਰਜਾ ਪ੍ਰਦਨ ਕਰਦ ਹੈ, ਜਿਸ ਇਹ ਸਹਿਣ ਸ਼ਕਤੀ ਵਧਾਉਣ ਅਤੇ ਥਕਾਵਟ ਘੱਟ ਕਰਨ ਦੇ ਲਈ ਇੱਕ ਬਿਹਤਰੀਨ ਤਰੀਕਾ ਹੈ।
ਹਾਰਟ ਦੀ ਹੈਲਥ ਹੁੰਦੀ ਏ ਬਿਹਤਰ : ਇਹ ਮਿਸ਼ਰਣ, ਖਾਸ ਕਰਕੇ ਗੂੜ੍ਹੇ ਰੰਗ ਦੀ ਕਿਸ਼ਮਿਸ਼ (ਮੁਨੱਕੇ) ਦੇ ਨਾਲ, ਹਾਈ ਪੋਟੇਸ਼ੀਅਮ ਅਤੇ ਐਂਟੀ ਆਕਸੀਡੈਂਟ ਕਾਰਨ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਦਿਨ-ਦਿਹਾੜੇ ਵੱਡੀ ਲੁੱਟ, ਸਕੂਟਰੀ ‘ਤੇ ਆਏ ਬੰਦਿਆਂ ਨੇ ਪਿ.ਸ.ਤੌਲ ਦੀ ਨੋਕ ‘ਤੇ ਲੁੱਟਿਆ ਬੈਂਕ!
ਕਿਵੇਂ ਸੇਵਨ ਕਰੀਏ?
ਇੱਕ ਮੁੱਠੀ ਭਰ ਮੂੰਗਫਲੀ ਅਤੇ 6-10 ਕਾਲੇ ਸੌਗੀ (ਮੁਨੱਕੇ) ਰਾਤ ਭਰ ਇੱਕ ਗਲਾਸ ਪਾਣੀ ਵਿੱਚ ਭਿਓ ਦਿਓ। ਸਵੇਰੇ ਖਾਲੀ ਪੇਟ ਇਨ੍ਹਾਂ ਦਾ ਸੇਵਨ ਕਰੋ। ਤੁਸੀਂ ਸੌਗੀ ਨੂੰ ਭਿੱਜਣ ਲਈ ਵਰਤਿਆ ਜਾਣ ਵਾਲਾ ਪਾਣੀ ਵੀ ਪੀ ਸਕਦੇ ਹੋ, ਕਿਉਂਕਿ ਇਸ ਵਿੱਚ ਘੁਲਣਸ਼ੀਲ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਵੇਰ ਦੀ ਰੁਟੀਨ ਵਿਚ ਕੈਫੀਨਯੁਕਤ ਡ੍ਰਿੰਕ ਦੀ ਬਜਾਏ ਇੱਕ ਕੁਦਰਤੀ ਉਤੇਜਕ ਵਜੋਂ ਕੰਮ ਕਰਦੀ ਹੈ।
(ਨੋਟ-ਇਸ ਲੇਖ ਵਿੱਚ ਸੁਝਾਏ ਗਏ ਸੁਝਾਅ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਕੋਈ ਵੀ ਫਿਟਨੈਸ ਪ੍ਰੋਗਰਾਮ ਸ਼ੁਰੂ ਕਰਨ, ਖੁਰਾਕ ਵਿੱਚ ਕੋਈ ਬਦਲਾਅ ਕਰਨ, ਜਾਂ ਕਿਸੇ ਵੀ ਬੀਮਾਰੀ ਲਈ ਕੋਈ ਹੋਰ ਉਪਾਅ ਕਰਨ ਤੋਂ ਪਹਿਲਾਂ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਲਓ।)
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









