ਸਾਬਕਾ ਏਅਰ ਮਾਰਸ਼ਲ ਜੀਤੇਂਦਰ ਮਿਸ਼ਰਾ ਅਯੁੱਧਿਆ ਰਾਮ ਮੰਦਰ ਟਰੱਸਟ ਦੇ ਪਹਿਲੇ CEO ਹੋਣਗੇ। ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਇਸ ਦਾ ਐੈਲਾਨ ਕੀਤਾ। ਮਿਸ਼ਰਾ ਨੇ ਆਪ੍ਰੇਸ਼ਨ ਸਿੰਦੂਰ ਵਿਚ ਪੱਛਮੀ ਫੌਜ ਕਮਾਨ ਨੂੰਲੀਡ ਕੀਤਾ ਸੀ ਤੇ ਏਅਰਫੋਰਸ ਵਿਚ 39 ਸਾਲ ਕੰਮ ਕੀਤਾ।
ਟਰੱਸਟ ਦੇ ਖਜ਼ਾਨਚੀ ਗੋਵਿੰਦ ਦੇਵ ਗਿਰੀ ਨੂੰ ਨਵਾਂ ਜਨਰਲ ਸਕੱਤਰ ਬਣਾਇਆ ਗਿਆ ਹੈ। ਬੈਠਕ ਵਿਚ ਟਰੱਸਟੀ ਬਣਾਏ ਗਏ ਮਹੇਸ਼ ਭਾਗਚੰਦਕਾ ਨੂੰ ਖਜ਼ਾਨਚੀ ਦਾ ਚਾਰਜ ਦਿੱਤਾ ਗਿਆ। ਨਵੇਂ ਸੀਈਓ ਤੇ ਉਪ-ਖਜ਼ਾਨਚੀ ਜਨਰਲ ਸਕੱਤਰ ਗੋਵਿੰਦ ਦੇਵ ਗਿਰੀ ਨੂੰ ਹੀ ਰਿਪੋਰਟ ਕਰਨਗੇ।
ਟਰੱਸਟ ਵਿਚ ਦਿੱਲੀ ਦੇ ਮਹੇਸ਼ ਭਾਗਚੰਦਕਾ ਸਣੇ 3 ਹੋਰ ਮੈਂਬਰ ਵੀ ਬਣਾਏ ਗਏ ਹਨ। ਇਨ੍ਹਾਂ ਵਿਚ ਅਯੁੱਧਿਆ ਦੇ ਐਡਵੋਕੇਟ ਮਦਨ ਮੋਹਨ ਪਾਂਡੇਯ ਤੇ RSS ਸਮਰਥਕ ਸ਼ਿਕੋਹਾਬਾਦ ਦੀ ਨਿਰਮਲਾ ਯਾਦਵ ਸ਼ਾਮਲ ਹੈ। ਨਿਰਮਲਾ ਯਾਦਵ ਟਰੱਸਟ ਦੀ ਪਹਿਲੀ ਮਹਿਲਾ ਟਰੱਸਟੀ ਹੋਵੇਗੀ।
ਇਹ ਵੀ ਪੜ੍ਹੋ : ਤਮਿਲਨਾਡੂ ਦੇ 52 ਮੰਦਰਾਂ ‘ਚ ਸਮਾਰਟਫੋਨ ਬੈਨ, ਸ਼ਰਧਾਲੂਆਂ ਨੂੰ 5 ਰੁਪਏ ‘ਚ ਜਮ੍ਹਾਂ ਕਰਵਾਉਣੇ ਪੈਣਗੇ ਫੋਨ
ਇਹ ਬਦਲਾਅ ਮੰਦਰ ਵਿਚ ਚੜ੍ਹਾਵੇ ਦੀ ਚੋਰੀ ਦਾ ਮਾਮਲਾ ਸਾਹਮਣੇ ਆਉਣ ਦੇ 3 ਮਹੀਨੇ ਬਾਅਦ ਹੋਇਆ। ਇਸ ਮਾਮਲੇ ਵਿਚ 8 ਮੁਲਜ਼ਮ ਜੇਲ੍ਹ ਵਿਚ ਹਨ। ਇਸ ਦੇ ਬਾਅਦ 2 ਜੁਲਾਈ ਨੂੰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਤੇ ਟਰੱਸਟੀ ਅਨਿਲ ਮਿਸ਼ਰਾ ਨੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਦੇ ਬਾਅਦ ਰਿਟਾਇਰਡ IFS ਕ੍ਰਿਸ਼ਨ ਮੋਹਨ ਨੂੰ ਕਾਰਜਕਾਰੀ ਜਨਰਲ ਸਕੱਤਰ ਬਣਾਇਆ ਗਿਆ ਸੀ। ਉਹ 58 ਦਿਨਾਂ ਤੱਕ ਅਹੁਦੇ ‘ਤੇ ਰਹੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








