ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਨ ਸ਼ਾਹ ਨੇ ਹੜ੍ਹ ਰਾਹਤ ਤੇ ਬਚਾਅ ਕੰਮਾਂ ਵਿਚ ਮਦਦ ਲਈ ਸੰਸਦ ਵਿਚ ਭਾਰਤ ਤੇ ਚੀਨ ਦਾ ਧੰਨਵਾਦ ਕੀਤਾ। ਸੰਸਦ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹ ਭਾਰਤ ਨੇ ਸਮੇਂ ‘ਤੇ ਰਾਹਤ ਸਮੱਗਰੀ, ਤਕਨੀਕੀ ਟੀਮਾਂ ਤੇ ਐਮਰਜੈਂਸੀ ਮਦਦ ਭੇਜੀ।
ਭਾਰਤ ਨੇ ਰਾਹਤ ਸਮੱਗਰੀ ਦੀ 5ਵੀਂ ਖੇਪ ਭੇਜੀ ਹੈ। ਭਾਰਤੀ ਟੀਮਾਂ ਸੁਰੰਗਾਂ ਵਿਚ ਸਰਚ ਆਪ੍ਰੇਸ਼ਨ ਤੇ ਲਾਸ਼ਾਂ ਦੀ ਪਛਾਣ ਵਿਚ ਮਦਦ ਕਰ ਰਹੀਆਂ ਹਨ ਤੇ ਦੂਜੇ ਪਾਸੇ ਚੀਨ ਨੇ ਗਿਯਰੋਂਗ ਬਾਰਡਰ ਤੱਕ ਜਾਣ ਵਾਲਾ ਹਾਈਵੇ ਖੋਲ੍ਹ ਦਿੱਤਾ ਹੈ ਜਿਸ ਨਾਲ ਰਾਹਤ ਦਲ ਪ੍ਰਭਾਵਿਤ ਇਲਾਕਿਆਂ ਤੱਕ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ‘ਆਪ’ ਆਗੂ ਦਿਨੇਸ਼ ਢੱਲ ਭਾਜਪਾ ‘ਚ ਹੋਏ ਸ਼ਾਮਿਲ, ਪੰਜਾਬ BJP ਪ੍ਰਧਾਨ ਕੇਵਲ ਢਿੱਲੋਂ ਦੀ ਅਗਵਾਈ ਹੇਠ ਜੁਆਇਨ ਕੀਤੀ ਪਾਰਟੀ
ਦੱਸ ਦੇਈਏ ਕਿ ਹੜ੍ਹਾਂ ਵਿਚ ਹੁਣ ਤੱਕ 1227 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4800 ਤੋਂ ਵਧ ਲਾਪਤਾ ਹਨ। ਕਈ ਹਾਡੀਰੋਪਾਵਰ ਪ੍ਰਾਜੈਕਟ ਦੇ ਮੁਲਾਜ਼ਮ ਵੀ ਲਾਪਤਾ ਹਨ। ਖਦਸ਼ਾ ਹੈ ਕਿ ਕੁਝ ਲੋਕ ਅਜੇ ਵੀ ਸੁਰੰਗਾਂ ਵਿਚ ਫਸੇ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








