ਜੇ ਤੁਸੀਂ ਵੀ ਸੜਕ ਕਿਨਾਰੇ ਗੱਡੀਆਂ ਤੋਂ ਅਖਬਾਰ ਵਿੱਚ ਲਪੇਟ ਕੇ ਗਰਮਾ-ਗਰਮ ਸਮੋਸੇ ਜਾਂ ਚਾਟ ਖਾਣ ਦਾ ਆਨੰਦ ਮਾਣਦੇ ਹੋ, ਤਾਂ ਸਾਵਧਾਨ ਰਹੋ। ਇਹ ਪਸੰਦ ਤੁਹਾਨੂੰ ਗੰਭੀਰ ਰੂਪ ਵਿੱਚ ਬਿਮਾਰ ਕਰ ਸਕਦੀ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਹੁਣ ਇਸ ਮਾਮਲੇ ‘ਤੇ ਸਖ਼ਤ ਰੁਖ਼ ਅਪਣਾਇਆ ਹੈ। FSSAI ਨੇ ਦੇਸ਼ ਭਰ ਦੇ ਸਾਰੇ ਭੋਜਨ ਵਿਕਰੇਤਾਵਾਂ, ਰੈਸਟੋਰੈਂਟ ਮਾਲਕਾਂ, ਸਟ੍ਰੀਟ ਫੂਡ ਵੈਂਡਰਸ ਅਤੇ ਫੂਡ ਬਿਜਨੈੱਸ ਕਰਨ ਵਾਲਿਆਂ ਨੂੰ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ, ਜਿਸ ਵਿੱਚ ਤੁਰੰਤ ਪ੍ਰਭਾਵ ਨਾਲ ਅਖਬਾਰ ਵਿੱਚ ਭੋਜਨ ਪੈਕ ਕਰਨ ਜਾਂ ਪਰੋਸਣ ‘ਤੇ ਪਾਬੰਦੀ ਲਗਾਈ ਗਈ ਹੈ।

ਇਹ ਫੈਸਲਾ ਮੁੰਬਈ ਵਿੱਚ ਹਾਲ ਹੀ ਵਿੱਚ ਹੋਈ ਇੱਕ ਵੱਡੀ ਕਾਰਵਾਈ ਤੋਂ ਬਾਅਦ ਆਇਆ ਹੈ। ਮੁੰਬਈ ਵਿੱਚ ਇੱਕ ਬਹੁਤ ਮਸ਼ਹੂਰ ਵੜਾ-ਪਾਵ ਵਿਕਰੇਤਾ ਗਾਹਕਾਂ ਨੂੰ ਅਖਬਾਰ ਵਿੱਚ ਭੋਜਨ ਪਰੋਸਦਾ ਅਤੇ ਪੈਕ ਕਰਦਾ ਪਾਇਆ ਗਿਆ। ਇਸ ਘਟਨਾ ਤੋਂ ਬਾਅਦ, FSSAI ਦੇ ਪੱਛਮੀ ਜ਼ੋਨ ਅਤੇ ਬ੍ਰਿਹਨਮੁੰਬਈ ਨਗਰ ਨਿਗਮ (BMC) ਨੇ ਸਾਂਝੇ ਤੌਰ ‘ਤੇ ਦੁਕਾਨ ਵਿਰੁੱਧ ਕਾਰਵਾਈ ਕੀਤੀ। ਇਸ ਘਟਨਾ ਤੋਂ ਬਾਅਦ, ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਦੁਕਾਨਦਾਰ ਜਾਂ ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ ਸਟ੍ਰੀਟ ਫੂਡ ਵੈਂਡਰਸ, ਰੈਸਟੋਰੈਂਟਾਂ, ਕਲਾਉਡ ਕਿਚਨ, ਕੇਟਰਰਾਂ, ਕੁਇਕ ਸਰਵਿਸ ਰੈਸਟੋਰੈਂਸਟ, ਫੂਡ ਸਟਾਲਾਂ, ਛੋਟੇ ਦੁਕਾਨਦਾਰਾਂ, ਮੋਬਾਈਲ ਫੂਡ ਵੈਂਡਰ, ਹਾਕਰ ਆਦਿ ‘ਤੇ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ
ਅਖਬਾਰ ਵਿਚ ਖਾਣਾ ਖ਼ਤਰਨਾਕ ਕਿਉਂ ਹੈ?
FSSAI ਨੇ ਇਸ ਦੇ ਪਿੱਛੇ ਗੰਭੀਰ ਕਾਰਨ ਦੱਸੇ ਹਨ। ਅਥਾਰਟੀ ਮੁਤਾਬਕ ਅਖ਼ਬਾਰ ਦੀ ਛਪਾਈ ਵਿੱਚ ਵਰਤੀ ਜਾਣ ਵਾਲੀ ਸਿਆਹੀ ਵਿੱਚ ਕਈ ਤਰ੍ਹਾਂ ਦੇ ਨੁਕਸਾਨਦੇਹ ਕੈਮੀਕਲ, ਰੰਗ, ਪਿਗਮੈਂਟ ਅਤੇ ਸੀਸੇ ਵਰਗੀਆਂ ਭਾਰੀ ਧਾਤਾਂ ਹੁੰਦੀਆਂ ਹਨ। ਜਦੋਂ ਗਰਮ ਭੋਜਨ ਅਖ਼ਬਾਰ ‘ਤੇ ਰੱਖਿਆ ਜਾਂਦਾ ਹੈ, ਤਾਂ ਇਹ ਸਿਆਹੀ ਪਿਘਲ ਜਾਂਦੀ ਹੈ ਅਤੇ ਭੋਜਨ ਨਾਲ ਰਲ ਜਾਂਦੀ ਹੈ। ਲੰਬੇ ਸਮੇਂ ਤੱਕ ਅਜਿਹਾ ਦੂਸ਼ਿਤ ਭੋਜਨ ਖਾਣ ਨਾਲ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਇਹ ਹੌਲੀ-ਹੌਲੀ ਇਕੱਠਾ ਹੁੰਦਾ ਹੈ, ਜਿਸ ਨਾਲ ਗੰਭੀਰ ਬਿਮਾਰੀ ਦਾ ਖ਼ਤਰਾ ਹੁੰਦਾ ਹੈ।
ਕਾਨੂੰਨੀ ਤੌਰ ‘ਤੇ ਅਖ਼ਬਾਰ ਦੀ ਵਰਤੋਂ ਵੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਫੂਡ ਸੇਫਟੀ ਐਂਡ ਸਟੈਂਡਰਡਜ਼ (ਪੈਕੇਜਿੰਗ) ਰੈਗੂਲੇਸ਼ਨਜ਼ 2018 ਦੇ ਤਹਿਤ, ਭੋਜਨ ਨੂੰ ਸਟੋਰ ਕਰਨ, ਲਪੇਟਣ ਜਾਂ ਪੈਕ ਕਰਨ ਲਈ ਅਖ਼ਬਾਰ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਹੈ।
ਗਾਹਕ ਵੀ ਸ਼ਿਕਾਇਤ ਕਰ ਸਕਦੇ ਹਨ
FSSAI ਨੇ ਆਮ ਲੋਕਾਂ, ਭਾਵ ਗਾਹਕਾਂ ਨੂੰ ਇਸ ਮੁਹਿੰਮ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਅਥਾਰਟੀ ਨੇ ਸਲਾਹ ਦਿੱਤੀ ਹੈ ਕਿ ਜੇ ਤੁਸੀਂ ਕਿਸੇ ਵੀ ਦੁਕਾਨ, ਰੈਸਟੋਰੈਂਟ ਜਾਂ ਰੇਹੜੀ ‘ਤੇ ਅਖ਼ਬਾਰ ਵਿੱਚ ਲਪੇਟਦੇ ਵੇਖਦੇ ਹੋ ਤਾਂ ਸਾਵਧਾਨ ਰਹੋ।
ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ FSSAI ਅਤੇ ਰਾਜ ਖੁਰਾਕ ਸੁਰੱਖਿਆ ਵਿਭਾਗ ਨਿਰੰਤਰ ਨਿਗਰਾਨੀ ਅਤੇ ਅਚਾਨਕ ਨਿਰੀਖਣ ਕਰਨਗੇ। ਕੋਈ ਵੀ ਦੁਕਾਨਦਾਰ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਨੂੰ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










