ਪੰਜਾਬ ਸਰਕਾਰ ਦੇ ਜੀਐੱਸਟੀ ਵਿਭਾਗ ਨੇ ਇਕ ਹਫਤੇ ਵਿਚ ਕੀਤੀ ਗਈ ਮੰਡੀ ਗੋਬਿੰਦਗੜ੍ਹ ਤੇ ਖੰਨਾ ਵਿਚ ਰੇਡ ਦੌਰਾਨ 2400 ਮੀਟਰਕ ਟਨ ਮਾਲ ਫੜਿਆ। ਇਹ ਬਿਨਾਂ ਬਿੱਲ ਜਾਂ ਫਰਜ਼ੀ ਬਿੱਲਾਂ ਦੇ ਆਧਾਰ ‘ਤੇ ਕਾਰੋਬਾਰ ਵਿਚ ਵਰਤਿਆ ਜਾ ਰਿਹਾ ਸੀ। ਵਿਭਾਗ ਨੇ ਲਗਭਗ 7 ਕਰੋੜ ਰੁਪਏ ਦੀ ਕੀਮਤ ਦਾ ਮਾਲ ਜ਼ਬਤ ਕੀਤਾ ਹੈ ਤੇ ਸਬੰਧਤ ਵਪਾਰੀਆਂ ‘ਤੇ 3.50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਵਿੱਤ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿਚ ਟੈਕਸ ਚੋਰੀ ਦੀ ਕਿਸੇ ਨੂੰ ਵੀ ਛੋਟ ਨਹੀਂ ਦਿੱਤੀ ਜਾਵੇਗੀ। ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀ ਆ ਰਹੀ ਟੈਕਸ ਚੋਰੀ ਦੀ ਇਸ ਪ੍ਰਥਾ ਨੂੰ ਖਤਮ ਕਰਨ ਲਈ ਮਾਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਉਦੇਸ਼ ਨਾਲ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਸੂਬੇ ਭਰ ਵਿਚ ਪੈਨੀ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ : ਵੈਸ਼ਨੋ ਦੇਵੀ ਜਾ ਰਹੀ ਟ੍ਰੇਨ ‘ਚ ਸਲੀਪਰ ਕੋਚ ਦਾ Toilet ਟੁੱਟਿਆ, ਮਚੀ ਹਫੜਾ-ਦਫੜੀ, ਜਾਂਚ ਕਰ ਰਹੇ ਅਧਿਕਾਰੀ
ਵਿੱਤ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਜੋ ਟੈਕਸ ਚੋਰੀ ਦੀ ਪ੍ਰਥਾ ਚੱਲੀ ਆ ਰਹੀ ਸੀ ਉਸ ਨੂੰ ਮਾਨ ਸਰਕਾਰ ਨੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਵਿਭਾਗ ਨੇ ਸਖਤੀ ਨਾਲ ਕਈ ਲੋਕਾਂ ‘ਤੇ ਕਾਰਵਾਈ ਕੀਤੀ ਹੈ। ਟੈਕਸ ਚੋਰਾਂ ਨੂੰ ਦਬੋਚਣ ਲਈ ਸੂਬੇ ਭਰ ਵਿਚ ਸਪੈਸ਼ਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਵਪਾਰੀਆਂ ਦੇ ਨਾਲ ਹਮੇਸ਼ਾ ਖੜ੍ਹੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










