ਹਿਸਾਰ ਦੇ ਬਰਵਾਲਾ ਦੇ ਖੇਤਰ ਦੇ ਪਿੰਡ ਢਾਣੀ ਖਾਨ ਬਹਾਦੁਰ ਦੀ 19 ਸਾਲ ਦੀ ਧੀ ਸਿਮਰਨ ਨੇ NEET ਦੀ ਪ੍ਰੀਖਿਆ ਤੋਂ ਪਹਿਲਾਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਿਮਰਨ ਗਰੀਬ ਪਰਿਵਾਰ ਤੋਂ ਸੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ। ਪਰਿਵਾਰ ਵਾਲਿਆਂ ਨੇ ਸਿਮਰਨ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ। ਲੜਕੀ ਦੇ ਮਾਪੇ ਸਦਮੇ ਵਿਚ ਹਨ ਤੇ ਪਿੰਡ ਵਿਚ ਮਾਤਮ ਦਾ ਮਾਹੌਲ ਹੈ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਨੀਟ ਨਾਲ ਜੁੜੇ ਵਿਵਾਦ ਕਾਰਨ ਸਿਮਰਨ ਕਾਫੀ ਤਣਾਅ ਵਿਚ ਸੀ। ਦੂਜੇ ਪਾਸੇ ਪੁਲਿਸ ਮੁਤਾਬਕ ਲੜਕੀ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਆਤਮਹੱਤਿਆ ਕੀਤੀ ਹੈ। ਇਹ ਘਟਨਾ ਪੂਰੇ ਬਰਵਾਲਾ ਖੇਤਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਨੀਟ ਦੀ ਪ੍ਰੀਖਿਆ ਰੱਦ ਹੋਣ ਦੇ ਬਾਅਦ ਵਧਦੇ ਮਾਨਸਿਕ ਦਬਾਅ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੀ ਹੈ।
ਸਿਮਰਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਇੱਛਾ ਸੀ ਕਿ ਉਹ ਡਾਕਟਰ ਬਣੇ ਪਰ ਅਜਿਹਾ ਨਹੀਂ ਹੋ ਸਕਿਆ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਪਿੰਡ ਦੇ ਸਕੂਲ ਵਿਚ ਪੜ੍ਹਾਈ ਕੀਤੀ ਤੇ ਦਸਵੀਂ ਤੋਂ ਲੈ ਕੇ +2 ਤੱਕ ਪੜ੍ਹਾਈ ਕੀਤੀ ਜਿਸ ਵਿਚ ਚੰਗੇ ਹਾਸਲ ਕੀਤੇ ਸਨ। ਪਿਤਾ ਨੇ ਦੱਸਿਆ ਕਿ ਸਿਮਰਨ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵਿਚ ਐਗਰੀਕਲਚਰ ਵਿਚ ਐਂਟ੍ਰੈਂਸ ਵਿਚ ਪਾਸ ਹੋ ਗਈ ਸੀ ਤੇ ਉਸ ਦਾ ਦਾਖਲਾ ਵੀ ਹੋ ਗਿਆ ਸੀ ਪਰ ਉਨ੍ਹਾਂ ਦੀ ਧੀ ਨੇ ਕਿਹਾ ਕਿ ਉਸ ਨੂੰ MBBS ਕਰਕੇ ਡਾਕਟਰ ਹੀ ਬਣਨਾ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਸੀਕਰ ਵਿਚ ਕੋਚਿੰਗ ਵਿਚ ਐਡਮਿਸ਼ਨ ਲਿਆ। ਉਥੇ ਉਸ ਨੇ ਤਿਆਰੀ ਕੀਤੀ ਤੇ ਇਕ ਵਾਰ ਨੀਟ ਦੀ ਪ੍ਰੀਖਿਆ ਦਿੱਤੀ ਪਰ ਉਸ ਦਾ ਦਾਖਲਾ ਨਹੀਂ ਹੋਇਆ ਤੇ ਦੂਜੀ ਵਾਰ ਨੀਟ ਦੀ ਪ੍ਰੀਖਿਆ ਰੱਦ ਹੋ ਗਈ ਇਸ ਦੇ ਬਾਅਦ ਉਹ ਡਿਪ੍ਰੈਸ਼ਨ ਵਿਚ ਆ ਗਈ ਸੀ। ਪਿਤਾ ਮਹਾਵੀਰ ਨੇ ਕਿਹਾ ਕਿ ਉ੍ਹਾਂ ਦੀ ਧੀ ਦਾ ਪੇਪਰ ਹਿਸਾਰ ਦੇ ਗਗੰਵਾ ਵਿਚ ਸੀ। ਉਸ ਨੇ ਆਪਣੀ ਧੀ ਨੂੰ ਕਿਹਾ ਕਿ ਉਹ ਉਸ ਨੂੰ ਨਾਲ ਲੈ ਜਾਵੇਗਾ। ਧੀ ਨੇ ਕਿਹਾ ਕਿ ਥੋੜ੍ਹੇ ਸਮੇਂ ਵਿਚ ਉਹ ਉਥੇ ਪਹੁੰਚ ਜਾਵੇ ਇਸ ਦੇ ਬਾਅਦ ਉਹ ਆ ਕੇ ਚਲੇ ਗਏ ਸਨ ਤੇ ਬਾਅਦ ਵਿਚ ਉਸ ਨੇ ਸੁਸਾਈਡ ਕਰ ਲਿਆ।
ਇਹ ਵੀ ਪੜ੍ਹੋ : ਨਿਹੰਗਾਂ ਤੇ ਸਥਾਨਕ ਲੋਕਾਂ ਦੇ ਵਿਵਾਦ ਮਸਲੇ ‘ਤੇ CM ਮਾਨ ਨੇ ਉਤਰਾਖੰਡ ਦੇ CM ਧਾਮੀ ਨਾਲ ਕੀਤੀ ਗੱਲਬਾਤ
ਪਿਤਾ ਨੇ ਦੱਸਿਆ ਕਿ ਕੋਚਿੰਗ ਤੇ ਰਹਿਣ, ਖਾਣ-ਪੀਣ ਲਈ ਲੱਖਾਂ ਰੁਪਏ ਦਾ ਖਰਚ ਇਕ ਸਾਲ ਵਿਚ ਆ ਜਾਂਦਾ ਹੈ ਤੇਉਹ ਨੌਕਰੀ ਕਰਦੇ ਹਨ ਤੇ ਖੇਤੀ ਦਾ ਕੰਮ ਵੀ ਕਰਦੇ ਹਨ। ਪਿਤਾ ਨੇ ਕਿਹਾ ਕਿ ਗਰੀਬ ਲੋਕਾਂ ਕੋਲ ਪੈਸੇ ਨਾ ਹੋਣ ਤਾਂ ਦਾਖਲਾ ਕਰਾਉਣ ਵਿਚ ਦਿੱਕਤ ਆਉਂਦੀ ਹੈ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਵੀ ਸੀਕਰ ਵਿਚ ਰਹਿ ਕੇ IIT ਦੀ ਤਿਆਰੀ ਕਰ ਰਿਹਾ ਹੈ। ਉੁਨ੍ਹਾਂ ਕਿਹਾ ਕਿ ਸਿਮਰਨ ਦਾ ਸੁਪਨਾ ਸੀ ਕਿ ਉਹ ਡਾਕਟਰ ਬਣੇ। ਜੋ ਪੇਪਰ ਲੀਕ ਹੋਇਆ ਸੀ, ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨਾ ਚਾਹੀਦਾ ਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਮੁਆਵਾਜ਼ਾ ਦੇਣ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









