ਫੀਫਾ ਵਰਲਡ ਕਪ 2026 ਵਿਚ ਸੋਮਵਾਰ ਨੂੰ ਗਰੁੱਪ G ਤੇ H ਦੇ ਮੁਕਾਬਲੇ ਖੇਡੇ ਗਏ। ਗਰੁੱਪ G ਵਿਚ ਮਿਸਰ ਨੇ ਨਿਊਜ਼ੀਲੈਂਡ ਨੂੰ 3-1 ਤੋਂ ਹਰਾ ਕੇ ਟੂਰਨਾਮੈਂਟ ਦੇ ਇਤਿਹਾਸ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਮਿਸਰ ਆਪਣਾ ਪਹਿਲਾ ਵਰਲਡ ਕੱਪ 1934 ਵਿਚ ਖੇਡਿਆ ਸੀ। 1934 ਵਿਚ ਟੂਰਨਾਮੈਂਟ ਵਿਚ ਡੈਬਿਊ ਕਰਨ ਦੇ 92 ਸਾਲ ਬਾਅਦ ਟੀਮ ਨੂੰ ਇਹ ਉਪਲਬਧੀ ਮਿਲੀ। ਗਰੁੱਪ G ਦੇ ਮੁਕਾਬਲੇ ਵਿਚ ਮਿਸਰ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਕੇ ਇਤਿਹਾਸ ਰਚਿਆ ਤੇ ਜਿੱਤ ਦੇ ਨਾਲ ਅੰਕ ਟੇਬਲ ਵਿਚ ਚੋਟੀ ‘ਤੇ ਪਹੁੰਚ ਗਿਆ।
ਦੂਜੇ ਪਾਸੇ ਬੈਲਜ਼ੀਅਮ ਤੇ ਈਰਾਨ ਵਿਚ ਮੈਚ 0-0 ਦੀ ਬਰਾਬਰੀ ‘ਤੇ ਰਿਹਾ। ਗਰੁੱਪ H ਦੇ ਮੈਚ ਵਿਚ ਕੇਪ ਵਰਡ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਦੋ ਵਾਰ ਦੀ ਵਿਸ਼ਵ ਚੈਂਪੀਅਨ ਉਰੂਗਵੇ ਨੂੰ 2-2 ਨਾਲ ਡਰਾਅ ‘ਤੇ ਰੋਕ ਦਿੱਤਾ। ਇਨ੍ਹਾਂ ਨਤੀਜਿਆਂ ਦੇ ਬਾਅਦ ਦੋਵੇਂ ਗਰੁੱਪਾਂ ਵਿਚ ਨਾਕਆਊਟ ਦੌਰ ਵਿਚ ਪਹੁੰਚਣ ਦੀ ਜੰਗ ਹੋਰ ਰੋਮਾਂਚਕ ਹੋ ਗਈ ਹੈ।
ਕੇਪ ਵਰਡੇ ਨੇ ਸਾਬਕਾ ਚੈਂਪੀਅਨ ਉਰੂਗਵੇ ਨੂੰ 2-2 ਦੀ ਬਰਾਬੀਰ ‘ਤੇ ਰੋਕ ਕੇ ਵੱਡਾ ਉਲਟਫੇਰ ਕੀਤਾ। ਮਿਆਸੀ ਵਿਚ ਖੇਡੇ ਗਏ ਮੁਕਾਬਲੇ ਵਿਚ ਕੇਪ ਵਰਡੇ ਨੇ ਪਿਛੜਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਇਕ ਅੰਕ ਹਾਸਲ ਕੀਤਾ। ਇਸ ਤੋਂ ਪਹਿਲਾਂ ਉਹ ਸਪੇਨ ਨੂੰ ਵੀ 0-0 ਨਾਲ ਡਰਾਅ ‘ਤੇ ਰੋਕ ਚੁੱਕਾ ਹੈ। ਇਸ ਡਰਾਅ ਦੇ ਨਾਲ ਹੀ ਗਰੁਪ H ਵਿਚ ਨਾਕਆਊਟ ਦੀ ਰੇਸ ਬੇਹੱਦ ਦਿਲਚਸਪ ਹੋ ਗਈ ਹੈ। ਸਪੇਨ 4 ਅੰਕਾਂ ਨਾਲ ਗਰੁੱਪ ‘ਚ ਟੌਪ ‘ਤੇ ਹੈ ਜਦੋਂ ਕਿ ਉਰੂਗਵੇ ਤੇ ਕੇਪ ਵਰਡੇ ਦੋਵਾਂ ਦੇ 2-2 ਅੰਕ ਹਨ।
ਕੇਵਿਨ ਪਿਨਾ ਨੇ 34 ਯਾਰਡ ਦੀ ਸ਼ਾਨਦਾਰ ਫ੍ਰੀ ਕਿਕ ‘ਤੇ ਗੋਲੀ ਕਰਕੇ ਕੇਪ ਵਰਡੇ ਨੂੰ ਬੜ੍ਹਤ ਦਿਵਾਈ ਪਰ ਹਾਫ ਟਾਈਮ ਤੋਂ ਪਹਿਲਾਂ ਮੈਕਸੀ ਅਰਾਊਜੋ ਤੇ ਆਗਸਟਿਨ ਕੈਨੋਬਿਓ ਦੇ ਗੋਲ ਨਾਲ ਉਰੂਗਵੇ 2-1 ਨਾਲ ਅਗੇ ਹੋ ਗਿਆ। ਦੂਜੇ ਹਾਫ ਵਿਚ ਉਰੂਗਵੇ ਦੇ ਡਿਫੈਂਸ ਦੀ ਗਲਤੀ ਦਾ ਫਾਇਦਾ ਚੁੱਕ ਕੇ ਵਰੇਲਾ ਨੇ ਬਰਾਬਰੀ ਦਾ ਗੋਲ ਦਾਗ ਦਿੱਤਾ। ਲਾਸ ਏਂਜਲਸ ਵਿਚ ਖੇਡੇ ਗਏ ਮੁਕਾਬਲੇ ਵਿਚ ਬੈਲਜ਼ੀਅਮ ਅਤੇ ਈਰਾਨ ਨੇ 0-0 ਤੋਂ ਡਰਾਅ ਖੇਡਿਆ। ਦੋਵੇਂ ਟੀਮਾਂ ਟੂਰਨਾਮੈਂਟ ਵਿਚ ਆਪਣੀ ਪਹਿਲੀ ਜਿੱਤ ਦੀ ਭਾਲ ਵਿਚ ਸਨ ਪਰ ਮਜ਼ਬੂਤ ਡਿਫੈਂਸ ਤੇ ਗੋਲਕੀਪਿੰਗ ਕਾਰਨ ਕੋਈ ਵੀ ਗੋਲ ਨਹੀਂ ਹੋ ਸਕਿਆ। ਇਸ ਡਰਾਅ ਦੇ ਬਾਅਦ ਦੋਵੇਂ ਟੀਮਾਂ ਦੇ ਦੋ ਮੈਚਾਂ ਵਿਚ 2-2 ਅੰਕ ਹੋ ਗਏ ਹਨ।
ਇਹ ਵੀ ਪੜ੍ਹੋ : ਭਿਆਨਕ ਗਰਮੀ ਵਿਚਾਲੇ ਪੰਜਾਬ ‘ਚ ਮੰਡਰਾਇਆ ਬਿਜਲੀ ਦਾ ਸੰਕਟ, ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਬੰਦ
ਬੈਲਜ਼ੀਅਮ ਲਈ ਸਟਾਰ ਸਟ੍ਰਾਈਕਰ ਰੋਮੇਲੁ ਲੁਕਾਕੂ ਦੀ ਲਗਭਗ ਇਕ ਸਾਲ ਬਾਅਦ ਸ਼ੁਰੂਆਤੀ ਏਕਾਦਸ਼ ਵਿਚ ਵਾਪਸ ਹੋਈ। ਦੂਜੇ ਪਾਸੇ ਈਰਾਨ ਦਾ ਇਕ ਗੋਲ ਆਫਸਾਈਡ ਦੇ ਕਾਰਨ ਰੱਦ ਕਰ ਦਿੱਤਾ ਗਿਆ। ਬੈਲਜ਼ੀਅਮ ਨੂੰ 66ਵੇਂ ਮਿੰਟ ਵਿਚ ਵੱਡਾ ਝਟਕਾ ਲ4ਗਾ ਜਦੋਂ ਕਿ ਸੇਂਟਰ ਬੈਕ ਨਾਥਨ ਨਗੋਯ ਨੂੰ ਰੈੱਡ ਕਾਰਡ ਮਿਲਿਆ।
ਮੈਚ ਦੇ ਬਾਅਦ ਬੈਲਜ਼ੀਅਮ ਦੇ ਕੋਚ ਰੂਡੀ ਗਾਰਸੀਆ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਰਣਨੀਤੀ ਦੇ ਹਿਸਾਬ ਨਾਲ ਚੰਗਾ ਖੇਡ ਦਿਖਾਇਆ ਪਰ ਫਿਨਿਸ਼ਿੰਗ ਵਿਚ ਕਮੀ ਰਹੀ। ਉਨ੍ਹਾਂ ਕਿਹਾ ਕਿ ਅਸੀਂ ਈਰਾਨ ਖਿਲਾਫ 3 ਗੋਲ ਨਾਲ ਜਿੱਤ ਸਕਦੇ ਸੀ ਪਰ ਅਸੀਂ ਓਨੇ ਪ੍ਰਭਾਵੀ ਨਹੀਂ ਰਹੇ। ਅਸੀਂ ਕਈ ਮੌਕੇ ਬਣਾਏ ਫੁੱਟਬਾਲ ਵਿਚ ਜਦੋਂ ਤੁਸੀਂ ਗੋਲ ਨਹੀਂ ਕਰਦੇ ਤਾਂ ਮੈਚ ਨਹੀਂ ਜਿੱਤ ਸਕਦੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









