ਪੰਜਾਬ ਦੇ ਪਟਿਆਲਾ ਵਿੱਚ ਮੰਗਲਵਾਰ ਨੂੰ ਇੱਕ ਨੀਲੇ ਡਰੰਮ ਦੇ ਅੰਦਰ ਇੱਕ ਕੁੜੀ ਦੀ ਲਾਸ਼ ਮਿਲੀ। ਇਹ ਡਰੰਮ ਰੇਲਵੇ ਕਾਲੋਨੀ ਵਿਚ ਪਿਆ ਹੋਇਆ ਸੀ। ਕਾਤਲਾਂ ਨੇ ਮ੍ਰਿਤਕ ਦੇਹ ਨੂੰ ਡਰੰਮ ਵਿਚ ਪਾ ਕੇ ਉਪਰ ਲਾਲ ਰੰਗ ਦ ਢੱਕਣ ਲਾਇਆ ਹੋਇਆ ਸੀ ਤਾਂਜੋ ਕਿਸੇ ਨੂੰ ਸ਼ੱਕ ਨਾ ਹੋਵੇ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ।
ਔਰਤ ਦੇ ਇੱਕ ਹੱਥ ‘ਤੇ “ਨੇਹਾ” ਲਿਖਿਆ ਹੋਇਆ ਹੈ ਅਤੇ ਦੂਜੇ ਪਾਸੇ ਦਿਲ ਦਾ ਟੈਟੂ ਬਣਿਆ ਹੈ। ਇਸ ਟੈਟੂ ਦੇ ਅੰਦਰ “N” ਅਤੇ “A” ਅੱਖਰ ਉੱਕਰੇ ਹੋਏ ਹਨ। ਕੁੜੀ ਦੇ ਚਿਹਰੇ ‘ਤੇ ਵੀ ਮਾਮੂਲੀ ਸੱਟਾਂ ਦੇ ਨਿਸ਼ਾਨ ਹਨ। ਮ੍ਰਿਤਕ ਦੇਹ ਨੂੰ ਪੁਲਿਸ ਨੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ ਹੈ ਅਤੇ ਉਸ ਦ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਟਿਆਲਾ ਪੁਲਿਸ ਦੇ ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਲਗਭਗ 5:15 ਵਜੇ, ਅਰਬਨ ਅਸਟੇਟ ਪੁਲਿਸ ਸਟੇਸ਼ਨ, ਪਟਿਆਲਾ ਨੂੰ ਇੱਕ ਕਾਲ ਆਈ ਜਿਸ ਵਿੱਚ DCW ਪੁਲ ਦੇ ਨੇੜੇ ਕੂੜੇ ਦੇ ਢੇਰ ‘ਤੇ ਇੱਕ ਲਾਸ਼ ਪਈ ਹੋਣ ਦੀ ਰਿਪੋਰਟ ਦਿੱਤੀ ਗਈ। ASI ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਕੂੜਾ ਚੁੱਕਣ ਵਾਲੇ ਨੇ ਡਰੰਮ ਖੋਲ੍ਹਿਆ ਅਤੇ ਇਸ ਦੀ ਜਾਂਚ ਕੀਤੀ, ਜਿਸ ਵਿੱਚ ਇੱਕ ਲਾਸ਼ ਮਿਲੀ। ਫਿਰ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ‘ਤੇ ਏਐਸਆਈ ਅਮਨਦੀਪ ਸਿੰਘ, ਖੁਦ ਐਸਐਚਓ ਅਤੇ ਪੂਰੀ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਪਹੁੰਚਣ ‘ਤੇ ਜਾਂਚ ਦੌਰਾਨ ਡਰੰਮ ਦੇ ਅੰਦਰ ਇੱਕ ਕੁੜੀ ਦੀ ਲਾਸ਼ ਮਿਲੀ। ਮ੍ਰਿਤਕਾ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਇੱਕ ਪ੍ਰਵਾਸੀ ਜਾਪਦੀ ਹੈ, ਜੋਕਿ ਲਗਭਗ 15 ਤੋਂ 20 ਸਾਲ ਦੀ ਹੈ। ਕੁੜੀ ਦੇ ਖੱਬੇ ਹੱਥ ‘ਤੇ ਅੰਗਰੇਜ਼ੀ ਵਿੱਚ ਨੇਹਾ ਨਾਮ ਦਾ ਟੈਟੂ ਬਣਿਆ ਹੋਇਆ ਹੈ। ਸੱਜੇ ਹੱਥ ‘ਤੇ ਦਿਲ ਦੇ ਟੈਟੂ ਦੇ ਨਾਲ NA ਲਿਖਿਆ ਹੋਇਆ ਹੈ।
ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਉਨ੍ਹਾਂ ਦੱਸਿਆ ਕਿ ਜਿਸ ਪਲਾਸਟਿਕ ਡਰੰਮ ਵਿੱਚ ਲਾਸ਼ ਮਿਲੀ ਹੈ ਉਹ ਨੀਲਾ ਹੈ, ਅਤੇ ਇਸਦਾ ਢੱਕਣ ਲਾਲ ਹੈ। ਮ੍ਰਿਤਕ ਦੇ ਚਿਹਰੇ ‘ਤੇ ਕੁਝ ਝਰੀਟਾਂ ਹਨ ਅਤੇ ਉਸ ਦੇ ਹੱਥ ‘ਤੇ ਖੂਨ ਦੇ ਧੱਬੇ ਵੀ ਮਿਲੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਫੋਰੈਂਸਿਕ ਟੀਮਾਂ ਨੂੰ ਘਟਨਾ ਸਥਾਨ ‘ਤੇ ਬੁਲਾਇਆ, ਜਿਨ੍ਹਾਂ ਨੇ ਸਬੂਤਾਂ ਦੀ ਵਿਗਿਆਨਕ ਤੌਰ ‘ਤੇ ਚੰਗੀ ਤਰ੍ਹਾਂ ਜਾਂਚ ਕੀਤੀ।
ਲਾਸ਼ ਨੂੰ 72 ਘੰਟਿਆਂ ਲਈ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਲਾਸ਼ ਨੂੰ ਪਛਾਣ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਪੁਲਿਸ ਨੇ ਪੂਰੇ ਪੰਜਾਬ ਵਿੱਚ ਇੱਕ ਵਾਇਰਲੈੱਸ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਜੋ ਜੇ ਸੂਬੇ ਵਿੱਚ ਕਿਤੇ ਵੀ ਕਿਸੇ ਗੁੰਮਸ਼ੁਦਾ ਵਿਅਕਤੀ ਦੀ ਰਿਪੋਰਟ ਦਰਜ ਕੀਤੀ ਜਾਂਦੀ ਹੈ, ਤਾਂ ਇਸ ਨੂੰ ਉਸ ਰਿਪੋਰਟ ਨਾਲ ਮਿਲਾ ਕੇ ਲਾਸ਼ ਦੀ ਪਛਾਣ ਕੀਤੀ ਜਾ ਸਕੇ। ਜੇ ਅਗਲੇ 72 ਘੰਟਿਆਂ ਦੇ ਅੰਦਰ ਕੋਈ ਪਛਾਣ ਹੋ ਜਾਂਦੀ ਹੈ, ਤਾਂ ਉਸ ਜਾਣਕਾਰੀ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼, ਕਹਿਰ ਦੀ ਗਰਮੀ ਵਿਚਾਲੇ ਪਏਗਾ ਮੀਂਹ, ਡਿੱਗੇਗਾ ਪਾਰਾ!
ਪੁਲਿਸ ਨੂੰ ਸ਼ੱਕ ਹੈ ਕਿ ਢੋਲ ਅੱਧੀ ਰਾਤ ਜਾਂ ਉਸ ਤੋਂ ਬਾਅਦ ਉੱਥੇ ਸੁੱਟਿਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਲਾਕੇ ਦੇ ਦੋਵੇਂ ਪਾਸੇ ਕੈਮਰੇ ਲੱਗੇ ਹੋਏ ਹਨ, ਪਰ ਵਿਚਕਾਰ ਕੋਈ ਕੈਮਰਾ ਨਹੀਂ ਹੈ। ਪੁਲਿਸ ਨੇ ਵੱਖ-ਵੱਖ ਟੀਮਾਂ ਬਣਾਈਆਂ ਹਨ ਅਤੇ ਆਲੇ-ਦੁਆਲੇ ਦੇ ਸਾਰੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲਾਸ਼ ਕਿਵੇਂ ਪਹੁੰਚੀ। ਅਧਿਕਾਰੀ ਨੇ ਭਰੋਸਾ ਦਿੱਤਾ ਕਿ ਸੀਆਈਏ ਅਤੇ ਅਰਬਨ ਅਸਟੇਟ ਪੁਲਿਸ ਸਟੇਸ਼ਨਾਂ ਦੀਆਂ ਟੀਮਾਂ ਮਿਹਨਤ ਨਾਲ ਕੰਮ ਕਰ ਰਹੀਆਂ ਹਨ ਅਤੇ ਜਲਦੀ ਹੀ ਮਾਮਲੇ ਨੂੰ ਹੱਲ ਕਰ ਲੈਣਗੀਆਂ।
ਪੁਲਿਸ ਨੂੰ ਸ਼ੱਕ ਹੈ ਕਿ ਔਰਤ ਦਾ ਕਿਤੇ ਹੋਰ ਕਤਲ ਕੀਤਾ ਗਿਆ ਸੀ ਅਤੇ ਸਬੂਤ ਮਿਟਾਉਣ ਲਈ ਲਾਸ਼ ਨੂੰ ਨਸ਼ਟ ਕਰਨ ਦੀ ਸਾਜ਼ਿਸ਼ ਰਚੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਵਿਚ ਪ੍ਰੇਮ ਸਬੰਧਾਂ ਕਰਕੇ ਕਤਲ ਕੀਤਾ ਗਿਆ ਲੱਗ ਰਿਹਾ ਹੈ। ਇਸ ਵੇਲੇ ਪੁਲਿਸ ਦੀ ਮੁੱਖ ਤਰਜੀਹ ਔਰਤ ਦੀ ਪਛਾਣ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .









