ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ 2026 ਦਾ ਐਲੀਮੀਨੇਟਰ ਮੈਚ ਅੱਜ ਸ਼ਾਮ 7:30 ਵਜੇ ਨਵੇਂ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮੈਚ ਲਈ ਪਹਿਲਾਂ ਹੀ ਮੋਹਾਲੀ ਪਹੁੰਚ ਚੁੱਕੀਆਂ ਹਨ। ਦੋਵਾਂ ਟੀਮਾਂ ਨੇ ਮੰਗਲਵਾਰ ਦੇਰ ਸ਼ਾਮ ਪ੍ਰੈਕਟਿਸ ਵੀ ਕੀਤੀ।
ਪ੍ਰੈਕਟਿਸ ਤੋਂ ਬਾਅਦ ਸਨਰਾਈਜ਼ਰਜ਼ ਹੈਦਰਾਬਾਦ ਟੀਮ ਨੇ ਖਿਡਾਰੀਆਂ ਨਿਤੀਸ਼ ਕੁਮਾਰ ਰੈੱਡੀ ਅਤੇ ਸ਼ਿਵਾਂਗ ਕੁਮਾਰ ਦੇ ਜਨਮਦਿਨ ਦਾ ਜਸ਼ਨ ਵੀ ਮਨਾਇਆ। ਸਾਰੇ ਖਿਡਾਰੀਆਂ ਨੇ ਹੋਟਲ ਵਿੱਚ ਕੇਕ ਕੱਟ ਕੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਗਈ ਹੈ।
ਇਸ ਦੌਰਾਨ ਮੈਚ ਦੇ ਕਾਰਨ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਲੋਕਾਂ ਨੂੰ ਟ੍ਰੈਫਿਕ ਜਾਮ ਵਿੱਚ ਫਸਣ ਤੋਂ ਬਚਣ ਲਈ ਆਪਣੇ ਘਰਾਂ ਤੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਰੂਟ ਦੀ ਜਾਂਚ ਕਰਨ ਅਤੇ ਯੋਜਨਾ ਬਣਾਉਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲੇਗਾ ਮੌਸਮ ਦਾ ਮਿਜਾਜ਼, ਕਹਿਰ ਦੀ ਗਰਮੀ ਵਿਚਾਲੇ ਪਏਗਾ ਮੀਂਹ, ਡਿੱਗੇਗਾ ਪਾਰਾ!
ਮੈਚ ਕਾਰਨ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੇ ਆਉਣ ਦੀ ਉਮੀਦ ਹੈ, ਜਿਸ ਕਾਰਨ ਇਲਾਕੇ ਵਿੱਚ ਭਾਰੀ ਆਵਾਜਾਈ ਅਤੇ ਭੀੜ ਹੋ ਸਕਦੀ ਹੈ। ਇਸ ਲਈ, ਪੁਲਿਸ ਨੇ ਲੋਕਾਂ ਨੂੰ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਪਾਰਕਿੰਗ ਅਤੇ ਰੂਟ ਪਲਾਨ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਅਡਵਾਇਜਰੀ ਮੁਤਾਬਕ ਪਾਰਕਿੰਗ ਲਾਟ P4, P5, P6, P7, ਅਤੇ P8 ਆਮ ਦਰਸ਼ਕਾਂ ਲਈ ਰੱਖੀ ਗਈ ਹਨ, ਜਿਥੇ ਪਹੁੰਚਣ ਲਈ ਓਮੈਕਸ ਰਾਊਂਡਅਬਾਊਟ ਦਾ ਰਸਤਾ ਤੈਅ ਕੀਤਾ ਗਿਆ ਹੈ।
VIP ਲੋਕਾਂ ਲਈ P1, P2, ਅਤੇ P3 ਪਾਰਕਿੰਗ ਰੱਖੀ ਗਈ ਹੈ, ਜਿਥੇ ਜਾਣ ਲਈ ਮਾਰਬਲ ਮਾਰਕੀਟ ਲਾਈਟ ਰਾਹੀਂ ਟੋਗਨਰੋਡ ਦੀ ਵਰਤੋਂ ਕੀਤੀ ਜਾ ਸਕਦੀ ਹੈ। P3 ਪਾਰਕਿੰਗ ਨੂੰ ਖਾਸ ਤੌਰ ‘ਤੇ ਮੀਡੀਆ, ਪੀਆਈਪੀ ਅਤੇ ਦਿਵਿਆਂਗ ਦਰਸ਼ਕਾਂਲਈ ਰਿਜਰਵ ਕੀਤਾ ਗਿਆ ਹੈ।
ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰ ਸਿੰਘ ਕ੍ਰਿਕਟ ਸਟੇਡੀਅਮ ਵਿੱਚ ਇੱਕ ਹੋਰ ਹੋਰ ਹਾਈ ਸਕੋਰਿੰਗ ਮੈਚ ਦੀ ਉਮੀਦ ਹੈ। ਇਥੇ ਪਿਛਲੇ ਤਿੰਨ ਮੈਚਾਂ ਵਿੱਚ 200 ਤੋਂ ਵੱਧ ਦੌੜਾਂ ਦੇ ਸਕੋਰ ਦੇਖੇ ਗਏ ਹਨ। ਇਹਨਾਂ ਵਿੱਚੋਂ ਦੋ ਟੀਚਿਆਂ ਦਾ ਪਿੱਛਾ ਕੀਤਾ ਗਿਆ ਸੀ, ਜਦੋਂ ਕਿ ਸਕੋਰ ਦਾ ਇੱਕ ਵਾਰ ਬਚਾਅ ਕੀਤਾ ਗਿਆ ਸੀ। ਦਿਨ ਦੇ ਸਮੇਂ ਦਾ ਤਾਪਮਾਨ 25°C ਤੋਂ 45°C ਤੱਕ ਹੋਣ ਦੀ ਉਮੀਦ ਹੈ। ਖਿਡਾਰੀਆਂ ਨੂੰ ਗਰਮੀ ਅਤੇ ਉਮਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .









