ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਕੀੜੇ-ਮਕੌੜੇ ਵੱਧ ਜਾਂਦੇ ਹਨ। ਅਕਸਰ ਇਹ ਕੀੜੇ, ਮੱਛਰ, ਮੱਖੀਆਂ ਜਾਂ ਕਾਕਰੋਚ ਬੱਚੇ ਦੇ ਕੰਨ ਵਿਚ ਵੜ ਜਾਂਦੇ ਹਨ, ਜਿਸ ਨਾਲ ਘਬਰਾਹਟ ਵਿਚ ਕੁਝ ਸਮਝ ਨਹੀਂ ਆਉਂਦਾ ਕੀ ਕਰੀਏ। ਬਹੁਤ ਸਾਰੇ ਲੋਕ ਇਸ ਘਬਰਾਹਟ ਵਿੱਚ ਆਪਣੇ ਕੰਨਾਂ ਵਿੱਚ ਮਾਚਿਸ, ਚਿਮਟੀ ਅਤੇ ਪਲਕਰ ਵਰਗੀਆਂ ਚੀਜ਼ਾਂ ਪਾਉਣਾ ਸ਼ੁਰੂ ਕਰ ਦਿੰਦੇ ਹਨ। ਇਹ ਕੰਨ ਦੇ ਪਰਦੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ। ਜੇ ਕੋਈ ਕੀੜਾ ਤੁਹਾਡੇ ਕੰਨ ਵਿੱਚ ਵੜ ਜਾਂਦਾ ਹੈ, ਤਾਂ ਘਬਰਾਓ ਨਾ ਇਸ ਦੀ ਬਜਾਏ, ਇਹ ਛੋਟਾ ਜਿਹਾ ਕੰਮ ਕਰੋ, ਜਿਸ ਨਾਲ ਕੀੜਾ ਜਾਂ ਮੱਛਰ ਕੰਨ ਤੋਂ ਬਾਹਰ ਆ ਜਾਏਗਾ। ਡਾ. ਗੌਰਵ ਸ਼ਰਮਾ ਨੇ ਇਸ ਲਈ ਇੱਕ ਛੋਟਾ ਜਿਹਾ ਉਪਾਅ ਸ਼ੇਅਰ ਕੀਤਾ ਹੈ, ਜਿਸ ਨੂੰ ਫਰਸਟ ਏਡ ਵਾਂਗ ਅਪਣਾਉਣਾ ਚਾਹੀਦਾ ਹੈ।

ਕੰਨ ਵਿੱਚ ਕਪੂਰ ਵਾਲਾ ਪਾਣੀ ਪਾਓ
ਜੇ ਕੋਈ ਕੀੜਾ, ਮੱਖੀ ਜਾਂ ਮੱਛਰ ਵਰਗੀ ਕੋਈ ਚੀਜ਼ ਤੁਹਾਡੇ ਕੰਨ ਵਿੱਚ ਵੜ ਜਾਂਦੀ ਹੈ, ਤਾਂ ਕਪੂਰ ਵਾਲਾ ਪਾਣੀ ਇਸਨੂੰ ਹਟਾਉਣ ਲਈ ਸਭ ਤੋਂ ਵਧੀਆ ਤਰੀਕਾ ਹੈ। ਇੱਕ ਜਾਂ ਦੋ ਕਪੂਰ ਦੀਆਂ ਗੋਲੀਆਂ ਨੂੰ ਕੁਝ ਪਾਣੀ ਵਿੱਚ ਘੋਲ ਕੇ ਰੱਖ ਲਓ। ਹੁਣ ਜਿਸ ਕੰਨ ਵਿਚ ਕੀੜਾ ਵੜਿਆ ਹੈ, ਉਸ ਵਿਚ ਇੱਕ ਚਮਚੇ ਨਾਲ ਕੰਨ ਵਿੱਚ ਪਾਣੀ ਦੀ ਬੂੰਦ-ਬੂੰਦ ਪਾਓ। ਜ਼ਿਆਦਾਤਰ ਜੀਵ-ਜੰਤੂਆਂ ਨੂੰ ਕਪੂਰ ਦੀ ਗੰਧ ਪਸੰਦ ਨਹੀਂ ਹੁੰਦੀ। ਜਿਵੇਂ ਹੀ ਕਪੂਰ ਦਾ ਪਾਣੀ ਕੰਨ ਵਿੱਚ ਵੜਦਾ ਹੈ, ਇਸ ਦੀ ਗੰਧ ਨਾਲ ਕੀੜਾ ਛਟਪਟਾਏਗਾ ਤੇ ਬਾਹਰ ਨਿਕਲਣ ਦਾ ਰਸਤਾ ਲੱਭੇਗਾ। ਤੁਰੰਤ ਜਿਸ ਕੰਨ ਵਿਚ ਕੀੜਾ ਵੜਿਆ ਹੈ ਉਸ ਪਾਸੇ ਗਰਦਨ ਨੂੰ ਝੁਕਾ ਲਓ। ਅਜਿਹਾ ਕਰਨ ਨਾਲ ਕੀੜਾ ਨਿਕਲ ਆਏਗਾ।
ਇੱਕ ਸਰਿੰਜ ਵਿੱਚ ਪਾਣੀ ਲੈ ਕੇ ਪਾਓ
ਡਾਕਟਰ ਵੱਲੋਂ ਸਾਂਝਾ ਕੀਤਾ ਗਿਆ ਇੱਕ ਹੋਰ ਉਪਾਅ ਹੈ ਇੱਕ ਸਰਿੰਜ ਨੂੰ ਪਾਣੀ ਨਾਲ ਭਰੋ ਅਤੇ ਇਸ ਨੂੰ ਕੰਨ ਵਿੱਚ ਪਿਚਕਾਰੀ ਵਾਂਗ ਪਾਓ, ਫਿਰ ਕੰਨ ਨੂੰ ਹੇਠਾਂ ਕਰੋ। ਇਹ ਕੀੜੇ ਨੂੰ ਪਾਣੀ ਨਾਲ ਬਾਹਰ ਕੱਢ ਦੇਵੇਗਾ।
ਇਹ ਵੀ ਪੜ੍ਹੋ : ਮੰਗੇਤਰ ਦਾ ਬਰਥਡੇ ਮਨਾਉਣ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਫੋਟੋਆਂ ਖਿੱਚਦਾ 400 ਫੁੱਟ ਡੂੰਘੀ ਖੱਡ ‘ਚ ਡਿੱਗਾ
ਨਮਕ ਵਾਲਾ ਪਾਣੀ ਕਰੇਗਾ ਕੰਮ
ਜੇ ਤੁਹਾਡੇ ਘਰ ਵਿੱਚ ਕਪੂਰ ਨਹੀਂ ਹੈ, ਤਾਂ ਤੁਸੀਂ ਨਮਕ ਵਾਲੇ ਪਾਣੀ ਦੀ ਵਰਤੋਂ ਵੀ ਕਰ ਸਕਦੇ ਹੋ। ਕੰਨਖਜੂਰੇ ਵਰਗੇ ਕੀੜੇ ਨਮਕ ਨੂੰ ਪਸੰਦ ਨਹੀਂ ਕਰਦੇ। ਬਹੁਤ ਸਾਰਾ ਨਮਕ ਪਾਣੀ ਵਿਚ ਘੋਲ ਲਓ ਜਿਸ ਨਾਲ ਇਹ ਬਿਲਕੁਲ ਖਾਰਾ ਹੋ ਜਾਏ। ਫਿਰ ਇਸ ਪਾਣੀ ਨੂੰ ਬੂੰਦ-ਬੂੰਦ ਕਰਕੇ ਕੰਨ ਵਿੱਚ ਪਾਓ ਅਤੇ ਕੰਨ ਨੂੰ ਹੇਠਾਂ ਕਰੋ। ਅਜਿਹਾ ਕਰਨ ਨਾਲ ਤੁਹਾਡੇ ਕੰਨ ਵਿੱਚ ਵੜ ਰਿਹਾ ਕੀੜਾ ਬਾਹਰ ਆ ਜਾਏਗਾ। ਪਰ ਕਿਸੇ ਵੀ ਤਰ੍ਹਾਂ ਦੇ ਆਬਜੈਕਟ ਨੂੰ ਕੰਨ ਵਿਚ ਪਾਉਣ ਦੀ ਗਲਤੀ ਬਿਲਕੁਲ ਨਾ ਕਰੋ। ਨਾਲ ਹੀ ਧਿਆਨ ਰੱਖੋ ਜੇ ਉਪਾਅ ਕਰਨ ਨਾਲ ਵੀ ਕੀੜਾ ਬਾਹਰ ਨਹੀਂ ਆ ਰਿਹਾ ਤਾਂ ਫੌਰਨ ਡਾਕਟਰ ਕੋਲ ਜਾਓ ਅਤੇ ਬਹੁਤੇ ਘਰੇਲੂ ਉਪਚਾਰ ਕਰਨ ਦੀ ਕੋਸ਼ਿਸ਼ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









