ਸਰੀਰ ਨੂੰ ਸਿਹਤਮੰਦ ਤੇ ਫਿਟ ਰੱਖਣ ਲਈ ਡਾਇਟ ‘ਤੇ ਧਿਆਨ ਦੇਣਾ ਸਭ ਤੋਂ ਜ਼ਰੂਰੀ ਹੁੰਦਾ ਹੈ। ਅਸੀਂ ਜੋ ਕੁਝ ਵੀ ਖਾਂਦੇ-ਪੀਂਦੇ ਹਾਂ ਉਸ ਦਾ ਸਿੱਧਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ। ਮਾਹਿਰ ਕਹਿੰਦੇ ਹਨ ਕਿ ਭੋਜਨ ਦੇ ਨਾਲ ਰੈਗੂਲਰ ਕਸਰਤ ਵੀ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਰੈਗੂਲਰ ਭੋਜਨ ਦੇ ਨਾਲ ਕੈਲੋਰੀ ਵਾਲੀਆਂ ਚੀਜ਼ਾਂ ਤਾਂ ਲੈ ਰਹੇ ਹੁੰਦੇ ਹਾਂ ਪਰ ਕਸਰਤ ਕਰਕੇ ਇਸ ਨੂੰ ਬਰਨ ਨਹੀਂ ਕਰ ਪਾਉਂਦੇ ਤਾ ਸਰੀਰ ਵਿਚ ਫੈਟ ਵਧਣ ਲੱਗਦਾ ਹੈ। ਸਰੀਬ ਵਿਚ ਚਰਬੀ ਜਮ੍ਹਾ ਹੋਣ ਦੇ ਨਾਲ ਖੂਨ ਵਿਚ ਸ਼ੂਗਰ ਦਾ ਪੱਧਰ ਵੀ ਹੌਲੀ-ਹੌਲੀ ਉਪਰ ਜਾਣ ਲੱਗਦਾ ਹੈ। ਦੋਵੇਂ ਸਮੱਸਿਆਵਾਂ ਸਿਹਤ ਲਈ ਮੁਸ਼ਕਲਾਂ ਖੜ੍ਹੀ ਕਰ ਸਕਦੀਆਂ ਹਨ।
ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸਰੀਰ ਵਿਚ ਲੋੜ ਤੋਂ ਵੱਧ ਜਮ੍ਹਾ ਫੈਟ, ਖਾਸ ਕਰਕੇ ਪੇਟ ਦੇ ਆਸ-ਪਾਸ ਦੀ ਚਰਬੀ ਕਈ ਬੀਮਾਰੀਆਂ ਦਾ ਘਰ ਹੈ, ਇਸ ਨਾਲ ਇੰਸੁਲਿਨ ਰੇਜੀਸਟੈਂਸ ਦਾ ਵੀ ਜੋਖਿਮ ਹੋ ਸਕਦਾ ਹੈ। ਇਸ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਇੰਸੁਲਿਨ ਪ੍ਰਤੀ ਠੀਕ ਤਰ੍ਹਾਂ ਪ੍ਰਤੀਕਿਰਿਆ ਨਹੀਂ ਕਰਦੀਆਂ ਤੇ ਬਲੱਡ ਸ਼ੂਗਰ ਵਧਣ ਲੱਗਦੀ ਹੈ।ਪ੍ਰਤੀਕਿਰਿਆ ਨਹੀਂ ਕਰਦੀਆਂ ਤੇ ਬਲੱਡ ਸ਼ੂਗਰ ਵਧਣ ਲੱਗਦੀ ਹੈ।
ਫੈਟ ਵਧਣ ਕਾਰਨ ਹੋਣ ਵਾਲੀਆਂ ਦਿੱਕਤਾਂ
ਸਿਹਤ ਮਾਹਿਰ ਕਹਿੰਦੇ ਹਨ ਕਿ ਸਰੀਰ ਵਿਚ ਲੋੜ ਤੋਂ ਵਧ ਜਮ੍ਹਾ ਫੈਟ ਕਈ ਤਰ੍ਹਾਂ ਦੇ ਜੋਖਿਮਾਂ ਨੂੰ ਵਧਾ ਸਕਦੀ ਹੈ। ਪੇਟ ਦੇ ਆਸ-ਪਾਸ ਜਮ੍ਹਾ ਚਰਬੀ ਨੂੰ ਅਧਿਐਨਾਂ ਵਿਚ ਮੈਟਾਬਾਲਿਕ ਸਮੱਸਿਆਵਾਂ ਦਾ ਖਤਰਾ ਵਧਾਉਣਾ ਵਾਲਾ ਪਾਇਆ ਗਿਆ ਹੈ।
ਡਾਕਟਰ ਕਹਿੰਦੇ ਹਨ ਕਿ ਸਰੀਰ ਵਿਚ ਫੈਟ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਲੋੜ ਤੋਂ ਜ਼ਿਆਦਾ ਕੈਲੋਰੀ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਤੇ ਇਸ ਨੂੰ ਠੀਕ ਤਰੀਕੇ ਨਾਲ ਬਰਨ ਨਾ ਕਰ ਸਕਣਾ ਹੈ, ਜਿਵੇਂ-ਜਿਵੇਂ ਸਰੀਰ ਵਿਚ ਫੈਟ ਤੇ ਭਾਰ ਵਧਣ ਲੱਗਦਾ ਹੈ, ਇਸ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਜਿਵੇਂ ਦਿਲ ਦੇ ਰੋਗ, ਸ਼ੂਗਰ ਤੇ ਕੈਂਸਰ ਹੋਣ ਤਕ ਦਾ ਖਤਰਾ ਵਧ ਜਾਂਦਾ ਹੈ।
ਬਲੱਡ ਸ਼ੂਗਰ ਵਧਣਾ ਪੂਰੇ ਸਰੀਰ ਲਈ ਨੁਕਸਾਨਦਾਇਕ
ਬਲੱਡ ਸ਼ੂਗਰ ਯਾਨੀ ਖੂਨ ਵਿਚ ਗੁਲੂਕੋਜ਼ ਦੀ ਮਾਤਰਾ ਉਂਝ ਤਾਂ ਸਰੀਰ ਲਈ ਊਰਜਾ ਦਾ ਮਹੱਤਵਪੂਰਨ ਸਰੋਤ ਹੈ ਪਰ ਇਸ ਦਾ ਪੱਧਰ ਲੰਬੇ ਸਮੇਂ ਤੱਕ ਵਧੇ ਰਹਿਣਾ ਨੁਕਸਾਨ ਪਹੁੰਚਾ ਸਕਦਾ ਹੈ।
ਟਾਈਪ-2 ਡਾਇਬਟੀਜ਼ ਵਿਚ ਸਰੀਰ ਇੰਸੁਲਿਨ ਦਾ ਚੰਗੇ ਤਰੀਕੇ ਨਾਲ ਇਸੇਤਮਾਲ ਨਹੀਂ ਕਰ ਪਾਉਂਦਾ ਜਾਂ ਸਮੇਂ ਦੇ ਨਾਲ ਲੋੜੀਂਦੀ ਇੰਸੁਲਿਨ ਨਹੀਂ ਬਣਾ ਪਾਉਂਦਾ। ਇਸ ਕਾਰਨ ਲਗਾਤਾਰ ਬਲੱਡ ਸ਼ੂਗਰ ਹਾਈ ਰਹਿਣ ‘ਤੇ ਖੂਨ ਕੋਸ਼ਿਕਾਵਾਂ ਤੇ ਨਸਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸ਼ੂਗਰ ਦੇ ਸ਼ਿਕਾਰ ਲੋਕਾਂ ਵਿਚ ਦਿਲ ਦੇ ਰੋਗ, ਕਿਡਨੀ ਦੀ ਬੀਮਾਰੀ, ਅੱਖਾਂ ਦੀ ਸਮੱਸਿਆ ਤੇ ਪੈਰਾਂ ਦੀਆਂ ਗੰਭੀਰ ਬੀਮਾਰੀਆਂ ਦਾ ਜੋਖਿਮ ਵਧ ਜਾਂਦਾ ਹੈ। ਕੁਝ ਆਦਤਾਂ ਨੂੰ ਅਪਣਾ ਕੇ ਅਸੀਂ ਸਰੀਰ ਵਿਚ ਸ਼ੂਗਰ ਤੇ ਫੈਟ ਦੀ ਮਾਤਰਾ ਨੂੰ ਘੱਟ ਕਰ ਸਕਦੇ ਹਾਂ।
ਰਾਤ ਵਿਚ ਘੱਟ ਖਾਓ ਜਾਂ ਫਾਸਟ ਕਰੋ
ਰਾਤ 8 ਵਜੇ ਤਕ ਖਾਣਾ ਖਾ ਲਓ ਤੇ ਸਵੇਰੇ 8 ਵਜੇ ਦੇ ਬਾਅਦ ਨਾਸ਼ਤਾ ਕਰੋ। ਇਸ ਦੌਰਾਨ ਪਾਣੀ, ਬਲੈਕ ਕਾਫੀ ਜਾਂ ਹਰਬਲ ਚਾਹ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ 12-14 ਘੰਟੇ ਦਾ ਬ੍ਰੇਕ ਮਿਲਦਾ ਹੈ।
ਬਿਨਾਂ ਖਾਧੇ 20 ਮਿੰਟ ਚੱਲੋ
ਤੇਜ਼ ਵਾਕ, ਸਾਈਕਲਿੰਗ, ਤੈਰਾਕੀ ਕਰੋ। ਬਿਨਾਂ ਖਾਧੇ ਸਵੇਰੇ 20 ਮਿੰਟ ਚੱਲੋ। ਇਸ ਨਾਲ ਸਰੀਰ ਫੈਟ ਟੈਂਕ ਤੋਂ ਊਰਜਾ ਲੈਂਦਾ ਹੈ ਤੇ ਹੌਲੀ-ਹੌਲੀ ਫੈਟ ਬਰਨ ਹੁੰਦਾ ਹੈ।
ਸਵੇਰ ਦੀ ਸ਼ੁਰੂਆਤ ਪ੍ਰੋਟੀਨ ਨਾਲ ਕਰੋ
ਸਵੇਰੇ 30 ਗ੍ਰਾਮ ਪ੍ਰੋਟੀਨ ਵਾਲਾ ਨਾਸ਼ਾ ਜਿਵੇਂ ਪਨੀਰ ਭੁਰਜੀ, ਸਪ੍ਰਾਊ ਮੂੰਗ ਜਾਂ ਚਿੱਲਾ ਖਾਓ। ਇਸ ਨਾਲ ਸ਼ੂਗਰ ਲੈਵਲ ਸਥਿਰ ਰਹਿੰਦਾ ਹੈ ਤੇ ਦਿਨ ਵਿਚ ਫੈਟ ਬਰਨ ਆਸਾਨ ਹੁੰਦਾ ਹੈ।
ਕਸਰਤ ਦੇ ਬਾਅਦ ਰੋਟੀ, ਚਾਵਲ, ਫਲ ਖਾਓ। ਬਾਕੀ ਸਮੇਂ ਥਾਲੀ ਨੂੰ ਸਬਜ਼ੀਆਂ ਤੇ ਦਾਲ ਨਾਲ ਭਰੋ, ਸਟਾਰਚ ਵਾਲੇ ਭੋਜਨ ਨੂੰ ਘੱਟ ਰੱਖੋ।







