ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ। ਲਾਰਡਸ ਵਿਚ ਖੇਡੇ ਗਏ ਮੁਕਾਬਲੇ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 171 ਦੌੜਾਂ ਦਾ ਟਾਰਗੈੱਟ ਦਿੱਤਾ ਸੀ ਪਰ ਏਲਿਸ ਪੇਰੀ ਤੇ ਏਸ਼ਲੇ ਗਾਰਡਨਰ ਦੀ ਸੈਂਕੜੇ ਪਾਰੀ ਨੇ ਮੈਚ ਦਾ ਰੁਖ਼ ਬਦਲ ਦਿੱਤਾ।
ਕਪਤਾਨ ਹਰਮਨਪ੍ਰੀਤ ਕੌਰ ਨੇ 27 ਗੇਂਦਾਂ ਵਿਚ 56 ਦੌੜਾਂ ਦੀ ਪਾਰੀ ਵੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਇਸ ਹਾਰ ਦੇ ਨਾਲ ਭਾਰਤ ਗਰੁੱਪ-ਏ ਵਿਚ ਤੀਜੇ ਸਥਾਨ ‘ਤੇ ਰਿਹਾ। ਆਸਟ੍ਰੇਲੀਆ ਤੇ ਸਾਊਥ ਅਫਰੀਕਾ ਸੈਮੀਫਾਈਨਲ ਵਿਚ ਪਹੁੰਚ ਗਏ। ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਨੂੰ ਸ਼ੇਫਾਲੀ ਵਰਮਾ ਤੇ ਸਮ੍ਰਿਤੀ ਮੰਥਾਨਾ ਨੇ ਤੇਜ਼ ਸ਼ੁਰੂਆਤ ਦਿਵਾਈ। ਦੋਵਾਂ ਨੇ ਪਹਿਲੇ ਵਿਕਟ ਲਈ 66 ਦੌੜਾਂ ਜੋੜੀਆਂ। ਸ਼ੇਫਾਲੀ ਨੇ 26 ਗੇਂਦਾਂ ਵਿਚ 34 ਦੌੜਾਂ ਬਣਾਈਆਂ। ਸਮ੍ਰਿਤੀ ਨੇ 37 ਗੇਂਦਾਂ ‘ਤੇ 38 ਦੌੜਾਂ ਦੀ ਪਾਰੀ ਖੇਡੀ।
ਕਪਤਾਨ ਹਰਮਨਪ੍ਰੀਤ ਕੌਰ ਨੇ 27 ਗੇਂਦਾਂ ਵਿਚ 56 ਦੌੜਾਂ ਬਣਾਈਆਂ। ਇਸ ਵਿਚ 6 ਚੌਕੇ ਤੇ 3 ਛੱਕੇ ਸ਼ਾਮਲ ਰਹੇ। ਜੇਮਿਮਾ ਰੋਡ੍ਰਿਗਸ ਨੇ ਤੀਜੇ ਵਿਕਟ ਲਈ 64 ਦੌੜਾਂ ਜੋੜ ਕੇ ਉਨ੍ਹਾਂ ਨੂੰ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ। ਆਖਰੀ ਓਵਰ ਵਿਚ ਸੋਫੀ ਮੋਲਿਨਿਊ ‘ਤੇ ਲਗਾਤਾਰ ਤਿੰਨ ਛੱਕੇ ਲਗਾ ਕੇ ਹਰਮਨਪ੍ਰੀਤ ਕੌਰ ਨੇ ਭਾਰਤ ਦਾ ਸਕੋਰ 170 ਦੌੜਾਂ ਤੱਕ ਪਹੁੰਚਾ ਦਿੱਤਾ।
171 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰੇਣੁਕਾ ਸਿੰਘ ਨੇ ਦੂਜੇ ਹੀ ਗੇਂਦ ‘ਤੇ ਜਾਰਜੀਆ ਵਾਲ ਨੂੰ LBW ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਸ ਦੇ ਬਾਅਦ ਸ਼੍ਰੀ ਚਰਣੀ ਨੇ ਫੀਬੀ ਲਿਚਫੀਲਡ ਤੇ ਦੀਪਤੀ ਸ਼ਰਮਾ ਨੇ ਬੇਥ ਮੂਨੀ ਨੂੰ ਆਊਟ ਕਰਕੇ ਆਸਟ੍ਰੇਲੀਆ ਨੂੰ 68/3 ‘ਤੇ ਪਹੁੰਚਾ ਦਿੱਤਾ। ਉਸ ਸਮੇਂ ਭਾਰਤ ਮੁਕਾਬਲੇ ਵਿਚ ਮਜ਼ਬੂਤ ਸਥਿਤੀ ਵਿਚ ਦਿਖ ਰਿਹਾ ਸੀ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅੱਜ ਸਿੱਖ ਮੰਤਰੀਆਂ ਤੇ MLA ਦੀ ਪੇਸ਼ੀ, ਬੇਅਦਬੀ ਕਾਨੂੰਨ ‘ਤੇ ਰੱਖਣਗੇ ਆਪਣਾ ਪੱਖ
ਤਿੰਨ ਵਿਕਟਾਂ ਡਿਗਣ ਦੇ ਬਾਅਦ ਏਲਿਸ ਪੇਰੀ ਤੇ ਗਾਰਡਨਰ ਨੇ ਭਾਰਤੀ ਗੇਂਦਬਾਜ਼ਾਂ ‘ਤੇ ਦਬਾਅ ਬਣਾ ਦਿੱਤਾ। ਦੋਵਾਂ ਨੇ ਚੌਥੇ ਵਿਕਟ ਲਈ 57 ਗੇਂਦਾਂ ਵਿਚ 100 ਦੌੜਾਂ ਦੀ ਮੈਚ ਜਿਤਾਊ ਸਾਂਝੇਦਾਰੀ ਕੀਤੀ। ਪੇਰੀ ਨੇ 38 ਗੇਂਦਾਂ ਵਿਚ 56 ਦੌੜਾਂ ਬਣਾਈਆਂ ਤੇ ਗਾਰਡਨਰ ਨੇ 29 ਗੇਂਦਾਂ ਵਿਚ 53 ਦੌੜਾਂ ਦੀ ਨਾਟਆਊਟ ਪਾਰੀ ਖੇਡੀ। ਆਸਟ੍ਰੇਲੀਆ ਨੇ 19 ਓਵਰਾਂ ਵਿਚ 4 ਵਿਕਟਾਂ ‘ਤੇ 172 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









